01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਗਰਭ ਅਵਸਥਾ 'ਚ ਵਿਸ਼ੇਸ਼ ਧਿਆਨ ਦੀ ਲੋੜ-ਡਾ: ਧੀਰਾ ਗੁਪਤਾ <br/>

ਅਜੀਤ ਡੈਸਕ 10-06-2026
ਗੋਨਿਆਣਾ, 9 ਜੂਨ (ਲਛਮਣ ਦਾਸ ਗਰਗ)-ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਯੋਜਨਾ ਦੇ 10 ਸਾਲ ਪੂਰੇ ਹੋਣ 'ਤੇ ਸਿਹਤ ਵਿਭਾਗ ਵਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ | ਸਿਵਲ ਸਰਜਨ ਬਠਿੰਡਾ ਡਾ: ਤਪਿੰਦਰਜੋਤ ਕੌਸ਼ਲ ਦੀਆਂ ਹਦਾਇਤਾਂ ਤਹਿਤ ਬਲਾਕ ਪੱਧਰ ਦਾ ਪ੍ਰੋਗਰਾਮ ਸੀ.ਐਚ.ਸੀ. ਦੇ ਜੱਚਾ—ਬੱਚਾ ਵਿੰਗ ਵਿਚ ਕਰਵਾਇਆ ਗਿਆ | ਐਸ.ਐਮ.ਓ. ਡਾ: ਧੀਰਾ ਗੁਪਤਾ ਨੇ ਕਿਹਾ ਕਿ ਗਰਭ ਅਵਸਥਾ ਦੌਰਾਨ ਔਰਤ ਦਾ ਵਿਸੇਸ਼ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ | ਉਨ੍ਹਾਂ ਕਿਹਾ ਕਿ ਗਰਭ ਅਵਸਥਾ ਦੌਰਾਨ ਦਵਾਈਆਂ ਦੇ ਨਾਲ-ਨਾਲ ਚੰਗੀ ਖੁਰਾਕ ਖਾਣੀ ਜ਼ਰੂਰੀ ਹੁੰਦੀ ਹੈ | ਇਸ ਮੌਕੇ ਬੋਲਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਹਰ ਮਹੀਨੇ ਦੀ 9 ਅਤੇ 23 ਤਾਰੀਕ ਨੂੰ ਗਰਭਵਤੀ ਅÏਰਤਾਂ ਦੀ ਵਿਸ਼ੇਸ਼ ਜਾਂਚ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਹ ਦਿਨ ਨਿਰਧਾਰਿਤ ਕਰਨ ਦਾ ਮਕਸਦ ਇਹ ਹੈ ਕਿ ਗਰਭਵਤੀ ਅÏਰਤਾਂ ਦੀ ਨਿਰੰਤਰ ਜਾਂਚ ਹੋ ਸਕੇ | ਇਸ ਮੌਕੇ ਡਾ: ਮੋਨੀਸ਼ਾ ਗਰਗ, ਡਾ: ਰਵਨੀਤ ਕੌਰ, ਬੀ.ਐਸ.ਏ. ਬਲਜਿੰਦਰਜੀਤ ਸਿੰਘ, ਮੋਹਣ ਸਿੰਘ, ਰਵਿੰਦਰ ਸਿੰਘ, ਜੀਵਨ ਕੁਮਾਰ, ਨਿਸ਼ਾ ਆਦਿ ਸਮੇਤ ਹੋਰ ਸਟਾਫ਼ ਮੈਂਬਰ ਮੌਜੂਦ ਸਨ |

ਪਿਛਲੀ ਖ਼ਬਰ ਤੀਜੀ ਚਾਰ ਰੋਜ਼ਾ ਫਾਊਲ ਪਲੇ ਬੈਡਮਿੰਟਨ ਚੈਂਪੀਅਨਸ਼ਿਪ 12 ਤੋਂ ਅਗਲੀ ਖ਼ਬਰ ਕੈਂਪ 'ਚ 95 ਗਰਭਵਤੀ ਅÏਰਤਾਂ ਕੀਤੀ ਸਿਹਤ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।