11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬੈਂਕਾਂ 'ਚ ਨਕਦੀ ਦੀ ਚੱਲ ਰਹੀ ਸਮੱਸਿਆ ਕਾਰਨ ਵਪਾਰੀ, ਆੜ੍ਹਤੀ ਤੇ ਕਿਸਾਨ ਵਰਗ ਪ੍ਰੇਸ਼ਾਨ

ਅਜੀਤ ਡੈਸਕ 11-05-2026
ਬੁਢਲਾਡਾ, 10 ਮਈ (ਸਵਰਨ ਸਿੰਘ ਰਾਹੀ)- ਪਿਛਲੇ ਕੁਝ ਦਿਨਾਂ ਤੋਂ ਸਥਾਨਕ ਸ਼ਹਿਰ ਦੀਆਂ ਬੈਂਕਾਂ 'ਚ ਨਕਦੀ ਦੀ ਚੱਲ ਰਹੀ ਸਮੱਸਿਆ ਕਾਰਨ ਵਪਾਰੀ, ਆੜ੍ਹਤੀ ਅਤੇ ਕਿਸਾਨ ਵਰਗ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੈਸਟੀਸਾਈਡ, ਸੀਡ ਐਂਡ ਫਰਟੀਲਾਈਜ਼ਰ ਯੂਨੀਅਨ ਬੁਢਲਾਡਾ ਦੇ ਪ੍ਰਧਾਨ ਰਮੇਸ਼ ਕੁਮਾਰ ਗੋਇਲ, ਰਾਜ ਕੁਮਾਰ ਬੋੜਾਵਾਲੀਆ, ਭਾਰਤ ਭੂਸ਼ਣ ਕੁਮਾਰ ਬਾਂਸਲ, ਅਮਰਨਾਥ ਬਾਂਸਲ, ਅਸ਼ੀਸ਼ ਸਿੰਗਲਾ, ਵਿਨੋਦ ਕੁਮਾਰ, ਸਾਹਿਬ ਗਰਗ, ਓਮ ਪ੍ਰਕਾਸ਼ ਲੋਟੀਆ, ਭੋਲਾ ਰਾਮ ਬੀਰੋਕੇ, ਰਮਨ ਬਿਹਾਰੀ, ਸੰਕੇਤ ਬਿਹਾਰੀ ਆਦਿ ਆਗੂਆਂ ਨੇ ਕਿਹਾ ਕਿ ਬੈਂਕਾਂ 'ਚ ਨਕਦੀ ਦੀ ਘਾਟ ਦਾ ਉਨ੍ਹਾਂ ਦੇ ਕਾਰੋਬਾਰ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਕਿਉਂ ਕਿ ਇਨ੍ਹੀਂ ਦਿਨੀਂ ਨਰਮੇ ਦੀ ਬਿਜਾਈ ਦਾ ਸੀਜ਼ਨ ਹੋਣ ਕਰ ਕੇ ਕਿਸਾਨਾਂ ਨੂੰ ਪੈਸੇ ਦੀ ਵੱਡੀ ਲੋੜ ਬਣੀ ਹੋਈ ਹੈ ਪਰ ਬੈਂਕਾਂ 'ਚੋਂ ਨਕਦੀ ਨਾ ਮਿਲਣ ਕਰ ਕੇ ਉਹ ਹੱਥ 'ਤੇ ਹੱਥ ਰੱਖੀ ਮੰਡੀਆਂ 'ਚ ਆਉਣ ਤੋਂ ਵੀ ਸੰਕੋਚ ਕਰਦੇ ਹਨ, ਜਿਸ ਕਾਰਨ ਬੀਜ, ਰੇਅ-ਸਪਰੇ ਦੇ ਕਾਰੋਬਾਰ ਬਿਲਕੁਲ ਠੱਪ ਹੋ ਕੇ ਰਹਿ ਗਏ ਹਨ | ਉੱਧਰ ਦੂਜੇ ਪਾਸੇ ਬੈਂਕਾਂ 'ਚ ਆਉਂਦੀ ਥੋੜ੍ਹੀ-ਬਹੁਤੀ ਨਕਦੀ ਲੈਣ ਲਈ ਬੈਂਕਾਂ ਦੇ ਬਾਹਰ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ | ਇਸੇ ਤਰ੍ਹਾਂ ਕੁਝ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੀ ਫ਼ਸਲ ਦੀ ਬਿਜਾਂਦ ਲਈ ਖ਼ਰੀਦੋ-ਫ਼ਰੋਖ਼ਤ ਕਰਨ ਦੇ ਨਾਲ-ਨਾਲ ਠੇਕੇ 'ਤੇ ਲਈਆਂ ਜ਼ਮੀਨਾਂ ਦਾ ਪੈਸਾ ਵੀ ਉਤਾਰਨਾ ਹੈ ਅਤੇ ਘਾਟ ਕਾਰਨ ਇਹ ਸਭ ਕੁਝ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਲੋਕਾਂ ਨੇ ਰਿਜ਼ਰਵ ਬੈਂਕ ਆਫ਼ ਇੰਡੀਆ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਨਕਦੀ ਦੀ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ |
ਪਿਛਲੀ ਖ਼ਬਰ ਵਿਮੁਕਤ ਕਬੀਲਿਆਂ ਵਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ 18 ਨੂੰ ਅਗਲੀ ਖ਼ਬਰ ਪੁਲਿਸ ਨਸ਼ੇ ਦੇ ਖ਼ਾਤਮੇ ਲਈ ਪ੍ਰਤੀਬੱਧ-ਥਾਣਾ ਮੁਖੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।