04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਝੋਨਾ ਲਾਉਣ ਵਾਲੀ ਲੇਬਰ ਲੈ ਕੇ ਜਾ ਰਿਹਾ ਸ਼ਿਵਰਾਜ ਟਰੈਕਟਰ ਖੇਤਾਂ ਵਿਚ ਪਲਟਿਆ ਤਿੰਨ ਪ੍ਰਵਾਸੀ ਮਜ਼ਦੂਰ ਹੋਏ ਜ਼ਖ਼ਮੀ

ਅਜੀਤ ਡੈਸਕ 07-07-2026

ਸੀਂਗੋ ਮੰਡੀ, 6 ਜੁਲਾਈ (ਲਕਵਿੰਦਰ ਸ਼ਰਮਾ)- ਪਿੰਡ ਕੌਰੇਆਣਾ ਲਾਗੇ ਟਰੈਕਟਰ ਚਾਲਕ ਤੋਂ ਬੇਕਾਬੂ ਹੋ ਕੇ ਸਵਰਾਜ ਟਰੈਕਟਰ ਉਸ ਸਮੇਂ ਖੇਤਾਂ ਵਿਚ ਪਲਟ ਗਿਆ। ਜਦੋਂ ਗਹਿਲੇਵਾਲਾ ਦਾ ਕਿਸਾਨ ਆਪਣੇ ਖੇਤ ਵਿਚ ਝੋਨਾ ਲਾਉਣ ਵਾਲੀ ਲੇਬਰ ਮਿਰਜੇਆਣੇ ਤੋਂ ਗਹਿਲੇਵਾਲਾ ਵਿਖੇ ਸਵਰਾਜ ਟਰੈਕਟਰ ਤੇ ਲੈ ਕੇ ਜਾ ਰਿਹਾ ਸੀ। ਇਸ ਸਬੰਧੀ ਪਿੰਡ ਮਿਰਜੇਆਣਾ ਦੇ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਗਹਿਲੇਵਾਲਾ ਦੇ ਕਿਸਾਨ ਗੁਲਾਬ ਸਿੰਘ ਦੇ ਖੇਤ ਵਿਚ ਝੋਨਾ ਲਾਉਣ ਵਾਲੀ ਪ੍ਰਵਾਸੀ ਲੇਬਰ ਕੁਲਦੀਪ ਸਿੰਘ ਸ਼ਿਵਰਾਜ ਟਰੈਕਟਰ ਰਾਹੀਂ ਗਹਿਲੇਵਾਲਾ ਵਿਖੇ ਲੈ ਕੇ ਜਾ ਰਿਹਾ ਸੀ, ਜਦੋਂ ਉਹ ਕੌਰੇਆਣੇ ਦੇ ਸਰਕਾਰੀ ਸੀਨੀਅਰ ਗਰਲ ਸਕੈਂਡਰੀ ਸਕੂਲ ਕੋਲ ਪਹੁੰਚਿਆ ਤਾਂ ਟਰੈਕਟਰ ਚਾਲਕ ਤੋਂ ਸਵਰਾਜ ਟਰੈਕਟਰ ਬੇਕਾਬੂ ਹੋ ਕੇ ਖੇਤਾਂ ਵਿਚ ਪਲਟ ਗਿਆ। ਜਿਸ ਵਿਚ ਪ੍ਰਵਾਸੀ ਲੇਬਰ ਸੁਰੇਸ਼, ਸੰਤੋਖ, ਤੇ ਪੱਪੂ (ਉੱਤਰ ਪ੍ਰਦੇਸ਼) ਜ਼ਖ਼ਮੀ ਹੋ ਗਏ। ਜਦੋਂ ਕਿ ਬਾਕੀ ਲੋਕ ਵਾਲ-ਵਾਲ ਬਚ ਗਏ ਜਿਸ ਦਾ ਪਤਾ ਲੱਗਦਿਆਂ ਹੀ ਪਿੰਡ ਕੌਰੇਆਣੇ ਦੇ ਨੇੜਲੇ ਘਰਾਂ ਦੇ ਲੋਕ ਆਏ ਤਾਂ ਉਨ੍ਹਾਂ ਨੇ ਟਰੈਕਟਰ ਤੇ ਟਰਾਲੀ ਵਿਚੋਂ ਪ੍ਰਵਾਸੀ ਲੇਬਰ ਕੱਢੀ ਤੇ ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਤਲਵੰਡੀ ਸਾਬੋ ਤੇ ਬਠਿੰਡਾ ਦੇ ਹਸਪਤਾਲ ਵਿਚ ਦਾਖਲ ਕਰਵਾਏ ਗਏ, ਜਿੱਥੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇਸ ਮੌਕੇ ਕੌਰੇਆਣਾ ਤੇ ਮਿਰਜੇਆਣੇ ਦੇ ਸਮਾਜ ਸੇਵੀ ਲੋਕਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਲੇਬਰ ਨੂੰ ਬੜੇ ਹੀ ਧਿਆਨ ਦੇ ਨਾਲ ਇਕ ਥਾਂ ਤੋਂ ਦੂਜੀ ਥਾਂ ਲਿਜਾਣਾ ਚਾਹੀਦਾ ਹੈ ਤਾਂ ਕਿ ਭਵਿੱਖ ਵਿਚ ਅਜਿਹਾ ਕੋਈ ਹਾਦਸਾ ਨਾ ਵਾਪਰੇ।

ਪਿਛਲੀ ਖ਼ਬਰ ‘ਆਪ’ ਲਈ ਸੁਖਾਲਾ ਨਹੀਂ ਹੋਵੇਗਾ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਸਿਆਸੀ ਲਾਹਾ ਅਗਲੀ ਖ਼ਬਰ ਤਨਖ਼ਾਹਾਂ ਜਾਰੀ ਕਰਵਾਉਣ ਲਈ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਅੱਗੇ ਰੋਸ ਧਰਨਾ 9 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।