ਕੋਟਫੱਤਾ, 23 ਜੂਨ (ਰਣਜੀਤ ਸਿੰਘ ਬੁੱਟਰ)-ਪੰਜਾਬ ਦੇ ਮੁੱਖ ਮੰਤਰੀ ਵਲੋਂ ਔਰਤਾਂ ਨੂੰ ਦਿੱਤੇ ਜਾਣ ਵਾਲੇ 1000 ਦੇ ਵਾਅਦੇ ਨੂੰ ਪੂਰਾ ਕਰਦਿਆਂ ਹਲਕਾ ਇੰਚਾਰਜ ਜਸਵਿੰਦਰ ਸਿੰਘ ਛਿੰਦਾ ਨੰਦਗੜ੍ਹ ਦੇ ਦਿਸ਼ਾ ਨਿਰਦੇਸ਼ ਤੇ ਬਲਾਕ ਪ੍ਰਧਾਨ ਲੱਖਪ੍ਰੀਤ ਸਿੰਘ ਬਰਾੜ ਗੁਲਾਬਗੜ੍ਹ ਵਲੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੀ ਸ਼ੁਰੂਆਤ ਨਗਰ ਕੋਟ ਸ਼ਮੀਰ ਤੋਂ ਕੀਤੀ ਗਈ। ਇਸ ਮੌਕੇ ਨਗਰ ਨਿਵਾਸੀਆਂ ਨੇ ਯੋਜਨਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਉਪਰਾਲਾ ਮਹਿਲਾਵਾਂ ਦੇ ਸਨਮਾਨ, ਸੁਰੱਖਿਆ ਅਤੇ ਸਮਾਜਿਕ ਸਸ਼ਕਤੀਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮਾਵਾਂ ਅਤੇ ਧੀਆਂ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੇ ਸਨਮਾਨ ਅਤੇ ਭਲਾਈ ਲਈ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨਾਲ ਸਮਾਜ ਵਿਚ ਸਕਾਰਾਤਮਕ ਬਦਲਾਅ ਆਉਣਗੇ। ਇਸ ਮੌਕੇ ਯੋਗ ਲਾਭਪਾਤਰੀਆਂ ਨੂੰ ਯੋਜਨਾ ਸਬੰਧੀ ਜਾਣਕਾਰੀ ਵੀ ਦਿੱਤੀ ਗਈ ਅਤੇ ਸਰਕਾਰ ਵਲੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਗਰੂਕ ਕੀਤਾ ਗਿਆ। ਨਗਰ ਦੀਆਂ ਆਂਗਨਵਾੜੀ ਵਰਕਰਾਂ ਤੇ ਸਖ਼ੀਆਂ ਨੂੰ ਫ਼ਾਰਮ ਦਿੱਤੇ ਗਏ। ਇਸ ਮੌਕੇ ਦੀਪ ਡੂੰਮਵਾਲੀ ਸੰਗਠਨ ਇੰਚਾਰਜ ਬਠਿੰਡਾ ਦਿਹਾਤੀ, ਯਾਦਵਿੰਦਰ ਸਿੰਘ ਰੋਮਾਣਾ, ਐਡਵੋਕੇਟ ਸੁਖਵਿੰਦਰ ਸਿੰਘ ਸੁੱਖੀ, ਗੋਰਾ ਸਿੰਘ ਕੱਬੇ ਕੋਟਸ਼ਮੀਰ ਬਲਾਕ ਪ੍ਰਧਾਨ ਬੀ ਸੀ ਵਿੰਗ, ਕੋਟਸ਼ਮੀਰ ਤੋਂ ਸਾਬਕਾ ਪਰਮਜੀਤ ਸਿੰਘ ਪੰਮਾ ਰੂੜੇਕਾ, ਸਾਬਕਾ ਕੌਂਸਲਰ ਗੁਰਜੰਟ ਸਿੰਘ, ਸਾਬਕਾ ਕੌਂਸਲਰ ਜਲੰਧਰ ਸਿੰਘ, ਸਾਬਕਾ ਕੌਂਸਲਰ ਜਗਰੂਪ ਸਿੰਘ ਗਿੱਲ, ਜਗਸੀਰ ਸਿੰਘ ਖਾਲਸਾ, ਬਲਜਿੰਦਰ ਸਿੰਘ ਪ੍ਰਧਾਨ ਸਹਿਕਾਰੀ ਸਭਾ, ਬਲਜਿੰਦਰ ਸਿੰਘ ਖਿੱਲੂਕਾ, ਸਾਬਕਾ ਕੌਂਸਲਰ ਦਲਬੀਰ ਸਿੰਘ ਪੱਪੀ, ਭੋਲਾ ਸਿੰਘ ਖਿੱਲੂਕਾ, ਹਰਜੀਤ ਸਿੰਘ ਚਹਿਲ, ਸੋਨੀ ਝੱਬਰ, ਜੁੰਮਾ ਸਿੰਘ, ਮਨਪ੍ਰੀਤ ਸਿੰਘ ਮਨੀ, ਮਨਪ੍ਰੀਤ ਸਿੰਘ ਮਰਾਜਕਾ, ਰਾਜ ਮਰਾਜਕਾ, ਅਵਤਾਰ ਸਿੰਘ ਬੁੱਟਰ, ਸੁਖਮੰਦਰ ਸਿੰਘ ਪ੍ਰਧਾਨ, ਹਰਪ੍ਰੀਤ ਰੱਤੜਾ ਅਤੇ ਮਲਕੀਤ ਸਿੰਘ ਬੁੱਟਰ ਆਦਿ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।
ਕੋਟਸ਼ਮੀਰ ’ਚ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ
ਅਜੀਤ ਡੈਸਕ
24-06-2026