ਸੰਗਤ ਮੰਡੀ, 18 ਮਈ (ਸ਼ਰਮਾ)- ਆਨਲਾਈਨ ਖ਼ਰੀਦਦਾਰੀ ਵਿਰੁੱਧ ਕੈਮਿਸਟ ਐਸੋਸੀਏਸ਼ਨ ਦੇ ਫ਼ੈਸਲੇ ਤਹਿਤ ਅੱਜ ਸੰਗਤ ਮੰਡੀ ਦੇ ਸਾਰੇ ਮੈਡੀਕਲ ਸਟੋਰ ਬੰਦ ਰਹਿਣਗੇ | ਸੰਗਤ ਮੰਡੀ ਕੈਮਿਸਟ ਐਸੋਸੀਏਸ਼ਨ ਦੇ ਸਕੱਤਰ ਰਾਮ ਸਰੂਪ ਗਰਗ ਨੇ ਦੱਸਿਆ ਕਿ ਅੱਜ ਸੰਗਤ ਮੰਡੀ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਇਸ ਵਿੱਚ ਸਾਰੇ ਮੈਂਬਰ ਮੌਜੂਦ ਸਨ | ਉਨ੍ਹਾਂ ਦੱਸਿਆ ਕਿ ਆਨਲਾਈਨ ਖ਼ਰੀਦਦਾਰੀ ਵਿਰੁੱਧ ਆਲ ਇੰਡੀਆ ਕਮਿਸਟ ਐਂਡ ਡਰੱਗ ਐਸੋਸੀਏਸ਼ਨ ਆਰਗੇਨਾਈਜ਼ੇਸ਼ਨ ਦੇ ਸੱਦੇ 'ਤੇ 20 ਮਈ ਦੇ ਬੰਦ ਦੀ ਕਾਲ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਸਾਰੇ ਹੀ ਮੈਂਬਰਾਂ ਨੇ ਬੰਦ ਦੀ ਕਾਲ ਸ਼ਾਮਿਲ ਹੋਣ ਦੇ ਫ਼ੈਸਲੇ ਤਹਿਤ ਇਕ ਜੁੱਟ ਹੋ ਕੇ 20 ਮਈ ਨੂੰ ਮੁਕੰਮਲ ਤੌਰ ਤੇ ਦੁਕਾਨਾਂ ਬੰਦ ਰੱਖਣ ਬਾਰੇ ਸਹਿਮਤੀ ਪ੍ਰਗਟਾਈ ਗਈ | ਉਨ੍ਹਾਂ ਦੱਸਿਆ ਕਿ ਇਹ ਹੜਤਾਲ ਆਨਲਾਈਨ ਖ਼ਰੀਦਦਾਰੀ ਵਿਰੁੱਧ ਕੀਤੀ ਜਾ ਰਹੀ ਹੈ | ਮੀਟਿੰਗ ਦੌਰਾਨ ਸੰਗਤ ਮੰਡੀ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਗੁਰਮੇਲ ਸਿੰਘ, ਸਕੱਤਰ ਰਾਮਸਰੂਪ ਗਰਗ, ਖ਼ਜ਼ਾਨਚੀ ਜਨਕ ਰਾਜ ਜਿੰਦਲ, ਹਰਵਿੰਦਰ ਸਿੰਘ (ਨੈਟੀ), ਮਨਜੀਤ ਸਿੰਘ ਗਰੇਵਾਲ, ਹਰਦੇਵ ਸਿੰਘ, ਕੁਲਦੀਪ ਸਿੰਘ, ਰਾਜੀਵ ਕੁਮਾਰ, ਅੰਮਿ੍ਤਪਾਲ ਗੋਇਲ, ਮਨੀਸ਼ ਕੁਮਾਰ, ਕਾਲਾ ਸਿੰਘ ਚਹਿਲ, ਸੁਰਜਨ ਸਿੰਘ ਅਤੇ ਸੁਖਮਨਦੀਪ ਸਿੰਘ ਆਦਿ ਹਾਜ਼ਰ ਸਨ |