16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਗ੍ਰਾਮ ਪੰਚਾਇਤ ਮਈਸਰਖਾਨਾ ਵਲੋਂ ਸਕੂਲਾਂ ਨੂੰ ਵਾਟਰ ਕੂਲਰ ਭੇਟ <br/>

ਅਜੀਤ ਡੈਸਕ 19-05-2026
ਬਠਿੰਡਾ, 18 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪਿੰਡ ਮਾਈਸਰ ਖਾਨਾ ਦੀ ਗ੍ਰਾਮ ਪੰਚਾਇਤ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਲਈ ਵਾਟਰ ਕੂਲਰ ਭੇਟ ਕੀਤੇ ਗਏ¢ ਇਸ ਉਪਰਾਲੇ ਨਾਲ ਗਰਮੀ ਦੇ ਮੌਸਮ ਦੌਰਾਨ ਵਿਦਿਆਰਥੀਆਂ ਨੂੰ ਠੰਢੇ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਸਹੂਲਤ ਮਿਲੇਗੀ¢ ਇਸ ਮੌਕੇ ਸਰਪੰਚ ਸੁਖਵੀਰ ਕੌਰ ਮਠਾੜੂ ਨੇ ਕਿਹਾ ਕਿ ਪੰਚਾਇਤ ਵਲੋਂ ਸਿੱਖਿਆ ਅਤੇ ਬੱਚਿਆਂ ਦੀਆਂ ਮੁੱਢਲੀਆਂ ਸਹੂਲਤਾਂ ਲਈ ਹਮੇਸ਼ਾ ਤਰਜੀਹ ਦੇ ਅਧਾਰ 'ਤੇ ਕੰਮ ਕੀਤਾ ਜਾਂਦਾ ਹੈ¢ ਸਕੂਲਾਂ ਵਿਚ ਬੱਚਿਆਂ ਦੀ ਸਿਹਤ ਅਤੇ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਇਹ ਵਾਟਰ ਕੂਲਰ ਭੇਟ ਕੀਤੇ ਗਏ ਹਨ¢ ਇਸ ਸਮੇਂ ਗੁਰਸੇਵ ਸਿੰਘ ਪੰਚ, ਗੁਰਮੇਲ ਸਿੰਘ ਪੰਚ, ਅਮਨਦੀਪ ਸਿੰਘ ਸਿੱਧੂ ਪੰਚ, ਸੁਖਪ੍ਰੀਤ ਕÏਰ ਪੰਚ ਧਰਮ-ਪਤਨੀ ਗੁਰਜੀਤ ਸਿੰਘ ਜ਼ੈਲਦਾਰ, ਸੁਖਜੀਤ ਕੌਰ ਪੰਚ ਧਰਮ-ਪਤਨੀ ਜਸਵਿੰਦਰ ਸਿੰਘ ਸਮੇਤ ਗ੍ਰਾਮ ਪੰਚਾਇਤ ਮਾਈਸਰ ਖਾਨਾ ਦੇ ਹੋਰ ਪੰਚ ਵੀ ਹਾਜ਼ਰ ਸਨ¢ ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪਿੰ੍ਰਸੀਪਲ ਜਸਵੀਰ ਕੌਰ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਮੁੱਖ ਅਧਿਆਪਕਾ ਸੱਤਪਾਲ ਕੌਰ ਨੇ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਅਪੇਕਸ਼ਾ ਨੇ ਬਾਰ੍ਹਵੀਂ ਪ੍ਰੀਖਿਆ ਵਿਚ 98.2 ਫ਼ੀਸਦੀ ਨੰਬਰ ਹਾਸਲ ਕਰ ਜ਼ਿਲੇ੍ਹ ਵਿਚ ਕਰਾਈ ਬੱਲੇ-ਬੱਲੇ <br/> ਅਗਲੀ ਖ਼ਬਰ ਸਰਵਹਿੱਤਕਾਰੀ ਵਿਦਿਆ ਮੰਦਰ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।