16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਜਨਗਣਨਾ ਡਿਊਟੀ 'ਚ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਅਧਿਆਪਕ ਜਥੇਬੰਦੀਆਂ ਅਧਿਕਾਰੀਆਂ ਨੂੰ ਮਿਲੀਆਂ <br/>

ਅਜੀਤ ਡੈਸਕ 19-05-2026
ਡਬਲ ਡਿਊਟੀਆਂ ਤੁਰੰਤ ਕੱਟਣ ਦੀ ਕੀਤੀ ਮੰਗ


ਬਠਿੰਡਾ, 18 ਮਈ (ਸਿਵੀਆਂ)- ਅਧਿਆਪਕਾਂ ਨੂੰ ਜਨਗਣਨਾ ਡਿਊਟੀ ਦੌਰਾਨ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਜ਼ਿਲ੍ਹਾ ਅੰਕੜਾ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮਿਲਿਆ | ਇਸ ਮੌਕੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਬੰਗੀ ਅਤੇ ਜੀ.ਟੀ.ਯੂ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਅਧਿਆਪਕਾਂ ਨੂੰ ਜਨਗਣਨਾ ਕਰਨ ਸਮੇਂ ਜ਼ਿਆਦਾ ਗਰਮੀ ਹੋਣ ਕਰਕੇ ਸਕੂਲ ਸਮੇਂ ਬਾਅਦ ਕਰਨਾ ਬਹੁਤ ਔਖਾ ਹੈ, ਜਿਸ ਲਈ ਉਨ੍ਹਾਂ ਨੂੰ ਸਕੂਲ ਸਮੇਂ ਤੋਂ ਛੋਟ ਦੇਣ ਲਈ ਅੱਜ ਸਬੰਧੀ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ | ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਜਨਗਣਨਾ ਅਤੇ ਬੀ.ਐਲ.ਓ. ਦੇ ਤੌਰ 'ਤੇ ਲੱਗੀ ਹੋਈ ਹੈ, ਉਨ੍ਹਾਂ ਦੀ ਡਿਊਟੀ ਲੋਕਲ ਬਾਡੀਜ਼ ਦੀਆਂ ਚੋਣਾਂ ਵਿਚ ਵੀ ਆ ਗਈ ਹੈ, ਜਿਸ ਲਈ ਉਨ੍ਹਾਂ ਨੂੰ ਦੂਹਰੀ ਡਿਊਟੀ ਕਰਨ ਵਿਚ ਹੋਰ ਵੀ ਸਮੱਸਿਆ ਝੱਲਣੀ ਪਵੇਗੀ | ਉਨ੍ਹਾਂ ਅਜਿਹੀਆਂ ਸਾਰੀਆਂ ਡਿਊਟੀਆਂ ਕੱਟੇ ਜਾਣ ਦੀ ਮੰਗ ਅਧਿਕਾਰੀਆਂ ਕੋਲ ਰੱਖੀ, ਜਿਸ 'ਤੇ ਉਨ੍ਹਾਂ ਭਰੋਸਾ ਦਿੱਤਾ ਕਿ ਇਨ੍ਹਾਂ ਮੁਸ਼ਕਿਲਾਂ ਦਾ ਛੇਤੀ ਹੱਲ ਕੀਤਾ ਜਾਵੇਗਾ |ਵਫ਼ਦ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੂੰ ਵੀ ਮਿਲ ਕੇ ਜਨਗਣਨਾ ਡਿਊਟੀਆਂ ਸਬੰਧੀ ਅਧਿਆਪਕਾਂ ਨੂੰ ਆ ਰਹੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਵਧ ਰਹੀ ਗਰਮੀ ਕਰਨ ਸਕੂਲਾਂ ਦਾ ਸਮਾਂ ਤਬਦੀਲ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਅੰਮਿ੍ਤਪਾਲ ਸਿੰਘ ਮਾਨ, ਅੰਮਿ੍ਤਪਾਲ ਸਿੰਘ ਸੈਣੇਵਾਲਾ, ਨਰਿੰਦਰ ਬੱਲੂਆਣਾ, ਗੋਬਿੰਦ ਸਿੰਘ, ਹਿੰਮਤ ਸਿੰਘ, ਬਿ੍ਜ ਲਾਲ, ਜਸਵਿੰਦਰ ਸਿੰਘ ਬੋਕਸਰ, ਰਾਜ ਕੁਮਾਰ, ਜਗਦੀਪ ਸਿੰਘ ਨਰੂਆਣਾ, ਸਿਮਰਜੀਤ ਕੌਰ ਆਦਿ ਮੌਜੂਦ ਸਨ |


ਪਿਛਲੀ ਖ਼ਬਰ ਆਨਲਾਈਨ ਖ਼ਰੀਦਦਾਰੀ ਦੇ ਵਿਰੋਧ 'ਚ ਕੈਮਿਸਟ ਐਸੋਸੀਏਸ਼ਨ ਦੀ ਹੜਤਾਲ ਕਾਰਨ ਅੱਜ ਮੈਡੀਕਲ ਸਟੋਰ ਰਹਿਣਗੇ ਬੰਦ ਅਗਲੀ ਖ਼ਬਰ ਕਿਸਾਨ ਆਗੂ ਨਿਰਭੈ ਸਿੰਘ ਭੱਦਲਵੱਡ ਦੀ ਕੁੱਟਮਾਰ ਮਾਮਲੇ 'ਚ ਪੁਲਿਸ ਨੂੰ 20 ਤੱਕ ਦਾ ਦਿੱਤਾ ਅਲਟੀਮੇਟਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।