11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੁਲਿਸ ਨਸ਼ੇ ਦੇ ਖ਼ਾਤਮੇ ਲਈ ਪ੍ਰਤੀਬੱਧ-ਥਾਣਾ ਮੁਖੀ

ਅਜੀਤ ਡੈਸਕ 11-05-2026
ਭੀਖੀ, 10 ਮਈ (ਬਲਕਾਰ ਸਿੰਘ ਸਹੋਤਾ)- ਥਾਣਾ ਮੁਖੀ ਗੁਰਮੇਲ ਸਿੰਘ ਨੇ ਕਿਹਾ ਕਿ ਸ਼ਹਿਰ 'ਚੋਂ ਪੁਲਿਸ ਜਿੱਥੇ ਨਸ਼ੇ ਦੇ ਖ਼ਾਤਮੇ ਲਈ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ, ਉੱਥੇ ਸਮੁੱਚੇ ਸ਼ਹਿਰੀਆਂ ਤੋਂ ਵੀ ਤਵੱਕੋ ਰੱਖਦੀ ਹੈ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨ | ਉਨ੍ਹਾਂ ਦੱਸਿਆ ਕਿ ਇਲਾਕੇ 'ਚ ਨਸ਼ੇ ਦੇ ਖ਼ਾਤਮੇ ਲਈ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਵੱਡੀ ਪੱਧਰ 'ਤੇ ਨਸ਼ਾ ਤਸਕਰ ਕਾਬੂ ਕਰ ਲਏ ਗਏ ਹਨ ਜਾਂ ਫਿਰ ਉਹ ਸ਼ਹਿਰ ਹੀ ਛੱਡ ਚੁੱਕੇ ਹਨ | ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਫ਼ਿਕਰਮੰਦੀ ਤੇ ਸਮਰਪਿਤ ਭਾਵਨਾ ਨਾਲ ਬਸ਼ਿੰਦਿਆਂ ਨੂੰ ਬਚਾਉਣ ਅਤੇ ਨਸ਼ੇ ਨੂੰ ਠੱਲ੍ਹਣ ਲਈ ਕਾਰਜਸ਼ੀਲ ਹੈ | ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਮੋਹਰ ਸਿੰਘ ਵਾਲਾ ਸੜਕ 'ਤੇ ਜੋ ਨੌਜਵਾਨ ਸੰਦੀਪ ਸਿੰਘ ਮਦਹੋਸ਼ੀ 'ਚ ਮਿਲਿਆ ਸੀ, ਨੇ ਮੰਨਿਆ ਕਿ ਉਸ ਨੇ ਓਟ ਕਲੀਨਿਕ ਤੋਂ ਨਸ਼ਾ ਛੁਡਾਊ ਗੋਲੀ ਲਈ ਸੀ, ਦਾ ਡੋਪ-ਟੈਸਟ ਕਰਵਾਇਆ ਗਿਆ ਹੈ ਅਤੇ ਰਿਪੋਰਟ ਆਉਣ 'ਤੇ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਬੈਂਕਾਂ 'ਚ ਨਕਦੀ ਦੀ ਚੱਲ ਰਹੀ ਸਮੱਸਿਆ ਕਾਰਨ ਵਪਾਰੀ, ਆੜ੍ਹਤੀ ਤੇ ਕਿਸਾਨ ਵਰਗ ਪ੍ਰੇਸ਼ਾਨ ਅਗਲੀ ਖ਼ਬਰ ਮਾਂ ਦਿਵਸ ਨੂੰ ਸਮਰਪਿਤ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।