01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

'ਸਾਮਰਾਜੀ ਜੰਗਾਂ ਤੇ ਭਾਰਤ ਦੀ ਭੂਮਿਕਾ' ਵਿਸ਼ੇ 'ਤੇ ਸੈਮੀਨਾਰ <br/>

ਅਜੀਤ ਡੈਸਕ 10-06-2026
ਬਠਿੰਡਾ, 9 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)- ਟੀਚਰਜ਼ ਹੋਮ ਟਰੱਸਟ ਅਤੇ ਵੈੱਲਫੇਅਰ ਐਂਡ ਐਜੂਕੇਸ਼ਨਲ ਟਰੱਸਟ ਵਲੋਂ ਜਨਤਕ ਜਥੇਬੰਦੀਆਂ ਤੇ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ 'ਸਾਮਰਾਜੀ ਜੰਗਾਂ ਅਤੇ ਭਾਰਤ ਦੀ ਭੂਮਿਕਾ' ਵਿਸ਼ੇ ਉਪਰ ਟੀਚਰ ਹੋਮ ਵਿਖੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਰੂਸ, ਯੂਕਰੇਨ, ਫ਼ਲਿਸਤੀਨ, ਇਜ਼ਰਾਈਲ, ਇਰਾਨ, ਅਮਰੀਕਾ ਦੀ ਆਮਲੀ ਜੰਗ 'ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ | ਸੈਮੀਨਾਰ 'ਚ ਡਾ. ਕੁਲਦੀਪ ਸਿੰਘ ਦੀਪ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ | ਪ੍ਰਧਾਨਗੀ ਮੰਡਲ 'ਚ ਟੀਚਰਜ਼ ਹੋਮ ਦੇ ਚੇਅਰਮੈਨ ਬੀਰਬਲ ਦਾਸ ਤੇ ਸੀਨੀਅਰ ਮੀਤ ਪ੍ਰਧਾਨ ਰਘੁਵੀਰ ਚੰਦ ਸ਼ਰਮਾ ਨੇ ਹਿੱਸਾ ਲਿਆ ਤੇ ਮੰਚ ਦਾ ਸੰਚਾਲਨ ਟੀਚਰਜ਼ ਹੋਮ ਦੇ ਸਕੱਤਰ ਲਛਮਣ ਮਲੂਕਾ ਨੇ ਕੀਤਾ | ਮੁੱਖ ਬੁਲਾਰੇ ਡਾ. ਕੁਲਦੀਪ ਸਿੰਘ ਦੀਪ ਨੇ ਆਪਣੇ ਭਾਸ਼ਣ ਦੌਰਾਨ ਤੱਥਾਂ ਸਮੇਤ ਪ੍ਰੋਜੈਕਟਰ ਦੀ ਮੱਦਦ ਨਾਲ ਸਰੋਤਿਆਂ ਨੂੰ ਸ਼ੁਰੂਆਤ ਈਸਵੀ ਪੂਰਵ ਦੀਆਂ ਜੰਗਾਂ ਤੋਂ ਲੈ ਕੇ 20ਵੀਂ ਸਦੀ ਤੱਕ ਦੀਆਂ ਜੰਗਾਂ ਦੀ ਭਿਆਨਕਤਾ ਤੇ ਕਰੂਰਤਾ ਦੇ ਰੂਬਰੂ ਕੀਤਾ | ਉਨ੍ਹਾਂ ਕਿਹਾ ਕਿ ਜੰਗਾਂ ਲੋਕ ਬਰਬਾਦੀ ਦਾ ਕੰਮ ਕਰਦੀਆਂ ਹਨ ਪਰ ਸਾਮਰਾਜੀ ਧਿਰਾਂ ਮਾਰੂ ਹਥਿਆਰ ਤੇ ਬਾਰੂਦ ਵੇਚਦੀਆਂ ਹਨ | ਉਨ੍ਹਾਂ ਨੇ ਸਪੇਨ 'ਚ 235 ਸੰਸਾਰ ਪ੍ਰਸਿੱਧ ਲੇਖਕਾਂ ਦੀ ਤਰ੍ਹਾਂ ਬੁੱਧੀਜੀਵੀ ਲੇਖਕ/ਸਾਹਿਤਕਾਰਾਂ ਵਿਦਵਾਨਾਂ ਨੂੰ ਜੰਗਾਂ ਵਿਰੁੱਧ ਇਕੱਠੇ ਹੋਣ ਦਾ ਸੱਦਾ ਦਿੱਤਾ | ਉੱਘੇ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸਾਮਰਾਜੀ ਜੰਗਾਂ ਮਨੁੱਖਤਾ ਦੀ ਹੋਂਦ ਲਈ ਖ਼ਤਰਾ ਬਣੀਆਂ ਹੋਈਆਂ ਹਨ, ਜਿਨ੍ਹਾਂ ਵਿਰੁੱਧ ਸਾਰੇ ਸੁਹਿਰਦ ਤੇ ਪ੍ਰਗਤੀਸ਼ੀਲ ਲੋਕਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ | ਇਸ ਮੌਕੇ ਨਾਵਲਕਾਰ ਜਸਪਾਲ ਮਾਨਖੇੜਾ ਨੇ ਵੀ ਸੰਬੋਧਨ ਕੀਤਾ, ਜਦਕਿ ਨੌਜਵਾਨ ਗਾਇਕ ਗੁਲਜ਼ਾਰ ਖਾਂ, ਹਰਮੀਤ, ਜਗਸੀਰ ਜੀਦਾ ਤੇ ਅਜਮੇਰ ਅਕਲੀਆ ਨੇ ਇਨਕਲਾਬੀ ਗੀਤ ਪੇਸ਼ ਕੀਤੇ | ਸੈਮੀਨਾਰ ਦੀ ਸਮਾਪਤੀ ਮੌਕੇ ਪ੍ਰਬੰਧਕਾਂ ਵਲੋਂ ਡਾ. ਦੀਪ ਤੇ ਡਾ. ਸਿਰਸਾ ਦਾ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ ਅਗਲੀ ਖ਼ਬਰ ਨਕਦੀ ਅਤੇ ਤਾਸ਼ ਦੇ ਪੱਤੇ ਬਰਾਮਦ <br/> ਜੂਆ ਖੇਡਣ ਦੇ ਆਦੀ ਤਿੰਨ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।