11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਐਨ.ਸੀ.ਸੀ ਕੈਡਿਟਾਂ ਦਾ 10 ਦਿਨਾ ਟ੍ਰੇਨਿੰਗ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 14-06-2026
ਰਾਮਪੁਰਾ ਫੂਲ, 13 ਜੂਨ (ਹੇਮੰਤ ਕੁਮਾਰ ਸ਼ਰਮਾ)- 3.ਪੀ.ਬੀ.ਨੇਵਲ ਯੂਨਿਟ ਐਨ.ਸੀ.ਸੀ. ਬਠਿੰਡਾ ਵੱਲੋਂ ਆਯੋਜਿਤ 10 ਦਿਨਾਂ ਸਾਲਾਨਾ ਟ੍ਰੇਨਿੰਗ ਕੈਂਪ (ਏ ਟੀ ਸੀ-92) ਦਾ ਆਯੋਜਨ ਭਗਤਾ ਭਾਈਕਾ ਸਥਿਤ ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਵਿਚ ਕੀਤਾ ਗਿਆ¢ ਇਹ ਕੈਂਪ ਕੈਪਟਨ ਇਸ਼ਰਾਜ ਸਿੰਘ ਦੀ ਅਗਵਾਈ ਅਤੇ ਪੀ.ਆਈ. ਸਟਾਫ਼ ਦੇ ਸੁਚੱਜੇ ਪ੍ਰਬੰਧ ਹੇਠ ਸਫਲਤਾਪੂਰਵਕ ਸਮਾਪਤ ਹੋਇਆ¢ ਇਸ ਕੈਂਪ ਵਿਚ ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ, ਰਾਮਪੁਰਾ ਫੂਲ ਦੇ ਐਨ.ਸੀ.ਸੀ. ਕੈਡਟਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ¢ ਕੈਂਪ ਦÏਰਾਨ ਸਕੂਲ ਦੀ ਸੀਟੀਓ ਮੋਹਦੀਪ ਦੀਦੀ ਵੀ ਕੈਡਟਾਂ ਦੇ ਨਾਲ ਮੌਜੂਦ ਰਹੀ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਦਾ ਨਿਰੰਤਰ ਮਾਰਗਦਰਸ਼ਨ ਅਤੇ ਹÏਸਲਾ ਅਫਜ਼ਾਈ ਕੀਤੀ¢ ਕੈਂਪ ਦÏਰਾਨ ਕੈਡਟਾਂ ਨੂੰ ਵੱਖ-ਵੱਖ ਕਿਸਮ ਦੀ ਉਪਯੋਗੀ ਅਤੇ ਵਿਹਾਰਕ ਸਿਖਲਾਈ ਪ੍ਰਦਾਨ ਕੀਤੀ ਗਈ¢ ਇਸ ਵਿਚ ਡਿ੍ੱਲ ਟ੍ਰੇਨਿੰਗ, ਮੈਪ ਰੀਡਿੰਗ, ਨੇਵੀ ਸੰਬੰਧੀ ਮੁੱਢਲੀ ਜਾਣਕਾਰੀ, ਫਾਇਰ ਫਾਈਟਿੰਗ, ਆਫ਼ਤ ਪ੍ਰਬੰਧਨ, ਪ੍ਰਾਇਮਰੀ ਇਲਾਜ (ਫਰਸਟ ਏਡ), ਲੀਡਰਸ਼ਿਪ ਵਿਕਾਸ, ਸ਼ਖ਼ਸੀਅਤ ਵਿਕਾਸ, ਸਰੀਰਕ ਦੱਖਲਤਾ, ਯੋਗ ਅਤੇ ਖੇਡ ਗਤੀਵਿਧੀਆਂ ਦੀ ਸਿਖਲਾਈ ਸ਼ਾਮਲ ਰਹੀ¢ ਇਸ ਤੋਂ ਇਲਾਵਾ ਕੈਡਟਾਂ ਨੂੰ ਅਨੁਸ਼ਾਸਨ, ਟੀਮ ਵਰਕ, ਦੇਸ਼-ਭਗਤੀ ਅਤੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਵੀ ਜਾਗਰੂਕ ਕੀਤਾ ਗਿਆ¢
ਸਾਲ 2025-26 ਦÏਰਾਨ ਕੀਤੇ ਗਏ ਸ਼ਾਨਦਾਰ ਕੰਮ, ਅਨੁਸ਼ਾਸਨ ਅਤੇ ਲੀਡਰਸ਼ਿਪ ਯੋਗਤਾ ਲਈ ਸੀਟੀਓ ਮੋਹਦੀਪ ਦੀਦੀ ਨੂੰ 'ਬੈਸਟ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ¢ ਇਹ ਸਨਮਾਨ ਸਕੂਲ ਅਤੇ ਸਮੂਹ ਐਨਸੀਸੀ ਕੈਡਟਾਂ ਲਈ ਮਾਣ ਵਾਲੀ ਗੱਲ ਹੈ¢ਇਸ ਉਪਲਬਧੀ 'ਤੇ ਸਕੂਲ ਦੇ ਪਿ੍ੰਸੀਪਲ ਸੰਜੀਵ ਕੁਮਾਰ, ਪ੍ਰਬੰਧਕ ਸੰਮਤੀ ਦੇ ਪ੍ਰਧਾਨ ਪ੍ਰੇਮ ਪ੍ਰਕਾਸ਼ ਅਤੇ ਮੈਨੇਜਰ ਗੁਰਪ੍ਰੀਤ ਸਿੰਘ ਵਲੋਂ ਸੀਟੀਓ ਮੋਹਦੀਪ ਦੀਦੀ ਅਤੇ ਸਾਰੇ ਐਨ.ਸੀ.ਸੀ. ਕੈਡਟਾਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ¢

ਪਿਛਲੀ ਖ਼ਬਰ ਗੜੇਮਾਰੀ ਨਾਲ ਮੱਕੀ ਦੀ ਫ਼ਸਲ ਬਰਬਾਦ ਹੋਈ <br/> ਅਗਲੀ ਖ਼ਬਰ ਗੁਰਮਾਨ ਸਿੰਘ ਧਨੋਆ ਨੇ ਏਸ਼ੀਅਨ ਕਰਾਟੇ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।