29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਬਿਜਲੀ ਦੇ ਸ਼ਾਰਟ ਸਰਕਟ ਨਾਲ ਦੁਕਾਨ ਨੂੰ ਲੱਗੀ ਅੱਗ <br/>

ਅਜੀਤ ਡੈਸਕ 09-06-2026
4 ਲੱਖ ਰੁਪਏ ਦਾ ਲਗਭਗ ਨੁਕਸਾਨ
ਕੋਟਫੱਤਾ, 8 ਜੂਨ (ਰਣਜੀਤ ਸਿੰਘ ਬੁੱਟਰ)- ਨਜ਼ਦੀਕੀ ਪਿੰਡ ਧੰਨ ਸਿੰਘ ਖਾਨਾ ਵਿਖੇ ਇਕ ਕਰਿਆਨੇ ਤੇ ਮਿਲਕ ਸੈਂਟਰ ਦੀ ਦੁਕਾਨ ਨੂੰ ਅੱਧੀ ਰਾਤ ਨੂੰ ਬਿਜਲੀ ਦੇ ਵੱਧ ਘੱਟ ਆਉਣ ਨਾਲ ਅੱਗ ਲੱਗ ਗਈ¢ ਦੁਕਾਨ ਦੇ ਮਾਲਕ ਰਾਜ ਕੁਮਾਰ ਪੁੱਤਰ ਹੇਮ ਰਾਜ ਨੇ ਦੱਸਿਆ ਸੀ ਕਿ ਪਿੰਡ ਵਿਚ ਬਿਜਲੀ ਦੀ ਵੋਲਟੇਜ ਵਧਣ ਘਟਣ ਨਾਲ ਸ਼ਾਟ ਸਰਕਟ ਹੋ ਗਿਆ ਤੇ ਦੁਕਾਨ ਨੂੰ ਅੱਗ ਲੱਗ ਗਈ ¢ ਦੁਕਾਨ 'ਚੋਂ ਨਿਕਲਦਾ ਧੂੰਆਂ ਦੇਖ ਕੇ ਗੁਆਂਢੀਆਂ ਸਾਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ¢ ਉਸ ਤੋਂ ਪਹਿਲਾਂ ਡੀ ਫ਼ਰਿਜ ਤੇ ਹੋਰ ਵੀ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਮੇਰਾ ਚਾਰ ਲੱਖ ਦਾ ਨੁਕਸਾਨ ਹੋ ਗਿਆ ¢ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਜ ਕੁਮਾਰ ਇਸ ਦੁਕਾਨ ਤੋਂ ਹੀ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ¢ 4 ਲੱਖ ਦੀ ਵੱਡੇ ਨੁਕਸਾਨ ਨਾਲ ਰਾਜ ਕੁਮਾਰ ਦਾ ਅਸਲੋਂ ਲੱਕ ਟੁੱਟ ਗਿਆ ¢ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦੇ ਮੰਗ ਕੀਤੀ ਹੈ ਕਿ ਰਾਜ ਕੁਮਾਰ ਦੇ ਹੋਏ ਨੁਕਸਾਨ ਦੀ ਭਰਪਾਈ ਵਜੋਂ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ¢

ਪਿਛਲੀ ਖ਼ਬਰ ਭਖਦੇ ਮਸਲਿਆਂ ਨੂੰ ਲੈ ਕੇ ਕਿਸਾਨ ਯੂਨੀਅਨ ਉਗਰਾਹਾਂ ਬਲਾਕ ਮੌੜ ਦੀ ਮੀਟਿੰਗ ਅਗਲੀ ਖ਼ਬਰ ਮੋਟਰਸਾਈਕਲ ਅਤੇ ਗੈਸ ਸਿਲੰਡਰ ਚੋਰੀ ਕਰਨ ਦੇ ਮਾਮਲੇ 'ਚ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।