19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਘਰ ਅੰਦਰ ਦਾਖਲ ਹੋ ਕੇ 9 ਲੱਖ ਰੁਪਏ ਮੁੱਲ ਦੇ ਗਹਿਣੇ ਚੋਰੀ

ਅਜੀਤ ਡੈਸਕ 29-05-2026
ਕੋਟਫੱਤਾ, 28 ਮਈ (ਰਣਜੀਤ ਸਿੰਘ ਬੁੱਟਰ)- ਥਾਣਾ ਕੋਟਫੱਤਾ ਪੁਲਿਸ ਨੂੰ ਨਜ਼ਦੀਕੀ ਪਿੰਡ ਰਾਏਖਾਨਾ ਵਿਖੇ ਅਣਪਛਾਤੇ ਚੋਰਾਂ ਵਲੋਂ 9 ਲੱਖ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਦੀ ਖ਼ਬਰ ਮਿਲੀ ਹੈ¢ ਪੁਲਿਸ ਜਾਣਕਾਰੀ ਅਨੁਸਾਰ ਅੰਮਿ੍ਤਪਾਲ ਸਿੰਘ ਪਿੰਡ ਰਾਏਖਾਨਾ ਨੇ ਥਾਣਾ ਕੋਟ ਫੱਤਾ ਵਿਖੇ ਆਪਣੇ ਬਿਆਨ ਵਿਚ ਦੱਸਿਆ ਹੈ ਕਿ 25, 26 ਮਈ ਦੀ ਦਰਮਿਆਨੀ ਰਾਤ ਨੂੰ ਉਸ ਦੇ ਘਰੋਂ ਅਣਪਛਾਤੇ ਚੋਰ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਕੀਮਤ ਤਕਰੀਬਨ 9 ਲੱਖ ਰੁਪਏ ਬਣਦੀ ਹੈ¢ ਪੁਲਿਸ ਵਲੋਂ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਅੰਮਿ੍ਤਪਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 60 ਬੀ.ਐਨ. ਐਸ.ਤਹਿਤ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ¢
ਪਿਛਲੀ ਖ਼ਬਰ ਮਾਨਸਾ ਜ਼ਿਲੇ੍ਹ 'ਚ ਗਿਣਤੀ ਕੇਂਦਰਾਂ ਵਾਲੇ ਸਕੂਲਾਂ ਤੇ ਕਾਲਜਾਂ 'ਚ ਅੱਜ ਛੁੱਟੀ ਅਗਲੀ ਖ਼ਬਰ ਨਗਰ ਕੌਂਸਲ ਸੰਗਤ ਮੰਡੀ ਦੀਆਂ ਚੋਣਾਂ 'ਚ ਆਗੂਆਂ ਵਲੋਂ ਆਪੋ-ਆਪਣੇ ਉਮੀਦਵਾਰਾਂ ਦੀ ਜਿੱਤ ਦੇ ਦਾਅਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।