16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮੰਡੀ ਕਲਾਂ ਦੀ ਸੰਗਤ ਵਲੋਂ ਗੁਰਦੁਆਰਾ ਲੰਗਰ ਸਾਹਿਬ ਲਈ (ਹਜ਼ੂਰ ਸਾਹਿਬ) 71 ਕੁਇੰਟਲ ਕਣਕ ਦਾ ਟਰੱਕ ਰਵਾਨਾ <br/>

ਅਜੀਤ ਡੈਸਕ 19-05-2026
ਬਾਲਿਆਂਵਾਲੀ, 18 ਮਈ (ਕੁਲਦੀਪ ਮਤਵਾਲਾ)-ਹਰ ਛਿਮਾਹੀ ਤੇ ਪਿੰਡ ਮੰਡੀ ਕਲਾਂ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਲੰਗਰ ਸਾਹਿਬ ਨੰਦੇੜ ਸਾਹਿਬ ਰੋਡ (ਨਗੀਨਾ ਘਾਟ) ਲਈ ਹਾੜ੍ਹੀ ਅਤੇ ਸਾਉਣੀ ਦੀ ਫ਼ਸਲ ਦੀ ਰਸਦਾਂ ਇਕੱਠੀਆਂ ਕਰਕੇ ਸੱਚ ਖੰਡ ਸ੍ਰੀ ਹਜ਼ੂਰ ਸਾਹਿਬ ਲਈ ਭੇਜੀਆਂ ਜਾਂਦੀਆਂ ਹਨ | ਇਸ ਅਸਥਾਨ 'ਤੇ ਸੰਤ ਬਾਬਾ ਨਰਿੰਦਰ ਸਿੰਘ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਸੇਵਾ ਕਰ ਰਹੇ ਹਨ | ਪਿੰਡ ਦੀਆਂ ਸਮੂਹ ਸੰਗਤਾਂ ਨੇ ਦੱਸਿਆ ਕਿ ਸਾਰਾ ਸਾਲ ਹੀ ਸੰਗਤਾਂ ਵੱਡੀ ਗਿਣਤੀ 'ਚ ਸ੍ਰੀ ਹਜ਼ੂਰ ਸਾਹਿਬ ਹਜ਼ੂਰ ਸਾਹਿਬ ਦਰਸ਼ਨਾਂ ਲਈ ਜਾਂਦੀਆਂ ਹਨ | ਉੱਥੇ ਸੰਗਤਾਂ ਦੇ ਰਹਿਣ-ਸਹਿਣ ਲਈ ਏ. ਸੀ. ਧਰਮਸ਼ਾਲਾਵਾਂ ਬਣੀਆਂ ਹਨ ਅਤੇ ਸੰਗਤਾਂ ਲਈ 24 ਘੰਟੇ ਲੰਗਰਾਂ ਦਾ ਪ੍ਰਬੰਧ ਹੁੰਦਾ ਹੈ ਜਦਕਿ ਜੋੜ ਮੇਲਿਆਂ 'ਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਸੰਗਤਾਂ ਦੇ ਲਈ ਪਕਵਾਏ ਜਾਂਦੇ ਹਨ | ਇਸ ਲਈ ਸੰਗਤਾਂ ਵਲੋਂ ਇਸ ਅਸਥਾਨ ਲਈ ਆਪਣੀ ਸ਼ਰਧਾ ਮੁਤਾਬਿਕ ਹਰ ਛਿਮਾਹੀ ਤੇ ਕਣਕ ਅਤੇ ਝੋਨੇ ਦੀ ਫ਼ਸਲ ਦਾ ਦਸਵੰਧ ਕੱਢਕੇ ਭੇਜਿਆ ਜਾਂਦਾ ਹੈ ਤੇ ਇਸ ਵਾਰ ਮੰਡੀ ਕਲਾਂ ਦੀ ਸੰਗਤ ਵਲੋਂ 71 ਕੁਇੰਟਲ ਕਣਕ ਦੀ ਰਸਦ ਇਕੱਠੀ ਕਰਕੇ ਗੁਰਦੁਆਰਾ ਲੰਗਰ ਸਾਹਿਬ ਟਰੱਸਟ ਨੰਦੇੜ ਸਾਹਿਬ ਰੋਡ ਨਗੀਨਾ ਘਾਟ ਹਜ਼ੂਰ ਸਾਹਿਬ ਲਈ ਭੇਜੀ ਗਈ |

ਪਿਛਲੀ ਖ਼ਬਰ ਯੂਨੀਵਰਸਲ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਬਠਿੰਡਾ 'ਚ ਮੁਫ਼ਤ ਸਿਹਤ ਅਤੇ ਜਾਗਰੂਕਤਾ ਕੈਂਪ 21 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।