12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਮੈਂ ਹਮੇਸ਼ਾ ਵਾਂਗ ਲੋਕ ਸੇਵਾ ਨੂੰ ਸਮਰਪਿਤ ਰਹਾਂਗਾ- ਕਰਨ ਦੂਆ <br/>

ਅਜੀਤ ਡੈਸਕ 24-05-2026
ਭਗਤਾ ਭਾਈਕਾ, 23 ਮਈ (ਸੁਖਪਾਲ ਸਿੰਘ ਸੋਨੀ)- ਨਗਰ ਪੰਚਾਇਤ ਭਗਤਾ ਭਾਈਕਾ ਦੇ ਚਰਚਿਤ ਵਾਰਡ ਨੰ-12 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਕਰਨਦੀਪ ਸਿੰਘ (ਕਰਨ ਦੂਆ) ਵਲੋਂ ਆਪਣੇ ਸਮਰਥਕਾਂ ਸਮੇਤ ਵਾਰਡ ਦੇ ਘਰ-ਘਰ ਪਹੁੰਚ ਕੇ ਵੋਟਰਾਂ ਨੂੰ ਆਪਣੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਗਈ¢ ਵਾਰਡ ਨੰ-12 ਦੇ ਅਕਾਲੀ ਉਮੀਦਵਾਰ ਕਰਨ ਦੂਆ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਸਮਾਜ ਸੇਵਾ ਅਹਿਮ ਹਿੱਸਾ ਹੈ¢ ਉਨ੍ਹਾਂ ਕਿਹਾ ਕਿ ਉਹ ਰਾਜਨੀਤਿਕ ਆਗੂ ਬਣਨ ਲਈ ਸਿਆਸਤ ਵਿਚ ਨਹੀ ਆਏ ਉਹ ਹਮੇਸ਼ਾ ਵਾਂਗ ਲੋਕ ਸੇਵਾ ਨੂੰ ਪਹਿਲ ਦੇਣਗੇ¢ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਿਤਾ ਭਾਵੇ 30-40 ਸਾਲ ਤੋਂ ਰਾਜਨੀਤੀ ਵਿਚ ਹਨ, ਪਰੰਤੂ ਉਹ ਬਚਪਨ ਤੋਂ ਹੀ ਸਮਾਜ ਸੇਵਾ ਵਜੋਂ ਲੋਕਾਂ ਵਿਚ ਵਿਚਰਦੇ ਆ ਰਹੇ ਹਨ¢ ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਦÏਰਾਨ ਹਰ ਪਲ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਸ਼ਹਿਰ ਦੇ ਹਰ ਦੁਖੀ, ਜ਼ਰੂਰਤਮੰਦ ਅਤੇ ਹਰ ਮਰੀਜ਼ ਦੇ ਘਰ ਤੱਕ ਹਰ ਕਿਸਮ ਦੀ ਦਵਾਈ ਪਹੁੰਚਾਉਣ ਦਾ ਮਹਾਂਪੁੰਨ ਵੀ ਉਨ੍ਹਾਂ ਦੇ ਹਿੱਸੇ ਆਇਆ ਹੈ¢ ਕਰਨ ਦੂਆ ਨੇ ਵਾਰਡ ਵਿਚੋਂ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਮਿਲ ਰਹੇ ਹੁੰਗਾਰੇ ਸਬੰਧੀ ਲੋਕਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੀਆਂ ਉਮੀਦਾਂ ਉਪਰ ਖਰਾ ਉੱਤਰਨ ਦਾ ਵੀ ਭਰੋਸਾ ਦਿੱਤਾ¢ ਇਸ ਸਮੇਂ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਮਹਿਲਾਵਾਂ ਅਤੇ ਮਰਦ, ਨÏਜਵਾਨ ਸਮਰਥਕ ਹਾਜ਼ਰ ਸਨ¢

ਪਿਛਲੀ ਖ਼ਬਰ ਚੋਣ ਕਮਿਸ਼ਨ ਤਾਂ ਬੰਦ ਹੀ ਕਰ ਦੇਣਾ ਚਾਹੀਦਾ : ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਕੇਂਦਰੀ ਮੰਤਰੀ ਬਿੱਟੂ ਨੇ ਰਾਮਾਂ ਮੰਡੀ 'ਚ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਕੀਤੀ ਚੋਣ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।