02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਗੋਨਿਆਣਾ ਕਲਾਂ ’ਚ ਪਿੰਡ ਵਾਸੀਆਂ ਵਲੋਂ ਜਲ ਸਪਲਾਈ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ

ਅਜੀਤ ਡੈਸਕ 23-06-2026

ਗੋਨਿਆਣਾ, 22 ਜੂਨ (ਲਛਮਣ ਦਾਸ ਗਰਗ)- ਨਜ਼ਦੀਕੀ ਪਿੰਡ ਗੋਨਿਆਣਾ ਕਲਾਂ ਦੇ ਵਸਨੀਕਾਂ ਵਲੋਂ ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਵੀ ਸਨ ਨੇ ਅੱਜ ਪਿੰਡ ਦੇ ਵਾਟਰ ਵਰਕਸ ਦੇ ਗੇਟ ਨੂੰ ਜਿੰਦਰਾ ਲਗਾ ਕੇ ਜਲ ਸਪਲਾਈ ਮਹਿਕਮੇ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਪਿੰਡ ਵਿਚ ਪਾਣੀ ਦੀ ਸਪਲਾਈ ਨਾ ਆਉਣ ਕਰਕੇ ਪਿੰਡ ਦੇ ਲੋਕਲ ਅਧਿਕਾਰੀਆਂ ਅਤੇ ਸਬੰਧਿਤ ਜਲ ਸਪਲਾਈ ਮਹਿਕਮੇ ਦੇ ਖਿਲਾਫ਼ ਆਪਣਾ ਗੁੱਸਾ ਕੱਢਦਿਆਂ ਕਿਹਾ ਕਿ ਪਿੰਡ ਗੋਨਿਆਣਾ ਕਲਾਂ ਦੀ ਪੰਚਾਇਤ ਵਲੋਂ ਮਹਿਕਮੇ ਨੂੰ ਵਾਟਰ ਵਰਕਸ ਲਗਾਉਣ ਲਈ ਕਈ ਸਾਲਾਂ ਤੋਂ ਜਗ੍ਹਾ ਦਿੱਤੀ ਗਈ ਹੈ ਅਤੇ ਪਿੰਡ ਵਿਚ ਆਉਂਦੀ ਪੰਚਾਇਤੀ ਗ੍ਰਾਂਟ ਨਾਲ ਹੀ ਇਸ ਵਾਟਰ ਵਰਕਸ ਦਾ ਅੱਖ ਰਖਾਵ ਕੀਤਾ ਜਾਂਦਾ ਹੈ, ਜਦੋਂਕਿ ਇੱਥੋਂ ਪਾਣੀ ਚਾਰ ਪਿੰਡਾਂ ਨੂੰ ਸਪਲਾਈ ਹੁੰਦੀ ਹੈ ਅਤੇ ਦੂਸਰੇ ਪਿੰਡਾਂ ਨਾਲੋਂ ਪਾਣੀ ਦੀ ਸਪਲਾਈ ਗੋਨਿਆਣਾ ਕਲਾਂ ਪਿੰਡ ਵਿਚ ਹੀ ਘੱਟ ਕੀਤੀ ਜਾਂਦੀ ਹੈ, ਜਦੋਂ ਕਿ ਇੱਥੋਂ ਨੇੜਲੇ ਪਿੰਡ ਹਰਰਾਏਪੁਰ ਵਿਚ ਪਿਛਲੀ ਕਾਂਗਰਸ ਸਰਕਾਰ ਵਲੋਂਂ ਵਾਟਰ ਵਰਕਸ ਬਣਾ ਦਿੱਤਾ ਗਿਆ ਸੀ ਅਤੇ ਸਰਕਾਰ ਦੀਆਂ ਨਲਾਇਕੀਆਂ ਕਾਰਨ ਉਹ ਵਾਟਰ ਵਰਕਰਸ ਨੂੰ ਪਾਣੀ ਸਪਲਾਈ ਹੀ ਨਹੀਂ ਦਿੱਤੀ ਜਾ ਰਹੀ। ਗੁੱਸੇ ਵਿਚ ਆਏ ਧਰਨਾਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਂਦੀਆਂ ਗੱਲਾਂ ਕਰਦੇ ਹਨ ਜਦੋਂਕਿ ਪਿੰਡ ਵਿਚ ਬਹੁਤ ਵੱਡਾ ਵਾਟਰ ਵਰਕਸ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਘਰਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ, ਜਦੋਂਕਿ ਨਾਲ ਲੱਗਦੇ ਤਿੰਨ ਪਿੰਡਾਂ ਨੂੰ ਨਿਰਵਿਘਨ ਵਾਟਰ ਸਪਲਾਈ ਦਿੱਤੀ ਜਾ ਰਹੀ ਹੈ। ਲੋਕਲ ਅਧਿਕਾਰੀਆਂ ਦੇ ਮਤਰੇਈ ਮਾਂ ਵਾਲੇ ਵਿਵਹਾਰ ਖਿਲਾਫ਼ ਲੋਕਾਂ ਵਲੋਂ ਗੁੱਸਾ ਜ਼ਾਹਿਰ ਕਰਦਿਆਂ ਐਨ. ਐਚ.-54 ਦੀ ਸੜਕੀ ਆਵਾਜਾਈ ਨੂੰ ਰੋਕਣ ਦੀ ਧਮਕੀ ਦਿੱਤੀ ਗਈ ਸੀ ਤਾਂ ਮੌਕੇ ’ਤੇ ਥਾਣਾ ਨੇਹੀਂਆਂ ਵਾਲਾ ਦੇ ਮੁੱਖ ਅਫ਼ਸਰ ਅਮਰਿੰਦਰ ਸਿੰਘ ਪਹੁੰਚੇ ਅਤੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ। ਉਨ੍ਹਾਂ ਸਬੰਧਿਤ ਵਿਭਾਗ ਦੇ ਅਫ਼ਸਰਾਂ ਰਾਹੀਂ ਭਰੋਸਾ ਦਿਵਾਇਆ ਗਿਆ ਕਿ ਪਿੰਡ ਨੂੰ ਰੋਜ਼ਾਨਾ ਡੇਢ ਘੰਟਾ ਨਿਰਵਿਘਨ ਪਾਣੀ ਸਪਲਾਈ ਦਿੱਤੀ ਜਾਇਆ ਕਰੇਗੀ।

ਪਿਛਲੀ ਖ਼ਬਰ ਬਾਲਿਆਂਵਾਲੀ ਵਿਖੇ ਪੁਲਿਸ ਤੇ ਸਰਕਾਰ ਵਿਰੁੱਧ ਲਗਾਇਆ ਧਰਨਾ ਦੂਜੇ ਦਿਨ ਵੀ ਜਾਰੀ ਅਗਲੀ ਖ਼ਬਰ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।