02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਬਾਲਿਆਂਵਾਲੀ ਵਿਖੇ ਪੁਲਿਸ ਤੇ ਸਰਕਾਰ ਵਿਰੁੱਧ ਲਗਾਇਆ ਧਰਨਾ ਦੂਜੇ ਦਿਨ ਵੀ ਜਾਰੀ

ਅਜੀਤ ਡੈਸਕ 23-06-2026

ਬਾਲਿਆਂਵਾਲੀ, 22 ਜੂਨ (ਕੁਲਦੀਪ ਮਤਵਾਲਾ)- ਪੁਲਿਸ ਥਾਣਾ ਬਾਲਿਆਂਵਾਲੀ ਦੇ ਬਾਹਰ ਜਗ੍ਹਾ ਦੇ ਮਾਮਲੇ ’ਚ ਦਰਜ ਕੀਤਾ ਪਰਚਾ ਰੱਦ ਨਾ ਕਰਨ ਅਤੇ ਪੁਲਿਸ ਵਲੋਂ ਦੁਕਾਨਾਂ ਬਣਾਉਣ ਤੋਂ ਰੋਕਣ ਦੇ ਰੋਸ ਵਜੋਂ ਪੰਚਾਇਤ ਵਲੋਂ ਰਾਮ ਲੀਲ੍ਹਾ ਗਰਾਊਂਡ ਵਿਖੇ ਟੈਂਟ ਲਗਾ ਕੇ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਲਗਾਇਆ ਹੋਇਆ ਹੈ। ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਉਕਤ ਜਗ੍ਹਾ ਦੇ ਵਿਵਾਦ ਕਾਰਨ ਪੁਲਿਸ ਥਾਣਾ ਬਾਲਿਆਂਵਾਲੀ ਵਲੋਂ ਬਾਲਿਆਂਵਾਲੀ ਦੀ ਅੱਧੀ ਪੰਚਾਇਤ ਅਤੇ 60-70 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮੌਕੇ ਕਿਸਾਨ ਆਗੂ ਮੋਠਾ ਸਿੰਘ ਕੋਟੜਾ, ਮਾਸਟਰ ਹਰਨੇਕ ਸਿੰਘ ਸਿੱਧੂ, ਸਰਪੰਚ ਸੁਖਪਾਲ ਕੌਰ, ਬਲਰਾਜ ਸਿੰਘ ਚਹਿਲ, ਜਗਜੀਤ ਸਿੰਘ ਸਿੱਧੂ, ਸੰਦੀਪ ਖਾਂ, ਛਿੰਦਾ ਖਾਂ ਆਦਿ ਨੇ ਸੰਬੋਧਨ ਦੌਰਾਨ ਕਿਹਾ ਕਿ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਸਰਕਾਰ ਦੀ ਕਠਪੁਤਲੀ ਬਣ ਗਈ ਹੈ ਤੇ ਜੋ ਹੁਕਮ ਸਰਕਾਰ ਵਲੋਂ ਭੇਜੇ ਜਾਂਦੇ ਹਨ। ਉਸ ਦੀ ਪਾਲਣਾ ਕਰਨ ’ਤੇ ਲੱਗਿਆ ਹੋਇਆ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੋ ਪਰਚੇ ਦਰਜ ਕੀਤੇ ਹਨ, ਬੇਸ਼ੱਕ ਗ੍ਰਿਫ਼ਤਾਰ ਕਰ ਲਵੋ ਪਰ ਅਸੀਂ ਧੱਕੇਸ਼ਾਹੀ ਬਰਦਾਸ਼ਤ ਨਹੀ ਕਰਾਂਗੇ। ਧਰਨਾ ਅੱਜ ਦੂਜੇ ਦਿਨ ਵਿਚ ਦਾਖਲ ਹੋ ਗਿਆ ਅਤੇ ਅੱਜ ਦੂਜੇ ਦਿਨ ਵੀ ਬਾਜ਼ਾਰ ਦੀਆਂ ਦੁਕਾਨਾਂ 11 ਤੋਂ 2 ਵਜੇ ਬੰਦ ਕੀਤੀਆਂ ਗਈਆਂ ਸਨ । ਇਹ ਧਰਨਾ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਲਗਾਇਆ ਜਾ ਰਿਹਾ ਹੈ ਪ੍ਰੰਤੂ ਹਾਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਲਈ ਪਹੁੰਚਿਆ। ਇਸ ਧਰਨੇ ’ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਤੋਂ ਪਿੰਡ ਵਾਸੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਧਰਨੇ ’ਚ ਸ਼ਾਮਿਲ ਹੋ ਰਹੇ ਹਨ, ਜਦਕਿ ਵੱਡੀ ਗਿਣਤੀ ’ਚ ਪਿੰਡ ਦੀਆਂ ਔਰਤਾਂ ਵਲੋਂ ਵੀ ਸ਼ਮੂਲੀਅਤ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ 23-06-26 ਅਗਲੀ ਖ਼ਬਰ ਗੋਨਿਆਣਾ ਕਲਾਂ ’ਚ ਪਿੰਡ ਵਾਸੀਆਂ ਵਲੋਂ ਜਲ ਸਪਲਾਈ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।