27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਪਲੇਸਮੈਂਟ ਕੈਂਪ ਦੌਰਾਨ 253 ਪ੍ਰਾਰਥੀਆਂ ਦੀ ਚੋਣ

ਅਜੀਤ ਡੈਸਕ 24-06-2026

ਬਠਿੰਡਾ, 23 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਹਰ ਉਪਰਾਲੇ ਕੀਤੇ ਜਾ ਰਹੇ ਹਨ । ਸਰਕਾਰੀ ਰਾਜਿੰਦਰਾ, ਕਾਲਜ ਵਿਖੇ ਕਰੀਅਰ ਸੈਮੀਨਾਰ-ਕਮ-ਪਲੇਸਮੈਂਟ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਪ ’ਚ ਐਸ.ਬੀ.ਆਈ. ਲਾਈਫ, ਐਲ.ਆਈ.ਸੀ. ਆਫ਼ ਇੰਡੀਆ, ਇੰਡੀਆ ਜੌਬ ਕਾਰਟ, ਵਿਜੈ ਰਾਜ ਜਿੰਦਲ ਐਂਡ ਕੰਪਨੀ, ਪੁਖਰਾਜ ਹੈਲਥ ਕੇਅਰ, ਏ. ਵੀ. ਸੀ. ਮਹਿੰਦਰਾ, ਐਕਸਪਰਟ ਸੌਲੀਓਸ਼ਨ, ਸਕਾਈ ਅਚੀਵਰਸ, ਆਈ.ਸੀ.ਆਈ.ਸੀ.ਆਈ. ਬੈਂਕ, ਫੋਨਪੇਅ, ਟੀ.ਵੀ.ਐਸ. ਬਰਦਰਜ਼ ਸੈਂਟਰ, ਅਕਾਲ ਅਕੈਡਮੀ, ਦਾ ਹੌਪ ਫਾਈਨੈਨਸ਼ਿਅਲ ਸਰਵਿਸਜ਼ ਕੰਪਨੀਆਂ ਵਲ਼ੋਂ ਸ਼ਿਰਕਤ ਕੀਤੀ ਗਈ। ਇਨ੍ਹਾਂ ਕੰਪਨੀਆਂ ਵਲੋਂ ਮਹਿਲਾ ਕਰੀਅਰ ਏਜੰਟ, ਟੈਲੀਕਾਲਰ, ਸਰਵਿਸ ਅਡਵਾਈਜ਼ਰ, ਬੈਕਐਂਡ ਆਫ਼ਿਸ, ਵੈਲਨੇਸ ਅਡਵਾਈਜ਼ਰ, ਟੀਮ ਲੀਡਰ, ਸੇਲਜ਼ ਐਗਜ਼ੀਕਿਊਟਿਵ, ਬ੍ਰਾਂਚ ਮੈਨੇਜਰ, ਡਿਵੈਲਪਮੈਂਟ ਮੈਨੇਜਰ, ਕੰਪੀਓਟਰ ਓਪਰੇਟਰ, ਅਕਾਊਟੈਂਟ, ਪ੍ਰੋਸੈਸ ਕੁਆਰਡੀਨੇਟਰ, ਰਿਲੇਸ਼ਨਸਿਪ ਮੈਨੇਜਰ, ਟੀਚਰਜ਼, ਟੀਮ ਲੀਡਰ, ਦੀਆਂ ਅਸਾਮੀਆਂ ਲਈ ਸਿਲੈਕਸ਼ਨ ਕੀਤੀ ਗਈ। ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨਵਜੋਤ ਕੌਰ ਜਾਣਕਾਰੀ ਉਨ੍ਹਾਂ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਦੌਰਾਨ ਕੁੱਲ 376 ਪ੍ਰਾਰਥੀਆਂ ਵਲੋਂ ਭਾਗ ਲਿਆ ਗਿਆ ਅਤੇ ਇਨ੍ਹਾਂ ਕੰਪਨੀਆਂ ਵਲੋਂ ਵੱਖ-ਵੱਖ ਅਸਾਮੀਆਂ ਲਈ ਕੁੱਲ 253 ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ। ਕਰੀਅਰ ਕੌਸ਼ਲਰ ਵਿਸ਼ਾਲ ਚਾਵਲਾ ਨੇ ਹੋਰ ਜਾਣਕਾਰੀ ਦਿੰਦੋ ਹੋਏ ਦੱਸਿਆ ਕਿ ਵੱਖ-ਵੱਖ ਅਸਾਮੀਆਂ ਲਈ ਪ੍ਰਾਰਥੀਆਂ ਨੂੰ 10,000/- ਰੁਪਏ ਤੋਂ ਲੈ ਕੇ 25,000/- ਰੁਪਏ ਪ੍ਰਤੀ ਮਹੀਨਾ ਦੀ ਤਨਖਾਹ ਦੇ ਆਫਰ ਦਿੱਤੇ ਗਏ। ਸਰਕਾਰੀ ਰਾਜਿੰਦਰਾ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਜਯੋਤਸਨਾ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਪਲੇਸਮੈਂਟ ਕੈਂਪ ਦੌਰਾਨ ਬਲਤੇਜ ਸਿੰਘ, ਸੰਦੀਪ ਸਿੰਗਲਾ, ਰਾਜੀਪਾਲ, ਸਤਪਾਲ, ਭੂਮਿਕਾ, ਡਾ. ਰਤਨੀਤ ਕੌਰ, ਡਿੰਪਲ, ਹੀਮਾਸ਼ੀ ਨੇ ਬਾਖੂਬੀ ਸੇਵਾਵਾਂ ਨਿਭਾਈਆਂ।

ਪਿਛਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਟੱਕਰ, ਦੋ ਲੜਕੀਆਂ ਸਮੇਤ ਤਿੰਨ ਜ਼ਖਮੀ ਅਗਲੀ ਖ਼ਬਰ ਕੋਟਸ਼ਮੀਰ ’ਚ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।