18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਭਗਤਾ ਭਾਈਕਾ ਵਿਖੇ ਦੁਕਾਨ 'ਤੇ ਬੈਠੇ 'ਆਪ' ਆਗੂ ਅਰੋੜਾ ਉਪਰ ਜਾਨਲੇਵਾ ਹਮਲਾ

ਅਜੀਤ ਡੈਸਕ 05-06-2026
ਭਗਤਾ ਭਾਈਕਾ, 4 ਜੂਨ (ਸੁਖਪਾਲ ਸਿੰਘ ਸੋਨੀ)- ਅੱਜ ਸਵੇਰੇ ਕਰੀਬ 11 ਕੁ ਵਜੇ ਸਥਾਨਕ ਭਾਈ ਬਹਿਲੋ ਮਾਰਗ ਉਪਰ ਦੁਕਾਨ 'ਤੇ ਬੈਠੇ 'ਆਪ' ਆਗੂ ਉਪਰ ਕੁਝ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰਨ ਦੀ ਘਟਨਾ ਵਾਪਰੀ ਹੈ¢ ਉਕਤ ਘਟਨਾ ਨੂੰ ਭਰੇ ਬਾਜ਼ਾਰ ਅੰਜਾਮ ਦਿੱਤਾ ਗਿਆ, ਨਜ਼ਦੀਕੀ ਦੁਕਾਨਦਾਰਾਂ ਵਲੋਂ ਆਪ ਆਗੂ ਨੂੰ ਹਮਲੇ ਤੋਂ ਬਚਾ ਕੇ ਸਥਾਨਕ ਸਰਕਾਰੀ ਹਸਪਤਾਲ ਵਿਖੇ ਤੁਰੰਤ ਇਲਾਜ ਲਈ ਭਰਤੀ ਕਰਵਾਇਆ ਗਿਆ ¢ 'ਆਪ' ਆਗੂ ਦੀ ਸੱਟਾਂ ਗੰਭੀਰ ਹੋਣ ਕਾਰਨ ਉਨ੍ਹਾਂ ਬਠਿੰਡਾ ਲਈ ਰੈਫ਼ਰ ਕੀਤਾ ਗਿਆ ਹੈ ¢ ਮਿਲੀ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ 'ਆਪ' ਦੇ ਟਕਸਾਲੀ ਆਗੂ ਰਾਕੇਸ਼ ਕੁਮਾਰ ਅਰੋੜਾ ਪਰਿਵਾਰਕ ਮੈਂਬਰਾਂ ਨਾਲ ਵੀ ਲੜਾਈ-ਝਗੜੇ ਦੀ ਘਟਨਾ ਵਾਪਰੀ ਸੀ, ਇਸ ਘਟਨਾ ਸਬੰਧੀ ਅਜੇ ਕਾਰਵਾਈ ਮੁਕੰਮਲ ਨਹੀਂ ਹੋਈ ਸੀ ¢ ਅੱਜ 'ਆਪ' ਆਗੂ ਰਾਕੇਸ਼ ਕੁਮਾਰ ਅਰੋੜਾ ਆਪਣੀ ਸਥਾਨਕ ਭਾਈ ਬਹਿਲੋ ਰੋਡ ਉਪਰ ਸਥਿਤ ਆਪਣੀ ਲਵਲੀ ਗਾਰਮੈਂਟ ਦੀ ਦੁਕਾਨ ਉਪਰ ਬੈਠ ਕੇ ਆਪਣਾ ਕਾਰੋਬਾਰ ਦੇਖ ਰਹੇ ਸਨ ¢ ਇਸੇ ਵਕਤ ਕੁਝ ਵਿਅਕਤੀਆਂ ਵਲੋਂ 'ਆਪ' ਆਗੂ ਉਪਰ ਜਾਨਲੇਵਾ ਹਮਲਾ ਕਰ ਦਿੱਤਾ ਗਿਆ¢ ਹਮਲੇ ਦੌਰਾਨ ਉਸ ਦੀ ਬਾਂਹ ਉਪਰ ਤਿੱਖੇ ਹਮਲੇ ਕਾਰਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ¢ ਘਟਨਾ ਸੰਬੰਧੀ ਖ਼ਬਰ ਮਿਲਦਿਆਂ ਹੀ ਲੋਕ 'ਆਪ' ਆਗੂ ਦੀ ਦੁਕਾਨ ਅਤੇ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ¢ ਸਥਾਨਕ ਸਰਕਾਰੀ ਹਸਪਤਾਲ ਵਿਖੇ ਆਪ ਆਗੂ ਨੂੰ ਮੁੱਢਲੀ ਸਹੂਲਤ ਪ੍ਰਦਾਨ ਕਰਕੇ ਉਨ੍ਹਾਂ ਨੂੰ ਯੋਗ ਇਲਾਜ ਲਈ ਬਠਿੰਡਾ ਲਈ ਰੈਫ਼ਰ ਕਰ ਦਿੱਤਾ ਗਿਆ ¢ ਘਟਨਾ ਸੰਬੰਧੀ ਸੂਚਨਾ ਮਿਲਣ 'ਤੇ ਸਥਾਨਿਕ ਪੁਲਿਸ ਵਲੋਂ ਘਟਨਾ ਸਥਾਨ ਉਪਰ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ ¢ ਪੁਲਿਸ ਸਟੇਸ਼ਨ ਭਗਤਾ ਭਾਈਕਾ ਦੇ ਐਸ.ਐਚ.ਓ. ਪਰਬਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਜ਼ਖ਼ਮੀ 'ਆਪ' ਆਗੂ ਰਾਕੇਸ਼ ਕੁਮਾਰ ਅਰੋੜਾ ਦੇ ਬਿਆਨਾਂ ਅਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਕਥਿਤ ਦੋਸ਼ੀ ਦਲਜੀਤ ਸਿੰਘ, ਬੋਹੜ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ¢
ਪਿਛਲੀ ਖ਼ਬਰ ਅਕਾਲੀ ਆਗੂ ਟੀਟੂ ਕਤਲ ਮਾਮਲੇ 'ਚ ਦੋ ਜਣੇ ਗਿ੍ਫ਼ਤਾਰ ਪਰਿਵਾਰ ਨੇ ਪੱਕਾ ਧਰਨਾ ਚੁੱਕਿਆ ਅਗਲੀ ਖ਼ਬਰ ਬਠਿੰਡਾ ਦਿਹਾਤੀ ਵਿਖੇ ਵੋਟਰ ਸੂਚੀਆਂ ਦੀ ਸੁਧਾਈ ਸੰਬੰਧੀ ਵਿਸ਼ੇਸ਼ ਕੈਂਪ 7 ਜੂਨ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।