ਬਠਿੰਡਾ, 14 ਜੂਨ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਖ਼ਾਲਸਾ ਦੀਵਾਨ ਸ੍ਰੀ ਗੁਰੂ ਸਿੰਘ ਸਭਾ ਪ੍ਰਬੰਧਕ ਕਮੇਟੀ ਵਲੋਂ ਬੀਤੇ ਦਿਨੀਂ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ | ਭਾਈ ਹਰਦੀਪਕ ਸਿੰਘ (ਪ੍ਰਧਾਨ ਗੁ: ਕਮੇਟੀ) ਨੇ ਦੱਸਿਆ ਕਿ ਪਹਿਲਾ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ 1 ਤੋਂ 13 ਜੂਨ ਤੱਕ ਵੱਖ-ਵੱਖ ਗੁਰੂ ਘਰਾਂ 'ਚ ਦਸਤਾਰ ਕੈਂਪ ਲਗਾਏ ਗਏ ਸੀ ਅਤੇ ਆਖ਼ਰੀ ਦਿਨ ਦਸਤਾਰ ਦੇ ਸਿੱਖਿਆਰਥੀਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ 2 ਗਰੁੱਪ ਬਣਾਏ ਗਏ | ਪਹਿਲਾ ਗਰੁੱਪ ਦਸਤਾਰ (ਪੱਗ) ਵਾਲੇ ਬੱਚਿਆਂ ਦਾ ਸੀ, ਜਿਸ 'ਚ ਪਹਿਲਾ ਅਮਨਦੀਪ ਸਿੰਘ, ਦੂਜਾ ਗੁਰਸੇਵਕ ਸਿੰਘ, ਤੀਜਾ ਸਥਾਨ ਸੁਖਪ੍ਰੀਤ ਸਿੰਘ ਨੇ ਹਾਸਲ ਕੀਤਾ ਅਤੇ ਦੂਜੇ ਗਰੁੱਪ 'ਚ ਦੁਮਾਲੇ ਆਲੇ ਬੱਚਿਆਂ 'ਚ ਪਹਿਲਾ ਗੁਰਪ੍ਰੀਤ ਕੌਰ, ਦੂਜਾ ਜਸਵਿੰਦਰ ਸਿੰਘ, ਤੀਜਾ ਸਥਾਨ ਸੁਖਜੋਤ ਸਿੰਘ ਨੇ ਹਾਸਲ ਕੀਤਾ ¢ ਇਸ ਮੁਕਾਬਲੇ 'ਚ ਦਸਤਾਰ ਕੋਚ ਭਾਈ ਨਵਦੀਪ ਸਿੰਘ, ਭਾਈ ਗੁਰਸਿਮਰਨਜੀਤ ਸਿੰਘ, ਭਾਈ ਸੁਖਪ੍ਰੀਤ ਸਿੰਘ ਨੇ ਜੱਜਮੈਂਟ ਦੀ ਸੇਵਾ ਨਿਭਾਈ ਸੀ ¢