01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

'ਆਪ' ਅਤੇ ਕਾਂਗਰਸ ਦੇ ਦਰਜਨਾਂ ਸੀਨੀਅਰ ਆਗੂ ਅਕਾਲੀ ਦਲ (ਬ) 'ਚ ਸ਼ਾਮਿਲ <br/>

ਅਕਾਲੀ ਦਲ 'ਚ ਸ਼ਾਮਿਲ ਹੋਏ ਵਰਕਰਾਂ ਦਾ ਸਨਮਾਨ ਕਰਦੇ ਰਵੀਪ੍ਰੀਤ ਸਿੰਘ ਸਿੱਧੂ ਅਤੇ ਪਾਰਟੀ ਆਗੂ | ਤਸਵੀਰ: ਸਿੰਗਲਾ <br/> 10-06-2026
ਰਾਮਾਂ ਮੰਡੀ, 9 ਜੂਨ (ਤਰਸੇਮ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਨ ਸਭਾ ਉਮੀਦਵਾਰ ਅਤੇ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਵਲੋਂ ਵਰਕਰਾਂ ਦੀ ਟੀਮ ਦੇ ਨਾਲ ਕੀਤੇ ਜਾ ਰਹੇ ਪਿੰਡਾਂ ਦੇ ਦੌਰੇ ਦੌਰਾਨ ਪਾਰਟੀ ਨੂੰ ਪਿੰਡ ਗਿਆਨਾ ਵਿਖੇ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਕਈ ਦਰਜਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਰਵੀਪ੍ਰੀਤ ਸਿੰਘ ਸਿੱਧੂ ਵਲੋਂ ਸਮੂਹ ਨਵੇਂ ਸ਼ਾਮਿਲ ਹੋਏ ਵਰਕਰਾਂ ਦਾ ਪਾਰਟੀ ਦੇ ਸਿਰੋਪਾਓ ਨਾਲ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਕੰਮ ਪਹਿਲ ਦੇ ਆਧਾਰ 'ਤੇ ਕਰਨ ਦਾ ਭਰੋਸਾ ਦਿੱਤਾ | ਅਕਾਲੀ ਦਲ 'ਚ ਸ਼ਾਮਿਲ ਹੋਏ ਵਰਕਰਾਂ 'ਚ ਆਮ ਆਦਮੀ ਪਾਰਟੀ ਦੇ ਮਨਜੀਤ ਕੌਰ ਸਰਕਲ ਪ੍ਰਧਾਨ, ਪੰਮੀ ਕੌਰ, ਰਾਣੀ ਕੌਰ, ਹਰਬੰਸ ਕੌਰ, ਰਜਨੀ ਕੌਰ, ਬਿੰਦਰ ਕੌਰ, ਕੁਲਵਿੰਦਰ ਕੌਰ, ਸੱਤਪਾਲ ਸਿੰਘ ਸੀਨੀਅਰ ਆਗੂ, ਅਮਨ ਠੇਕੇਦਾਰ, ਪਿੰਦਰ ਸਿੰਘ, ਸ਼ਿੰਗਾਰਾ ਸਿੰਘ, ਅਮਰੀਕ ਸਿੰਘ, ਨਛੱਤਰ ਸਿੰਘ, ਰੇਸ਼ਮ ਸਿੰਘ, ਜਗਰਾਜ ਸਿੰਘ, ਬੂਟਾ ਸਿੰਘ ਬਹਾਦਰ ਸਿੰਘ, ਕਾਂਗਰਸ ਦੇ ਕਰਮਜੀਤ ਕੌਰ, ਅਵਤਾਰ ਸਿੰਘ, ਰਣਜੀਤ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ ਸਾਬਕਾ ਸਰਪੰਚ, ਬੀਰਾ ਸਿੰਘ, ਕੁਲਦੀਪ ਸਿੰਘ ਪ੍ਰਧਾਨ, ਜੱਗਾ ਪੂਨੀਆ, ਰਾਜਪਾਲ ਸਿੰਘ, ਰੂਪ ਸਿੰਘ ਪੂਨੀਆ ਅਤੇ ਉਨ੍ਹਾਂ ਦੇ ਹੋਰ ਸਾਥੀ ਸ਼ਾਮਲ ਸਨ | ਇਸ ਮੌਕੇ ਪਾਰਟੀ ਦੇ ਪੀਏ ਹਰਤਾਵਲ ਸਿੰਘ ਸੁੱਖੀ, ਹਰਵਿੰਦਰ ਸਿੰਘ ਕਾਲਾ, ਬਲਵਿੰਦਰ ਸਿੰਘ ਨੰਬਰਦਾਰ, ਜੋਗਿੰਦਰ ਸਿੰਘ, ਗਾਂਧੀ ਸਿੰਘ, ਜਸਵੀਰ ਸਿੰਘ, ਜਸਵੰਤ ਸਿੰਘ ਢਿੱਲੋਂ, ਰਣਜੀਤ ਸਿੰਘ ਪੀਲੂ, ਹਰਬੰਤ ਸਿੰਘ ਢਿੱਲੋਂ, ਸੀਤਾ ਸਿੰਘ, ਸੰਤਾ ਸਿੰਘ, ਸੁਖਦਰਸ਼ਨ ਸਿੰਘ ਟੀਟਾ, ਨੱਥਾ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਨਕਦੀ ਅਤੇ ਤਾਸ਼ ਦੇ ਪੱਤੇ ਬਰਾਮਦ <br/> ਜੂਆ ਖੇਡਣ ਦੇ ਆਦੀ ਤਿੰਨ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।