ਰਾਮਪੁਰਾ ਫੂਲ, 18 ਮਈ (ਹੇਮੰਤ ਕੁਮਾਰ ਸ਼ਰਮਾ)- ਸੀ.ਬੀ.ਐਸ.ਈ. ਬੋਰਡ ਵਲੋਂ ਬਾਰ੍ਹਵੀਂ ਦੇ ਘੋਸ਼ਿਤ ਨਤੀਜਿਆਂ ਵਿਚ ਰਾਮਪੁਰਾ ਫੂਲ ਦੇ ਸੇਂਟ ਜੇਵੀਅਰ ਸਕੂਲ ਦੀ ਸਟੇਟ ਐਵਾਰਡੀ ਵਿਦਿਆਰਥਣ ਅਪੈਕਸ਼ਾ ਨੇ ਆਰਟਸ ਵਿਸ਼ੇ ਵਿਚ 98.2 ਪ੍ਰਤੀਸ਼ਤ ਨੰਬਰ ਹਾਸਲ ਕਰਕੇ ਸ਼ਹਿਰ ਅਤੇ ਜ਼ਿਲੇ੍ਹ ਦਾ ਨਾਮ ਰੌਸ਼ਨ ਕੀਤਾ ਹੈ¢ ਸੇਂਟ ਜੇਵੀਅਰ ਸਕੂਲ ਦੇ ਪਿ੍ੰਸੀਪਲ ਫਾਦਰ ਯੂਲੇਲਿਓ ਫਰਾਂਨਿਡਜ ਨੇ ਦੱਸਿਆ ਕਿ ਸਕੂਲ ਦੀ ਹੈੱਡ ਗਰਲ ਰਹੀ ਅਪੈਕਸ਼ਾ ਸਪੁੱਤਰੀ ਰੰਜੀਵ ਗੋਇਲ ਨੇ 500 ਨੰਬਰਾਂ ਵਿਚ ਕੁਲ 491 ਨੰਬਰ ਪ੍ਰਾਪਤ ਕੀਤੇ ਹਨ¢ ਉਹ 98.2 ਫ਼ੀਸਦੀ ਨੰਬਰ ਹਾਸਲ ਕਰਕੇ ਜ਼ਿਲ੍ਹਾ ਬਠਿੰਡਾ ਦੇ ਟਾਪਰ ਲਿਸਟ ਵਿਚ ਹੈ ਅਤੇ ਵਿਦਿਆਰਥਣ ਨੇ ਅੰਗਰੇਜ਼ੀ ਵਿਸ਼ੇ ਵਿਚ 100 ਵਿਚੋਂ 100 ਨੰਬਰ ਅਤੇ ਪੇਂਟਿੰਗ ਵਿਸੇ ਵਿਚ 100 ਵਿਚੋਂ 100 ਨੰਬਰ ਹਾਸਲ ਕੀਤੇ ਹਨ¢ ਪਿ੍ੰਸੀਪਲ ਯੂਲੇਲਿਓ ਨੇ ਦੱਸਿਆ ਕਿ ਅਪੈਕਸ਼ਾ ਨੇ ਮੈਥ ਵਿਸ਼ੇ ਵਿਚ 3 ਵਰਲਡ ਰਿਕਾਰਡ ਅਤੇ 2 ਇੰਡੀਆ ਬੱੁਕ ਰਿਕਾਰਡ ਬਣਾਏ ਹਨ¢ ਉਸ ਨੇ ਪੰਜਾਬ ਦੇ 10 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਫ਼ਰੀ ਵੈਦਿਕ ਮੈਥ ਦੀ ਟਰੇਨਿੰਗ ਵੀ ਦਿੱਤੀ ਹੈ¢ ਉਸ ਨੇ 2 ਨੈਸ਼ਨਲ ਅਬੈਕਸ ਮੁਕਾਬਲੇ ਅਤੇ 2 ਇੰਟਰਨੈਸ਼ਨਲ ਅਬੈਕਸ ਮੁਕਾਬਲੇ ਵੀ ਜਿੱਤੇ ਹਨ¢