ਸ਼ਹਿਰ ਅੰਦਰ ਦਹਿਸ਼ਤ ਫੈਲਾਉਣ ਦੇ ਮਾਮਲੇ ’ਚ 6 ਗ੍ਰਿਫ਼ਤਾਰ
ਬਠਿੰਡਾ, 3 ਅਗਸਤ (ਵੀਰਪਾਲ ਸਿੰਘ)-ਮਾਰੂ ਹਥਿਆਰਾਂ ਅਤੇ ਡਾਂਗਾ ਸੋਟੀਆਂ ਨਾਲ ਹੱਲਾ ਗੁੱਲਾ ਕਰਕੇ ਦਹਿਸ਼ਤ ਫੈਲਾਉਣ ਦੇ ਮਾਮਲੇ ’ਚ 6 ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਥਾਣਾ ਸਿਵਲ ਲਾਇਨ ਵਿਖੇ ਗੁਪਤਾ ਸੂਚਨਾ ਮਿਲੀ ਸੀ ਕਿ ਪਾਵਰ ਹਾਊਸ ਰੋਡ ਬਠਿੰਡਾ ਪਾਸ ਦੀਪਕ, ਸਨੀ, ਰਵੀ, ਸੂਰਜ, ਅਮਿਤ ਕੁਮਾਰ, ਅਕਾਸ਼ ਕੁਮਾਰ ਸਾਰੇ ਵਾਸੀ ਬਠਿੰਡਾ ਡੰਡੇ ਸੋਟੀਆਂ ਅਤੇ ਮਾਰੂ ਹਥਿਆਰਾਂ ਨਾਲ ਲੈੱਸ ਹੋਕੇ ਮੁਹੱਲੇ ਵਿਚ ਹੱਲਾ ਗੁੱਲਾ ਕਰਕੇ ਮੁਹੱਲਾ ਨਿਵਾਸੀਆਂ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੇ ਹਨ।
ਅਜੀਤ ਡੈਸਕ
04-08-2026