11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਗੜੇਮਾਰੀ ਨਾਲ ਮੱਕੀ ਦੀ ਫ਼ਸਲ ਬਰਬਾਦ ਹੋਈ <br/>

ਗੜੇ ਨਾਲ ਖ਼ਰਾਬ ਹੋਈ ਮੱਕੀ ਦੀ ਫ਼ਸਲ | ਤਸਵੀਰ: ਲਵਲੀ <br/> 14-06-2026
ਬਠਿੰਡਾ, 13 ਜੂਨ (ਵੀਰਪਾਲ ਸਿੰਘ)- ਮਾਲਵਾ ਖੇਤਰ 'ਚ ਹੋਈ ਗੜੇਮਾਰੀ ਨਾਲ ਮੱਕੀ ਦੀ ਫ਼ਸਲ ਹੇਠਲਾ ਵੱਡਾ ਰਕਬਾ ਤਬਾਹ ਹੋ ਚੁੱਕਿਆ ਹੈ | ਮੱਕੀ ਦੀ ਫ਼ਸਲ ਖ਼ਰਾਬ ਹੋਣ ਨਾਲ, ਪੰਜਾਬ ਦੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਚਾਰੇ ਲਈ ਵੱਡੀ ਮੁਸ਼ਕਿਲ ਬਣਦੀ ਹੋਈ ਨਜ਼ਰ ਆਉਣ ਲੱਗੀ, ਦੂਸਰੇ ਪਾਸੇ ਤੂੜੀ ਦੀ ਲਗਾਤਾਰ ਵਧੀ ਮੰਗ ਨਾਲ ਤੂੜੀ ਦੇ ਭਾਅ ਅਸਮਾਨੀ ਚੜ੍ਹ ਰਹੇ ਹਨ | ਡੇਢ ਮਹੀਨੇ ਪਹਿਲਾਂ 250 ਰੁਪਏ ਕੁਇੰਟਲ ਦੇ ਹਿਸਾਬ ਨਾਲ ਵਿਕਣ ਵਾਲੀ ਤੂੜੀ ਦੇ ਭਾਅ 750 ਰੁਪਏ ਤੋਂ 900 ਰੁਪਏ ਕੁਇੰਟਲ ਤੱਕ ਪੁੱਜ ਗਏ ਹਨ | ਜਿਸ ਦਾ ਵਾਧਾ ਲਗਾਤਾਰ ਜਾਰੀ ਹੈ | ਤੂੜੀ ਦਾ ਬਾਲਣ ਵਜੋਂ ਮੰਗ ਵਧਣ ਕਾਰਨ ਪਸ਼ੂ ਪਾਲਕਾਂ ਵਲੋਂ ਪਸ਼ੂਆਂ ਲਈ ਸੁੱਕੇ ਚਾਰੇ ਦੀ ਪੂਰਤੀ ਕਾਰਨਾ ਮੁਸ਼ਕਿਲ ਹੋ ਚੁੱਕਿਆ ਹੈ | ਪਸ਼ੂ ਪਾਲਕ ਕਿਸਾਨਾਂ ਵਲੋਂ ਪਿਛੇਤੇ ਝੋਨੇ ਦੀ ਕਿਸਮਾਂ ਲਗਾਉਣ ਤੇ ਪਹਿਲਾਂ ਮੱਕੀ ਦੀ ਬਿਜਾਈ ਕਰਕੇ ਪਸ਼ੂਆਂ ਲਈ ਮੱਕੀ ਦਾ ਆਚਾਰ ਤਿਆਰ ਕਰਕੇ ਪਸ਼ੂਆਂ ਦੀ ਖ਼ੁਰਾਕ ਦੀ ਭਰਪਾਈ ਕਰਨ ਦਾ ਰੁਝਾਨ ਲੰਘੇ 5ਕੁ ਸਾਲਾਂ ਤੋਂ ਚੱਲ ਰਿਹਾ ਹੈ | ਮੱਕੀ ਦਾ ਆਚਾਰ ਦਾ ਭਾਅ ਵੀ ਤੂੜੀ ਦੇ ਭਾਅ ਵਧਣ ਦੇ ਨਾਲ ਵਧ ਰਿਹਾ | 650 ਰੁਪਏ ਪ੍ਰਤੀ ਕੁਇੰਟਲ ਵਿਕਣ ਵਾਲਾ ਮੱਕੀ ਦਾ ਆਚਾਰ ਦਾ ਭਾਅ ਵੀ 800 ਰੁਪਏ ਦੇ ਲਗਭਗ ਪਹੁੰਚ ਗਿਆ | ਤੂੜੀ ਦੇ ਚਾਰੇ ਅਤੇ ਮੱਕੀ ਦੇ ਆਚਾਰ ਦੇ ਭਾਅ ਵਿਚ ਲਗਾਤਾਰ ਤੇਜ਼ੀ ਆਉਣਾ ਪੰਜਾਬ ਡੇਅਰੀ ਕਾਰੋਬਾਰੀ ਨਾਲ ਜੁੜੇ ਪਸ਼ੂ ਪਾਲਕਾਂ ਲਈ ਆਪਣੇ ਪਸ਼ੂਆਂ ਲਈ ਖੁਰਾਕ ਦਾ ਪ੍ਰਬੰਧ ਕਰਨ ਦੇ ਖਰਚਾ ਵਧਣ ਨਾਲ ਆਉਣ ਵਾਲੇ ਸਮੇਂ ਵਿਚ ਦੁੱਧ ਦਾ ਭਾਅ ਤੇਜ ਹੋ ਸਕਦੇ ਹਨ | ਦੁੱਧ ਉਤਪਾਦਨ ਕਰਨ ਵਾਲੀ ਕੰਪਨੀਆਂ ਵਲੋਂ ਪਹਿਲਾਂ ਦੁੱਧ ਦੇ ਰੇਟਾਂ ਵਿਚ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਜਾ ਚੁੱਕਿਆ ਹੈ | ਮੌਸਮ ਦੇ ਖ਼ਰਾਬੀ ਕਾਰਨ ਗੜੇਮਾਰੀ ਹੋਣ ਨਾਲ ਖ਼ਰਾਬ ਹੋਈ ਮੱਕੀ ਦੀ ਫ਼ਸਲ ਅਤੇ ਸੁੱਕੇ ਚਾਰੇ ਤੂੜੀ ਨੂੰ ਬਾਲਣ ਊਰਜਾ ਦਾ ਰੂਪ ਵਿਚ ਵਰਤੋਂ ਵਿਚ ਲਿਆਉਣ ਲਈ ਜਿਥੇ ਡੇਅਰੀ ਸੈਕਟਰ ਨਾਲ ਦੁੱਧ ਉਤਪਾਦਕਾਂ ਤੇ ਚਾਰੇ ਦੀ ਮੰਗ ਨੂੰ ਪੂਰਾ ਕਰਨ ਲਈ ਵਾਧੂ ਖਰਚੇ ਝੱਲਣੇ ਪੈਣਗੇ, ਉਥੇ ਦੂਸਰੇ ਪਾਸੇ ਆਪਣੇ ਘਰਾਂ ਵਿਚ ਪਸ਼ੂ ਪਾਲਣ ਵਾਲੇ ਛੋਟੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਪਸ਼ੂਆਂ ਦੇ ਖਰਚੇ ਚੁੱਕਣੇ ਮੁਸ਼ਕਿਲ ਹੋ ਸਕਦੇ ਹਨ | ਜਿਸ ਨਾਲ ਪੰਜਾਬ 'ਚ ਪਸ਼ੂ ਰੱਖਣ ਵਾਲੇ ਲੋਕਾਂ ਨੂੰ ੂ ਮੁੱਲ ਦਾ ਦੁੱਧ ਪੀਣ ਲਈ ਮਜਬੂਰ ਹੋਣਾ ਪੈ ਸਕਦਾ ਹੈ |

ਪਿਛਲੀ ਖ਼ਬਰ ਪੰਜਾਬ ਸਟੇਟ ਪੈਨਸ਼ਨਰਜ਼ ਫੈਡਰੇਸ਼ਨ ਵਲੋਂ ਜਲੰਧਰ ਵਿਖੇ ਕਨਵੈਨਸ਼ਨ 17 ਨੂੰ ਅਗਲੀ ਖ਼ਬਰ ਐਨ.ਸੀ.ਸੀ ਕੈਡਿਟਾਂ ਦਾ 10 ਦਿਨਾ ਟ੍ਰੇਨਿੰਗ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।