12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਜਥੇਦਾਰ ਭੋਲਾ ਸਿੰਘ ਜੰਗੀਰਾਣਾ ਹਲਕਾ ਬਠਿੰਡਾ ਦਿਹਾਤੀ ਬੀ. ਸੀ. ਵਿੰਗ ਦੇ ਪ੍ਰਧਾਨ ਨਿਯੁਕਤ <br/>

ਅਜੀਤ ਡੈਸਕ 14-06-2026
ਸੰਗਤ ਮੰਡੀ, 13 ਜੂਨ (ਅੰਮਿ੍ਤਪਾਲ ਸ਼ਰਮਾ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਟਕਸਾਲੀ ਅਕਾਲੀ ਆਗੂ ਜਥੇਦਾਰ ਭੋਲਾ ਸਿੰਘ ਜੰਗੀਰਾਣਾ ਨੂੰ ਹਲਕਾ ਬਠਿੰਡਾ ਦਿਹਾਤੀ ਦੇ ਬੀ. ਸੀ. ਵਿੰਗ ਦੇ ਪ੍ਰਧਾਨ ਨਿਯੁਕਤ ਕੀਤਾ ਹੈ | ਇਸ ਨਿਯੁਕਤੀ 'ਤੇ ਪਿੰਡ ਵਾਸੀਆਂ, ਇਲਾਕੇ ਦੇ ਆਗੂਆਂ ਅਤੇ ਵਰਕਰਾਂ 'ਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ | ਉਨ੍ਹਾਂ ਭੋਲਾ ਸਿੰਘ ਦੇ ਘਰ ਪਹੁੰਚ ਕੇ ਵਧਾਈਆਂ ਦਿੱਤੀਆਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਭੋਲਾ ਸਿੰਘ ਜੰਗੀਰਾਣਾ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਜਥੇਦਾਰ ਭੋਲਾ ਸਿੰਘ ਜੰਗੀਰਾਣਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਬੀ. ਸੀ. ਵਿੰਗ ਦੇ ਸੂਬਾ ਪ੍ਰਧਾਨ ਹੀਰਾ ਸਿੰਘ ਗਾਬੜੀਆ, ਗੁਰਚਰਨ ਸਿੰਘ ਹਲਕਾ ਇੰਚਾਰਜ ਬਠਿੰਡਾ ਦਿਹਾਤੀ, ਸੁਸ਼ੀਲ ਕੁਮਾਰ ਗੋਲਡੀ ਪ੍ਰਧਾਨ ਬਠਿੰਡਾ ਸ਼ਹਿਰੀ ਅਤੇ ਜਗਸੀਰ ਸਿੰਘ ਕਲਿਆਣ ਪ੍ਰਧਾਨ ਬਠਿੰਡਾ ਦਿਹਾਤੀ ਦਾ ਵਿਸ਼ੇਸ਼ ਧੰਨਵਾਦ ਕਰਦੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ 'ਤੇ ਵਿਸ਼ਵਾਸ ਕਰਕੇ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਪਾਰਟੀ ਦੀ ਮਜ਼ਬੂਤੀ ਲਈ ਸਦਾ ਯਤਨਸ਼ੀਲ ਰਹਿਣਗੇ | ਫਤਿਹ ਸਿੰਘ ਗਰੇਵਾਲ ਸਰਕਲ ਪ੍ਰਧਾਨ ਪਥਰਾਲਾ, ਬਲਵਿੰਦਰ ਸਿੰਘ ਸਰਕਲ ਕੋਟਫੱਤਾ, ਨਿਰਮਲ ਸਿੰਘ ਸਰਕਲ ਕੋਟਸ਼ਮੀਰ, ਮੈਂਬਰ ਸਿੰਘ ਸਰਕਲ ਸੰਗਤ, ਖੇਤਾ ਸਿੰਘ ਬੰਬੀਹਾ, ਰੇਸ਼ਮ ਸਿੰਘ ਸੰਗਤ ਕਲਾਂ, ਸੁਖਦੀਪ ਸਿੰਘ ਸਰਕਲ ਘੁੱਦਾ, ਟਹਿਲ ਸਿੰਘ ਬੱਲੂਆਣਾ, ਮੇਜਰ ਸਿੰਘ ਸਦਰ ਬਠਿੰਡਾ, ਗੁਰਇਕਬਾਲ ਸਿੰਘ ਬਰਾੜ ਸੈਣੇਵਾਲਾ, ਰਣਜੋਧ ਸਿੰਘ ਸਾਬਕਾ ਸਰਪੰਚ ਘੁੱਦਾ, ਬੰਤ ਸਿੰਘ ਸਾਬਕਾ ਸਰਪੰਚ ਪਥਰਾਲਾ, ਰੇਸ਼ਮ ਸਿੰਘ ਸੰਗਤ, ਜਸਵਿੰਦਰ ਸਿੰਘ ਘੁੱਦਾ ਬਲਾਕ ਸੰਮਤੀ ਮੈਂਬਰ, ਰਣਜੋਧ ਸਿੰਘ ਬਾਂਡੀ, ਕਮਲਦੀਪ ਸਿੱਧੂ ਜ਼ਿਲ੍ਹਾ ਯੂਥ ਪ੍ਰਧਾਨ, ਜਸਕਰਨ ਜੱਸਾ ਨਰਸਿੰਘ ਕਾਲੋਨੀ, ਸਾਬਕਾ ਸਰਪੰਚ ਨਿਰਮਲ ਸਿੰਘ ਜੰਗੀਰਾਣਾ, ਇਕਬਾਲ ਸਿੰਘ ਬਾਜਕ, ਹਰਬੰਸ ਸਿੰਘ ਬਾਜਕ, ਗੁਰਦੇਵ ਸਿੰਘ ਸਾਬਕਾ ਮੈਂਬਰ, ਪਾਲ ਸਿੰਘ ਭੰਗੂ, ਗੁਰਮੇਲ ਸਿੰਘ, ਧਰਮ ਸਿੰਘ, ਮਨਦੀਪ ਸਿੰਘ, ਜਗਦੀਪ ਸਿੰਘ, ਹਰਦੀਪ ਸਿੰਘ, ਜਗਮੀਤ ਸਿੱਧੂ, ਜਗਦੇਵ ਸਿੰਘ, ਡਾ. ਮਨਦੀਪ ਸਿੰਘ, ਗੁਰਦਿੱਤਾ ਸਿੰਘ ਵਲੋਂ ਭੋਲਾ ਸਿੰਘ ਜੰਗੀਰਾਣਾ ਨੂੰ ਵਧਾਈਆਂ ਦਿੱਤੀਆਂ ਹਨ |

ਪਿਛਲੀ ਖ਼ਬਰ ਐਸ. ਡੀ. ਕੰਨਿਆ ਕਾਲਜ 'ਚ ਵਾਟਰ ਕੂਲਰ ਤੇ ਆਰ. ਓ. ਲਗਵਾਇਆ <br/> ਅਗਲੀ ਖ਼ਬਰ ਢਿਪਾਲੀ ਰਜਵਾਹੇ ਦਾ ਨਵਾਂ ਉਸਾਰਿਆ ਢਾਂਚਾ ਸ਼ੁਰੂਆਤੀ ਮੌਕੇ ਹੋਇਆ ਬੇਵੱਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।