11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਾਕਰੋਚ ਜਨਤਾ ਪਾਰਟੀ ਦੇ ਆਗੂਆਂ ਨੂੰ ਟਾਵਰਾਂ 'ਤੇ ਬੈਠੇ ਬੇਰੁਜ਼ਗਾਰਾਂ ਨਾਲ ਮਿਲਣ ਦੀ ਅਪੀਲ <br/>

ਅਜੀਤ ਡੈਸਕ 14-06-2026
ਬਰੇਟਾ, 13 ਜੂਨ (ਪਾਲ ਸਿੰਘ ਮੰਡੇਰ)- ਬੇਰੁਜ਼ਗਾਰਾਂ ਨੂੰ ਕੀਤੇ ਜਾ ਰਹੇ ਮਖੌਲਾਂ ਅਤੇ ਪੁਲਿਸ ਤਸ਼ੱਦਦ ਦਾ ਹਿਸਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਮੌਕੇ ਲਿਆ ਜਾਵੇਗਾ | ਇਹ ਵਿਚਾਰ ਪ੍ਰਗਟ ਕਰਦਿਆਂ ਬੇਰੁਜ਼ਗਾਰ ਅਧਿਆਪਕ ਤੇ ਮਾਪੇ ਐਕਸ਼ਨ ਕਮੇਟੀ ਬਰੇਟਾ ਦੇ ਮੈਂਬਰ ਡਾ. ਰਾਮ ਸ਼ਰਮਾ, ਮੇਜਰ ਸਿੰਘ ਕੈਂਥ, ਮਾਲਵਿੰਦਰ ਸਿੰਘ ਮਘਾਣੀਆਂ, ਜਗਦੇਵ ਸਿੰਘ ਜਲਵੇੜਾ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਜਾਰੀ ਕੀਤੇ ਗਏ ਰੁਜ਼ਗਾਰ ਦੇਣ ਦੇ ਅੰਕੜੇ ਜ਼ਮੀਨੀ ਪੱਧਰ 'ਤੇ ਮੇਲ ਨਹੀਂ ਖਾਂਦੇ | ਸਰਕਾਰ ਵਲੋਂ ਇੱਕ ਵੀ ਅਧਿਆਪਕ ਦੀ ਆਸਾਮੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ ਅਤੇ 2000 ਪੀ.ਟੀ.ਆਈ. ਟੀਚਰ ਦੀ ਭਰਤੀ ਦਾ ਇਸ਼ਤਿਹਾਰ ਦਿੱਤਾ ਸੀ ਜੋ ਕੁਝ ਦਿਨਾਂ 'ਚ ਰੱਦ ਵੀ ਕਰ ਦਿੱਤਾ ਗਿਆ ਸੀ | ਕਾਂਗਰਸ ਸਰਕਾਰ ਵਲੋਂ ਜਾਰੀ ਕੀਤੇ ਗਏ ਇਸ਼ਤਿਹਾਰ 8393 ਨਰਸਰੀ ਟੀਚਰ, 2364, 6635, 5994 ਈ.ਟੀ.ਟੀ ਅਧਿਆਪਕ ਜੋ 23 ਹਜ਼ਾਰ 386 ਅਸਾਮੀਆਂ ਬਣਦੀਆਂ ਹਨ, 'ਚ ਜ਼ਮੀਨੀ ਪੱਧਰ 'ਤੇ 10 ਹਜ਼ਾਰ 600 ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ਤੇ 12 ਹਜ਼ਾਰ 786 ਬਾਕੀ ਹਨ, ਜਿਨ੍ਹਾਂ ਨੂੰ ਨਿਯੁਕਤੀ ਪੱਤਰ ਦਿਵਾਉਣ ਲਈ ਹਰਜੀਤ ਸਿੰਘ ਬਰਨਾਲਾ ਮਾਨਸਾ ਟਾਵਰ 'ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ | ਇਸ ਤਰ੍ਹਾਂ ਬੇਰੁਜ਼ਗਾਰ ਲਾਈਨਮੈਨ ਵੀ ਟਾਵਰ 'ਤੇ ਮਰਨ ਵਰਤ 'ਤੇ ਬੈਠੇ ਹਨ | ਲੰਬੇ ਸਮੇਂ ਤੋਂ ਬੇਰੁਜ਼ਗਾਰ ਸਾਂਝਾ ਮੋਰਚਾ ਦਾ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਵਿਖੇ ਪੱਕਾ ਧਰਨਾ ਚੱਲ ਰਿਹਾ ਹੈ | ਉਪਰੋਕਤ ਆਗੂਆਂ ਨੇ ਬੇਰੁਜ਼ਗਾਰ ਅਧਿਆਪਕਾਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਟਾਵਰ 'ਤੇ ਬੈਠੇ ਬੱਚਿਆਂ ਦੀ ਜਾਨ ਬਚਾਉਣ ਲਈ ਘੱਟੋ-ਘੱਟ ਆਪਣੇ ਹਲਕੇ ਦੇ ਵਿਧਾਇਕਾਂ ਰਾਹੀ ਮੁੱਖ ਮੰਤਰੀ ਦੁਆਰਾ ਜਾਰੀ ਕੀਤੀ ਗਈ ਸਰਕਾਰੀ ਨੌਕਰੀ ਦੇਣ ਦੀ ਗਿਣਤੀ ਦੇ ਅੰਕੜਿਆਂ ਦਾ ਹਿਸਾਬ ਪੁੱਛਿਆ ਜਾਵੇ | ਉਨ੍ਹਾਂ ਕਿਹਾ ਕਿ ਕਾਕਰੋਚ ਜਨਤਾ ਪਾਰਟੀ ਦੇ ਆਗੂਆਂ ਦਾ ਟਾਵਰ 'ਤੇ ਬੈਠੇ ਬੇਰੁਜ਼ਗਾਰਾਂ ਨੂੰ ਮਿਲਣ ਦਾ ਫ਼ਰਜ਼ ਬਣਦਾ ਹੈ ਤਾਂ ਜੋ ਸੂਬਾ ਸਰਕਾਰ ਵਲੋਂ ਪੁਲਿਸ ਦੁਆਰਾ ਕਰਵਾਏ ਗਏ ਤਸ਼ੱਦਦ ਦਾ ਦੇਸ਼ ਦੇ ਲੋਕਾਂ ਨੂੰ ਪਤਾ ਲੱਗ ਸਕੇ |

ਪਿਛਲੀ ਖ਼ਬਰ ਬਿੱਲਾਂ ਦੇ ਭੁਗਤਾਨ ਕਾਰਨ ਕੋਈ ਵੀ ਹਸਪਤਾਲ ਮਿ੍ਤਕ ਦੇਹ ਦੇਣ ਤੋਂ ਨਹੀਂ ਕਰ ਸਕੇਗਾ ਇਨਕਾਰ- ਸ਼ੰਟੀ <br/> ਅਗਲੀ ਖ਼ਬਰ ਸ਼ਹਿਰ 'ਚ ਲਗਾਤਾਰ ਵਧ ਰਹੇ ਬੇਸਹਾਰਾ ਪਸ਼ੂਆਂ ਦੇ ਖ਼ੌਫ਼ ਤੋਂ ਲੋਕਾਂ 'ਚ ਸਹਿਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।