12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪੀਰਖਾਨਾ ਜਲਾਲ ਵਿਖੇ 20ਵਾਂ ਵਿਸ਼ਾਲ ਸਲਾਨਾ ਭੰਡਾਰਾ ਕਰਵਾਇਆ <br/>

ਅਜੀਤ ਡੈਸਕ 24-05-2026
ਭਗਤਾ ਭਾਈਕਾ/ਭਾਈਰੂਪਾ, 23 ਮਈ (ਸੁਖਪਾਲ ਸਿੰਘ ਸੋਨੀ/ਵਰਿੰਦਰ ਲੱਕੀ)-ਪਿੰਡ ਜਲਾਲ ਵਿਖੇ ਲੱਖਾਂ ਦਾ ਦਾਤਾ ਲਾਲਾਂਵਾਲਾ ਪੀਰ ਦੇ ਅਸ਼ੀਰਵਾਦ ਸਦਕਾ ਪੀਰਖਾਨਾ ਲੋਕਲ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਵਿਖੇ 20 ਵਾਂ ਵਿਸ਼ਾਲ ਸਲਾਨਾ ਭੰਡਾਰਾ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਵਿਵੇਕ ਆਸ਼ਰਮ ਗੁਰੂਸਰ ਜਲਾਲ ਦੇ ਸੰਤ ਬਾਬਾ ਗੰਗਾ ਰਾਮ ਨੇ ਆਈਆਂ ਹੋਈਆਂ ਸੰਗਤਾਂ ਨੂੰ ਅਸ਼ੀਰਵਾਦ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਪੀਰਾਂ ਫ਼ਕੀਰਾਂ ਦੇ ਦਿਨ ਮਨਾਉਣੇ ਚਾਹੀਦੇ ਹਨ | ਇਸ ਮੌਕੇ ਪੀਰਖਾਨਾ ਦੇ ਮੁੱਖ ਸੇਵਾਦਾਰ ਅਤੇ ਕਮੇਟੀ ਦੇ ਪ੍ਰਧਾਨ ਬਿੰਦਰ ਜਲਾਲ, ਮੀਤ ਪ੍ਰਧਾਨ ਜਸਕਰਨ ਸਿੰਘ ਅਤੇ ਬਾਬਾਹਰਵੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਜੀ ਦੀ ਯਾਦ ਵਿੱਚ ਹਰ ਸਾਲ ਜੇਠ ਮਹੀਨੇ ਦੇ ਚਾਨਣੇ ਵੀਰਵਾਰ ਨੂੰ ਜਲੇਬੀਆਂ ਅਤੇ ਗੁਰੂ ਕੇ ਲੰਗਰ ਤੇ ਠੰਡੇ ਮਿੱਠੇ ਦੁੱਧ ਦੀ ਛਬੀਲ ਬੜੀ ਸ਼ਰਧਾ ਭਾਵਨਾ ਨਾਲ ਲਾਕੇ ਮਨਾਇਆ ਜਾਂਦਾ ਹੈ | ਇਸ ਮੌਕੇ ਬੂਟਾ ਸਿੰਘ ਆੜਤੀਆਂ ਸਰਪੰਚ ਛਿੰਦਰਪਾਲ ਸਿੰਘ, ਭੀਮ ਸੈਨ ਜਲਾਲ, ਸਾਬਕਾ ਸਰਪੰਚ ਜਗਦੀਸ਼ ਸਿੰਘ, ਸਰਬਜੀਤ ਸਿੰਘ ਸਰਬਾ ਸਾਬਕਾ ਪੰਚ, ਗੁਰਮੀਤ ਸਿੰਘ ਪੰਚ, ਗੁਰਜੀਤ ਸਿੰਘ ਪ੍ਰਧਾਨ, ਸੋਹਣ ਸਿੰਘ ਪੰਚ, ਜਗਜੀਤ ਸਿੰਘ, ਮੋਦਨ ਸਿੰਘ ਢਿੱਲੋਂ, ਪੰਚ ਪਰਮਜੀਤ ਸਿੰਘ ਹੈਪੀ, ਮੰਗਤ ਦੀਨ ਪੰਚ, ਵੀਰ ਸਿੰਘ ਹਮੀਰਗੜ੍ਹ, ਮਾ: ਗੁਰਜੰਟ ਸਿੰਘ, ਛਿੰਦਾ ਜਲਾਲ, ਸੋਮਾ ਸਿੰਘ, ਬੁੱਧਾ ਖਾਨ, ਮਹਿੰਦਰ ਸਿੰਘ ਗਿਆਨੀ ਪੰਚ, ਸੰਦੀਪ ਸਨੀ ਪੰਚ, ਜਸਵੀਰ ਸਿੰਘ ਪੰਚ, ਰਾਮੇਸ਼ ਕੁਮਾਰ ਡਿੱਪੂ ਵਾਲਾ ਅਤੇ ਮੋਹਣੀ ਹਲਵਾਈ ਸਮੇਤ ਸੰਗਤਾਂ ਨੇ ਹਾਜ਼ਰੀ ਭਰੀ |

ਪਿਛਲੀ ਖ਼ਬਰ ਨੰਨ੍ਹੇ ਡਿਸਕਵਰੀਅਨਜ਼ ਵਿਗਿਆਨੀਆਂ ਨੇ ਕੀਤਾ ਵਿਗਿਆਨਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਨੇ ਕਰਵਾਈ ਬੱਚਿਆਂ ਦੀ ਪੂਲ ਪਾਰਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।