ਤਲਵੰਡੀ ਸਾਬੋ, 4 ਜੂਨ (ਰਣਜੀਤ ਸਿੰਘ ਰਾਜੂ)- ਨਗਰ ਦੇ ਜੇ.ਡੀ.ਨਿਰਾਲੇ ਬਾਬਾ ਅੰਗਰੇਜ਼ੀ ਮਾਧਿਅਮ ਪਬਲਿਕ ਸਕੂਲ 'ਚ ਸ਼ੁਰੂ ਕੀਤੇ ਗਏ ਹਨੂੰਮਾਨ ਕਥਾ ਸਪਤਾਹ ਦੌਰਾਨ ਅੱਜ ਜੈਨ ਅਚਾਰਿਆ ਦਿਵਿਆਨੰਦ ਦੀ ਮੌਜੂਦਗੀ 'ਚ ਹਿੰਦੂ ਭਾਈਚਾਰੇ ਵੱਲੋਂ ਕਲਸ਼ ਅਤੇ ਝੰਡਾ ਯਾਤਰਾ ਕੱਢੀ ਗਈ, ਜਿਸ ਵਿਚ ਵੱਡੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ | ਉਕਤ ਯਾਤਰਾ ਮਲਕਾਣਾ ਰੋਡ ਤੋਂ ਸ਼ੁਰੂ ਹੋ ਕੇ ਨਗਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੀ ਹੋਈ ਜੇ.ਡੀ.ਨਿਰਾਲੇ ਬਾਬਾ ਸਕੂਲ 'ਚ ਪਹੁੰਚ ਕੇ ਸਮਾਪਤ ਹੋਈ | ਇਸ ਦੌਰਾਨ ਮਾਨਸਾ ਤੋਂ ਪਹੁੰਚੇ ਸੋਮਨਾਥ ਗੁਪਤਾ ਦੇ ਪਰਿਵਾਰ ਨੇ ਹਨੂੰਮਾਨ ਗ੍ਰੰਥ ਦੀ ਪੂਜਾ ਕੀਤੀ ਜਦੋਂਕਿ ਜੋਤ ਜਗਾਉਣ ਦੀ ਰਸਮ ਸਕੂਲ ਦੇ ਐੱਮ.ਡੀ. ਸਾਧਵੀ ਅਨੁਪਮਾ ਨੇ ਅਦਾ ਕੀਤੀ | ਹਨੂੰਮਾਨ ਕਥਾ ਦੀ ਮਹੱਤਤਾ ਬਾਰੇ ਦੱਸਦੇ ਹੋਏ ਨਿਰਾਲੇ ਬਾਬਾ ਨੇ ਕਿਹਾ ਕਿ ਕਲਯੁਗ ਦੇ ਇਸ ਯੁੱਗ ਵਿਚ ਹਨੂੰਮਾਨ ਕਥਾ ਮਨ 'ਚ ਭਗਤੀ ਅਤੇ ਸ਼ਕਤੀ ਦਾ ਸੰਚਾਰ ਕਰਦੀ ਹੈ ਕਿਉਂਕਿ ਅੱਜ ਦਾ ਮਨੁੱਖ ਕਿਸੇ ਨਾ ਕਿਸੇ ਕਾਰਣ ਪ੍ਰੇਸ਼ਾਨ ਹੈ ਅਤੇ ਅਜਿਹੀ ਸਥਿਤੀ 'ਚ ਮਾਨਸਿਕ ਪ੍ਰੇਸ਼ਾਨੀ ਨੂੰ ਦੂਰ ਕਰਨ ਤੇ ਸ਼ਾਂਤੀ ਸਥਾਪਤੀ ਲਈ ਹਨੂੰਮਾਨ ਕਥਾ ਸੰਜੀਵਨੀ ਵਾਂਗ ਕੰਮ ਕਰਦੀ ਹੈ | ਇਸ ਮੌਕੇ ਭੰਡਾਰੇ ਦੀ ਸੇਵਾ ਮਾ.ਸੋਮਨਾਥ ਗੁਪਤਾ ਪਰਿਵਾਰ ਵਲੋਂ ਕੀਤੀ ਗਈ | ਹਨੂੰਮਾਨ ਕਥਾ ਅਤੇ ਕਲਸ਼ ਯਾਤਰਾ ਦੌਰਾਨ ਤਰਸੇਮ ਗਰਗ, ਮਾ.ਸੰਜੀਵ, ਰਮੇਸ਼ ਗਰਗ, ਸੰਜੀਵ ਸਿੰਗਲਾ, ਜੋਗਿੰਦਰ ਸਿੰਘ ਬਹਿਮਣ ਜੱਸਾ, ਵਰੁਣ ਗੁਪਤਾ, ਬਲਕਰਨ ਸਹੋਤਾ, ਸੀਮਾ ਗਰਗ, ਬੇਬੀ ਰਾਣੀ ਕਾਇਤ, ਸਰੋਜ ਗੁਪਤਾ, ਸਵਿਤਾ ਸ਼ਰਮਾ, ਸੁਸ਼ਮਾ ਗਰਗ, ਅਮਨਦੀਪ ਕੌਰ ਸਹੋਤਾ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ |