16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਉਮੀਦਵਾਰਾਂ ਨੇ ਖੋਲ੍ਹੇ ਚੋਣ ਦਫ਼ਤਰ, ਡੋਰ-ਟੂ-ਡੋਰ ਪ੍ਰਚਾਰ ਨੇ ਫੜੀ ਰਫ਼ਤਾਰ <br/> ਨਾਮਜ਼ਦਗੀਆਂ ਦੀ ਪੜਤਾਲ ਮਗਰੋਂ ਚੋਣ ਮੈਦਾਨ ਭਖਿਆ, ਗਲੀ-ਗਲੀ ਗੂੰਜਣ ਲੱਗੇ ਨਾਅਰੇ

ਬਠਿੰਡਾ ਨਗਰ ਨਿਗਮ ਦੇ 20 ਨੰਬਰ ਵਾਰਡ ਵਿਚ ਚੋਣ ਪ੍ਰਚਾਰ ਦੌਰਾਨ 'ਆਜ਼ਾਦ' ਉਮੀਦਵਾਰ ਨਰਪਿੰਦਰ ਸਿੰਘ ਰਵੀ ਜਲਾਲ ਅਤੇ 'ਆਪ' ਉਮੀਦਵਾਰ ਟਹਿਲ ਸਿੰਘ ਬੁੱਟਰ ਤੇ ਸਾਥੀ | ਅਜੀਤ ਤਸਵੀਰ <br/> 19-05-2026
ਬਠਿੰਡਾ, 18 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)- 26 ਮਈ ਨੂੰ ਹੋਣ ਵਾਲੀਆਂ ਚੋਣਾਂ ਸੰਬੰਧੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਮੁਕੰਮਲ ਹੋਣ ਨਾਲ ਹੀ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ¢ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਨੇ ਆਪਣੇ ਚੋਣ ਦਫ਼ਤਰਾਂ ਦੀ ਸ਼ੁਰੂਆਤ ਕਰਦਿਆਂ ਪ੍ਰਚਾਰ ਨੂੰ ਤੇਜ਼ ਕਰ ਦਿੱਤਾ ਹੈ¢ ਹੁਣ ਹਰ ਗਲੀ-ਮੁਹੱਲੇ ਵਿਚ ਚੋਣਾਂਵੀਂ ਚਰਚਾਵਾਂ ਦਾ ਰੰਗ ਚੜ੍ਹਦਾ ਨਜ਼ਰ ਆ ਰਿਹਾ ਹੈ¢ ਸਵੇਰੇ ਤੋਂ ਹੀ ਉਮੀਦਵਾਰ ਆਪਣੇ ਸਮਰਥਕਾਂ ਦੇ ਕਾਫ਼ਲਿਆਂ ਨਾਲ ਘਰ-ਘਰ ਪਹੁੰਚ ਕੇ ਵੋਟਰਾਂ ਨਾਲ ਹੱਥ ਮਿਲਾਉਂਦੇ ਅਤੇ ਆਪਣੇ ਹੱਕ ਵਿਚ ਸਹਿਯੋਗ ਮੰਗਦੇ ਨਜ਼ਰ ਆਏ¢ ਕਿਤੇ ਚਾਹ ਦੀਆਂ ਦੁਕਾਨਾਂ 'ਤੇ ਸਿਆਸੀ ਗੱਲਬਾਤਾਂ ਚੱਲਦੀਆਂ ਦਿਖੀਆਂ ਤਾਂ ਕਿਤੇ ਗਲੀਆਂ ਵਿਚ ਨੌਜਵਾਨਾਂ ਦੀਆਂ ਟੋਲੀਆਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਨਾਅਰੇ ਲਾਉਂਦੀਆਂ ਨਜ਼ਰ ਆਈਆਂ¢ਉਮੀਦਵਾਰਾਂ ਦੇ ਚੋਣ ਦਫ਼ਤਰਾਂ ਵਿਚ ਵੀ ਦਿਨ ਭਰ ਚਹਿਲ-ਪਹਿਲ ਬਣੀ ਰਹੀ¢ ਵਰਕਰਾਂ ਦੀਆਂ ਮੀਟਿੰਗਾਂ, ਰਣਨੀਤੀਆਂ ਅਤੇ ਵਾਰਡ ਪੱਧਰ 'ਤੇ ਪ੍ਰਚਾਰ ਦੀਆਂ ਯੋਜਨਾਵਾਂ ਨੇ ਸਿਆਸੀ ਸਰਗਰਮੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ¢ ਕਈ ਉਮੀਦਵਾਰ ਸੋਸ਼ਲ ਮੀਡੀਆ ਰਾਹੀਂ ਵੀ ਵੋਟਰਾਂ ਤੱਕ ਪਹੁੰਚ ਬਣਾਉਣ ਵਿਚ ਜੁਟੇ ਹੋਏ ਹਨ¢ ਉਮੀਦਵਾਰ ਲੋਕਾਂ ਨੂੰ ਸਾਫ਼-ਸੁਥਰੇ ਪ੍ਰਸ਼ਾਸਨ, ਵਿਕਾਸ ਕੰਮਾਂ, ਸੀਵਰੇਜ ਸਿਸਟਮ ਅਤੇ ਬੁਨਿਆਦੀ ਸਹੂਲਤਾਂ ਦੇ ਵਾਅਦੇ ਕਰਦੇ ਹੋਏ ਆਪਣੇ ਹੱਕ ਵਿਚ ਵੋਟਾਂ ਦੀ ਅਪੀਲ ਕਰ ਰਹੇ ਹਨ¢ ਦੂਜੇ ਪਾਸੇ ਵੋਟਰ ਵੀ ਸੜਕਾਂ, ਸਾਫ਼-ਸਫ਼ਾਈ, ਪਾਣੀ, ਨਸ਼ਾਮੁਕਤੀ ਅਤੇ ਸੁਰੱਖਿਆ ਵਰਗੇ ਮੁੱਦੇ ਉਮੀਦਵਾਰਾਂ ਅੱਗੇ ਰੱਖ ਰਹੇ ਹਨ¢ ਚੋਣ ਪ੍ਰਚਾਰ ਦੇ ਮੈਦਾਨ ਵਿਚ ਉਤਰੇ ਉਮੀਦਵਾਰਾਂ ਕਾਰਨ ਸ਼ਹਿਰ ਦਾ ਸਿਆਸੀ ਪਾਰਾ ਲਗਾਤਾਰ ਚੜ੍ਹ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਚੋਣਾਂਵੀਂ ਦੌੜ ਹੋਰ ਰੋਚਕ ਹੋਵੇਗੀ¢
ਪਿਛਲੀ ਖ਼ਬਰ ਨਾਮਜ਼ਦਗੀਆਂ ਦੀ ਪੜਤਾਲ ਮਗਰੋਂ ਚੋਣ ਮੈਦਾਨ ਭਖਿਆ, ਗਲੀ-ਗਲੀ ਗੂੰਜਣ ਲੱਗੇ ਨਾਅਰੇ ਅਗਲੀ ਖ਼ਬਰ ਨਗਰ ਕੌਂਸਲ ਰਾਮਾਂ ਮੰਡੀ ਦਾ ਚੋਣ ਸਬੰਧੀ 19 ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਹੋਏ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।