16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਬੋਰਡ ਦੇ ਨਤੀਜਿਆਂ 'ਚੋਂ ਵਧੀਆ ਅੰਕ ਹਾਸਿਲ ਕਰਨ ਵਾਲੇ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਦੇ ਵਿਦਿਆਰਥੀ ਸਨਮਾਨਿਤ <br/>

ਅਜੀਤ ਡੈਸਕ 19-05-2026
ਤਲਵੰਡੀ ਸਾਬੋ, 18 ਮਈ (ਪੱਤਰ ਪ੍ਰੇਰਕ)- ਅੱਜ ਸਰਕਾਰੀ ਸੈਕੰਡਰੀ ਸਕੂਲ ਮਲਕਾਣਾ ਵਿਖੇ ਬੋਰਡ ਦੀਆਂ ਜਮਾਤਾਂ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਲੈਣ ਵਾਲੇ ਬੱਚਿਆਂ ਦਾ ਐਸਐਮਸੀ ਚੇਅਰਮੈਨ ਪਾਲ ਸਿੰਘ, ਉਪ ਚੇਅਰਮੈਨ ਅਸ਼ਪਾਲ ਸਿੰਘ, ਮੁੱਖ ਅਧਿਆਪਕ ਗੁਰਮੇਲ ਸਿੰਘ ਅਤੇ ਸਮੁੱਚੇ ਸਟਾਫ਼ ਵੱਲੋਂ ਸਨਮਾਨ ਕੀਤਾ ਗਿਆ¢ ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਅਧਿਆਪਕ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ¢ ਬਾਰ੍ਹਵੀਂ ਜਮਾਤ ਦੇ ਨਤੀਜੇ ਅਨੁਸਾਰ ਹਰਮਨਦੀਪ ਕੌਰ ਪੁੱਤਰੀ ਹਰਜਿੰਦਰ ਸਿੰਘ ਨੇ 93.6 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ, ਚਰਨਜੀਤ ਕੌਰ ਪੁੱਤਰੀ ਮਨਜੀਤ ਰਾਮ ਨੇ ਦੂਸਰਾ ਸਥਾਨ ਅਤੇ ਈਸ਼ਾ ਰਾਣੀ ਪੁੱਤਰੀ ਜਗਤਾਰ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ¢ ਦਸਵੀਂ ਜਮਾਤ ਵਿਚੋਂ ਸਿਮਰਜੀਤ ਕੌਰ ਪੁੱਤਰੀ ਰਾਮ ਚੰਦ ਸਿੰਘ ਨੇ ਪਹਿਲਾ, ਰਣਜੋਤ ਸਿੰਘ ਪੁੱਤਰ ਮੋਹਨ ਸਿੰਘ ਹਿੰਦੀ ਮਾਸਟਰ ਨੇ ਦੂਜਾ ਸਥਾਨ ਤੇ ਪਰਨੀਤ ਕÏਰ ਪੁੱਤਰੀ ਲਾਭ ਸਿੰਘ ਨੇ ਤੀਜਾ ਸਥਾਨ, ਅੱਠਵੀਂ ਜਮਾਤ 'ਚੋਂ ਨੂਰਪ੍ਰੀਤ ਕੌਰ ਪੁੱਤਰੀ ਸੇਵਕ ਸਿੰਘ, ਰਮਨਦੀਪ ਕÏਰ ਪੁੱਤਰੀ ਨੈਬ ਰਾਮ ਅਤੇ ਜਸਪ੍ਰੀਤ ਕੌਰ ਪੁੰਤਰੀ ਅਸਪਾਲ ਸਿੰਘ ਐਸ.ਐਮ.ਸੀ ਕਮੇਟੀ ਮੈਂਬਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਲ ਕੀਤਾ¢ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ 90 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲਾ ਵਿਦਿਆਰਥੀਆਂ ਨੂੰ 500 ਰੁਪਏ ਦੀ ਨਗਦ ਰਾਸ਼ੀ ਅਤੇ ਸੁਖਮਨਪ੍ਰੀਤ ਕੌਰ ਨੂੰ ਅੱਠਵੀਂ ਜਮਾਤ ਵਿਚੋਂ ਪੰਜਾਬੀ ਵਿਸ਼ੇ ਵਿਚੋਂ 100 'ਚੋਂ 100 ਅੰਕ ਲੈਣ 'ਤੇ ਉਸ ਨੂੰ ਵੀ 500 ਰੁਪਏ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਮੁੱਖ ਅਧਿਆਪਕ ਗੁਰਮੇਲ ਸਿੰਘ ਨੇ ਤਿੰਨੇ ਕਲਾਸਾਂ ਦਾ 100 ਫ਼ੀਸਦੀ ਨਤੀਜਾ ਆਉਣ 'ਤੇ ਸਮੂਹ ਵਿਦਿਆਰਥੀਆਂ, ਮਾਪਿਆਂ ਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਵਧੀਆ ਨਤੀਜੇ ਲਈ ਸਮੁੱਚੇ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਹੈ¢

ਪਿਛਲੀ ਖ਼ਬਰ 'ਨਰਸਿੰਗ' ਮਨੁੱਖਤਾ ਦੀ ਨਿਸ਼ਕਾਮ ਸੇਵਾ ਦਾ ਪ੍ਰਤੀਕ- ਡਾ. ਨਾਗਪਾਲ ਅਗਲੀ ਖ਼ਬਰ ਅਪੇਕਸ਼ਾ ਨੇ ਬਾਰ੍ਹਵੀਂ ਪ੍ਰੀਖਿਆ ਵਿਚ 98.2 ਫ਼ੀਸਦੀ ਨੰਬਰ ਹਾਸਲ ਕਰ ਜ਼ਿਲੇ੍ਹ ਵਿਚ ਕਰਾਈ ਬੱਲੇ-ਬੱਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।