ਬਠਿੰਡਾ, 18 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸਿਲਵਰ ਓਕਸ ਗਰੁੱਪ ਆਫ਼ ਸਕੂਲਜ਼ ਅਤੇ ਕਰਨੈਲ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਵਲੋਂ ਚੇਅਰਮੈਨ ਇੰਦਰਜੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਵਰਲਡ ਕੈਂਸਰ ਕੇਅਰ ਸੋਸਾਇਟੀ ਦੇ ਸਹਿਯੋਗ ਨਾਲ 21 ਮਈ ਨੂੰ ਇਕ ਮੁਫ਼ਤ ਸਿਹਤ ਅਤੇ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ¢ ਇਹ ਕੈਂਪ ਰੇਲਵੇ ਇੰਸਟੀਚਿਊਟ, ਬਠਿੰਡਾ (ਰੇਲਵੇ ਗਰਾਊਾਡ ਦੇ ਨੇੜੇ) ਸਵੇਰੇ 10 ਵਜੇ ਤੋਂ ਸ਼ਾਮੀਂ 4 ਵਜੇ ਤੱਕ ਲੱਗੇਗਾ | ਕੈਂਪ ਦੌਰਾਨ ਡਾ. ਕੁਲਵੰਤ ਸਿੰਘ ਧਾਲੀਵਾਲ, ਗਲੋਬਲ ਅੰਬੈਸਡਰ ਅਤੇ ਡਾ. ਜਗਜੀਤ ਸਿੰਘ ਧੂਰੀ, ਡਾਇਰੈਕਟਰ, ਪੰਜਾਬ ਚੈਪਟਰ ਸਮੇਤ ਤਜਰਬੇਕਾਰ ਤੇ ਯੋਗ ਡਾਕਟਰਾਂ ਅਤੇ ਸਿਹਤ ਮਾਹਿਰਾਂ ਦੀ ਟੀਮ ਵਲੋਂ ਮੁਫ਼ਤ ਮੈਡੀਕਲ ਜਾਂਚ ਅਤੇ ਸਲਾਹ ਮੁਹੱਈਆ ਕਰਵਾਈ ਜਾਵੇਗੀ¢ ਕੈਂਪ ਵਿਚ ਕੈਂਸਰ ਜਾਗਰੂਕਤਾ ਲੈਕਚਰ, ਸ਼ੂਗਰ (ਡਾਇਬਟੀਜ਼) ਅਤੇ ਬਲੱਡ ਪ੍ਰੈਸ਼ਰ ਜਾਂਚ, ਥਾਇਰਾਇਡ ਜਾਂਚ ਅਤੇ ਸਲਾਹ ਅਤੇ ਅੰਦਰੂਨੀ ਬਿਮਾਰੀਆਂ ਦੀ ਜਾਂਚ ਦੀ ਸਹੂਲਤ ਹੋਵੇਗੀ¢ ਮਹਿਲਾਵਾਂ ਲਈ ਪੈਪ ਸਮੀਅਰ ਟੈੱਸਟ (ਸ਼ੁਰੂਆਤੀ ਜਾਂਚ ਲਈ) ਅਤੇ ਪੁਰਸ਼ਾਂ ਲਈ ਪ੍ਰੋਸਟੇਟ (ਪੀਐਸਏ) ਟੈੱਸਟ ਵੀ ਉਪਲੱਬਧ ਹੋਣਗੇ¢ ਇਸ ਤੋਂ ਇਲਾਵਾ ਬਲੱਡ ਕੈਂਸਰ ਦੀ ਜਾਂਚ, ਮੂੰਹ ਅਤੇ ਗਲੇ ਦੀ ਜਾਂਚ ਅਤੇ ਹੱਡੀਆਂ ਨਾਲ ਸੰਬੰਧਿਤ ਜਾਂਚ ਵੀ ਕੀਤੀ ਜਾਵੇਗੀ¢ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਕੈਂਸਰ ਮਰੀਜ਼ਾਂ ਨੂੰ ਠੀਕ ਮਾਰਗਦਰਸ਼ਨ ਅਤੇ ਸਲਾਹ ਵੀ ਦਿੱਤੀ ਜਾਵੇਗੀ¢