04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੇ ਗਿਣਤੀ ਦੌਰਾਨ ਪ੍ਰਸ਼ਾਸਨ 'ਤੇ ਲਾਏ ਧੱਕੇਸ਼ਾਹੀ ਦੇ ਦੋਸ਼ <br/>

ਅਜੀਤ ਡੈਸਕ 30-05-2026
ਤਲਵੰਡੀ ਸਾਬੋ, 29 ਮਈ (ਰਣਜੀਤ ਸਿੰਘ ਰਾਜੂ/ਰਵਜੋਤ ਰਾਹੀ)-ਨਗਰ ਕੌਂਸਲ ਰਾਮਾਂ ਮੰਡੀ ਦੀਆਂ ਵੋਟਾਂ ਦੀ ਅੱਜ ਸਥਾਨਕ ਦਸਮੇਸ਼ ਪਬਲਿਕ ਸੈਕੰਡਰੀ ਸਕੂਲ 'ਚ ਗਿਣਤੀ ਦੌਰਾਨ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਕੁਝ ਉਮੀਦਵਾਰਾਂ ਨੇ ਗਿਣਤੀ 'ਚ ਕਥਿਤ ਘਪਲੇਬਾਜ਼ੀ ਦੀ ਆਸ਼ੰਕਾ ਪ੍ਰਗਟਾਉਂਦਿਆਂ ਪ੍ਰਸ਼ਾਸਨ ਤੇ ਸੱਤਾਧਿਰ ਦੀ ਸ਼ਹਿ 'ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ | ਵੋਟਾਂ ਦੀ ਗਿਣਤੀ ਦੌਰਾਨ ਅੱਜ ਸਭ ਤੋਂ ਪਹਿਲਾਂ ਉਦੋਂ ਹੰਗਾਮਾ ਹੋ ਗਿਆ ਜਦੋਂ ਵਾਰਡ ਨੰ:8 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਵੀਰਪਾਲ ਕੌਰ ਨੇ ਪ੍ਰਸ਼ਾਸਨ 'ਤੇ ਕਥਿਤ ਦੋਸ਼ ਲਾਏ ਕਿ ਉਨ੍ਹਾਂ ਦੀ ਗੈਰ ਮੌਜੂਦਗੀ 'ਚ ਹੀ ਵੋਟਾਂ ਦੀ ਗਿਣਤੀ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ ਜਦਕਿ ਉਹ ਗਿਣਤੀ ਕੇਂਦਰ ਦੇ ਬਾਹਰ ਬੈਠੀ ਇੰਤਜ਼ਾਰ ਕਰ ਰਹੀ ਸੀ ਕਿ ਉਨ੍ਹਾਂ ਦੇ ਵਾਰਡ ਦੀ ਗਿਣਤੀ ਵੇਲੇ ਉਨ੍ਹਾਂ ਨੂੰ ਸੱਦਿਆ ਜਾਵੇਗਾ | ਉਨ੍ਹਾਂ ਨੇ ਕਿਹਾ ਕਿ 'ਆਪ' ਉਮੀਦਵਾਰ ਨੂੰ ਧੱਕੇ ਨਾਲ ਜੇਤੂ ਕਰਾਰ ਦਿੱਤਾ ਤੇ ਉਹ ਇਸ ਖਿਲਾਫ਼ ਹਾਈ ਕੋਰਟ ਦਾ ਰੁਖ ਕਰਨਗੇ | ਉੱਧਰ ਵਾਰਡ ਨੰ: 1 ਤੋਂ ਅਕਾਲੀ ਉਮੀਦਵਾਰ ਕ੍ਰਿਸ਼ਨ ਕੁਮਾਰ ਪਾਂਘਾ ਨੇ ਵੀ ਵੋਟਾਂ ਦੀ ਗਿਣਤੀ ਦੌਰਾਨ ਉਸ ਨੰੂ ਪਈਆਂ ਵੋਟਾਂ ਦੇ ਬੰਡਲ ਇੱਧਰ-ਉੱਧਰ ਕਰ ਦੇਣ ਦੇ ਕਥਿਤ ਦੋਸ਼ ਲਾਏ ਜਦੋਂਕਿ ਵਾਰਡ ਨੰ: 2 ਤੋਂ ਚੋਣ ਹਾਰੀ ਕਾਂਗਰਸੀ ਉਮੀਦਵਾਰ ਮਾਇਆ ਦੇਵੀ ਨੇ ਵੀ ਦੋਸ਼ ਲਾਏ ਕਿ ਉਨ੍ਹਾਂ ਨੂੰ 60-70 ਵੋਟਾਂ ਤੇ ਘਪਲੇਬਾਜ਼ੀ ਕਰਕੇ ਹਰਾਇਆ ਗਿਆ ਤੇ ਹੁਣ ਉਨ੍ਹਾਂ ਵਲੋਂ ਵੋਟਾਂ ਦੀ ਦੋਬਾਰਾ ਗਿਣਤੀ ਕਰਵਾਉਣ ਦੀ ਮੰਗ ਚੋਣ ਅਧਿਕਾਰੀ ਨੇ ਮੁੱਢੋਂ ਹੀ ਰੱਦ ਕਰ ਦਿੱਤੀ ਹੈ ਤੇ ਉਹ ਇਸ ਸੰਬੰਧੀ ਅਦਾਲਤ ਤੱਕ ਪਹੁੰਚ ਕਰਨਗੇ | ਭਾਵੇਂ ਦੋਸ਼ਾਂ ਦਾ ਦੌਰ ਚਲਦਾ ਰਿਹਾ ਪਰ ਕੁਲ ਮਿਲਾ ਕੇ ਅਮਨ ਸ਼ਾਂਤੀ ਨਾਲ ਵੋਟਾਂ ਦੀ ਗਿਣਤੀ ਸਮਾਪਤ ਹੋਣ 'ਤੇ ਪੁਲਿਸ ਪ੍ਰਸ਼ਾਸਨ ਨੇ ਸੁਖ ਦਾ ਸਾਹ ਲਿਆ |

ਪਿਛਲੀ ਖ਼ਬਰ 'ਕੋਠਾ ਗੁਰੂ ਨਗਰ ਪੰਚਾਇਤ' ਸੱਤਾਧਾਰੀ ਧਿਰ ਸੱਤ, ਅਕਾਲੀ ਦਲ ਤੇ ਆਜ਼ਾਦ ਦੋ-ਦੋ ਵਾਰਡਾਂ 'ਤੇ ਕਾਬਜ਼ <br/> ਅਗਲੀ ਖ਼ਬਰ ਸਟਰੀਮ ਲਾਈਨ ਵੈੱਲਫੇਅਰ ਸੁਸਾਇਟੀ ਵਲੋਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਵੰਡੀ ਸਟੇਸ਼ਨਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।