ਡਾਕਟਰਾਂ ’ ਤੇ ਵਧਦੇ ਕੰਮ ਦੇ ਬੋਝ ਕਾਰਨ ਸਰਕਾਰੀ ਨੌਕਰੀਆਂ ਛੱਡਣ ਲੱਗੇ ਡਾਕਟਰ
ਬਠਿੰਡਾ, 14 ਨਵੰਬਰ (ਪ੍ਰੀਤਪਾਲ ਸਿੰਘ ਰੋਮਾਣਾ)- ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਅਤੇ ਮੌਜੂਦਾ ਡਾਕਟਰਾਂ ‘ਤੇ ਵਧਦੇ ਕੰਮ ਦੇ ਬੋਝ ਕਾਰਨ ਡਾਕਟਰਾਂ ਵੱਲੋਂ ਨੌਕਰੀਆਂ ਛੱਡਣ ਦਾ ਰੁਝਾਨ ਲਗਾਤਾਰ ਸਾਹਮਣੇ ਆ ਰਿਹਾ ਹੈ। ਬਠਿੰਡਾ ਜ਼ਿਲ੍ਹੇ ਵਿਚ ਹੁਣ ਤੱਕ ਕਈ ਸਰਕਾਰੀ ਡਾਕਟਰਾਂ ਵੱਲੋਂ ਅਸਤੀਫ਼ੇ ਦਿੱਤੇ ਗਏ ਹਨ, ਜਿਨ੍ਹਾਂ ਵਿਚੋਂ ਕੁਝ ਨੇ ਆਪਣੇ ਨਿੱਜੀ ਹਸਪਤਾਲ ਸ਼ੁਰੂ ਕਰ ਲਏ ਹਨ।
ਅਜੀਤ ਡੈਸਕ
15-11-2026