ਸ਼ਹਿਣਾ, 18 ਮਈ (ਸੁਰੇਸ਼ ਗੋਗੀ)-ਪਿੰਡ ਜੋਧਪੁਰ ਦੇ ਗੁਰਦੁਆਰਾ ਬੁੰਗਾ ਸਾਹਿਬ (ਬਾਬਾ ਹਿੰਮਤ ਸਿੰਘ) ਵਿਖੇ ਦਰਬਾਰ ਸਾਹਿਬ ਦੇ ਪਰਿਕਰਮਾ ਦੇ ਬਰਾਂਡਿਆਂ ਦੀ ਨੀਂਹ ਰੱਖੀ ਗਈ | ਬਰਾਂਡਿਆਂ ਦੀ ਕਾਰ ਸੇਵਾ ਸਮੁੱਚੇ ਪਿੰਡ ਵਾਸੀਆਂ ਵਲੋਂ ਸ਼ੁਰੂ ਕਰਨ ਲਈ ਯੋਗਦਾਨ ਪਾਇਆ ਗਿਆ | ਮਹੰਤ ਸੁਰਿੰਦਰ ਸਿੰਘ ੳੱੁਤਰਅਧਿਕਾਰੀ ਬਾਬਾ ਪਿਆਰਾ ਸਿੰਘ ਡੇਰਾ ਬਾਬਾ ਗਾਂਧਾ ਸਿੰਘ ਵਾਲਿਆਂ ਨੇ ਅਰਦਾਸ ਬੇਨਤੀ ਕਰਨ ਉਪਰੰਤ ਨੀਂਹ ਦੀ ਇੱਟ ਰੱਖੀ ਗਈ | ਇਸ ਸਮੇਂ ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਪਰਿਕਰਮਾ ਦੇ ਬਰਾਂਡਿਆਂ ਦੀ ਕਾਰ ਸੇਵਾ ਤੇ ਜੋ ਲੱਖਾਂ ਰੁਪਏ ਖ਼ਰਚ ਕੀਤੇ ਜਾਣਗੇ, ਉਸ ਲਈ ਸਮੱੁਚੇ ਪਿੰਡ ਵਲੋਂ ਆਪਣੇ ਪੱਧਰ 'ਤੇ ਦਾਨ ਦਿੱਤਾ ਗਿਆ ਹੈ ਅਤੇ ਲਗਾਤਾਰ ਪਰਿਕਰਮਾ ਦੇ ਬਰਾਂਡਿਆਂ ਦੀ ਕਾਰ ਸੇਵਾ ਜਾਰੀ ਰਹੇਗੀ | ਇਸ ਸਮੇਂ ਲੋਕਲ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ, ਮੀਤ ਪ੍ਰਧਾਨ ਭੋਲਾ ਸਿੰਘ, ਸੈਕਟਰੀ ਮੇਜਰ ਸਿੰਘ, ਖ਼ਜ਼ਾਨਚੀ ਸੁਖਦੇਵ ਸਿੰਘ, ਮਹਿੰਦਰ ਸਿੰਘ ਪ੍ਰਧਾਨ ਸਹਿਕਾਰੀ ਸਭਾ, ਲਛਮਣ ਸਿੰਘ ਯੂ.ਐਸ.ਏ, ਸੁਖਵਿੰਦਰ ਸਿੰਘ ਨੰਬਰਦਾਰ, ਸ਼ਿੰਗਾਰਾ ਸਿੰਘ, ਪ੍ਰਗਟ ਸਿੰਘ, ਸੁਖਵਿੰਦਰ ਕੌਰ ਰਾਣੀ, ਗੁਰਚਰਨ ਸਿੰਘ, ਗੁਰਜੰਟ ਸਿੰਘ, ਸਰਪੰਚ ਵੀਰਪਾਲ ਸਿੰਘ ਠੇਕੇਦਾਰ, ਪ੍ਰਗਟ ਸਿੰਘ, ਅਵਤਾਰ ਸਿੰਘ, ਨੱਥਾ ਸਿੰਘ ਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ | ਅਖੀਰ ਵਿਚ ਦਾਨੀ ਸੱਜਣਾਂ ਅਤੇ ਮਹਿਮਾਨਾਂ ਨੂੰ ਪ੍ਰਬੰਧਕੀ ਕਮੇਟੀ ਵਲੋਂ ਸਿਰੋਪਾਉ ਭੇਟ ਕੀਤੇ ਗਏ |