28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਨਸ਼ੇ ਦੀ ਰੋਕਥਾਮ ’ਚ ਬੁਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ- ਗੁਰਬਾਜ਼ ਸਿੰਘ ਸਿੱਧੂ

ਅਜੀਤ ਡੈਸਕ 08-07-2026

ਤਲਵੰਡੀ ਸਾਬੋ, 7 ਜੁਲਾਈ (ਰਣਜੀਤ ਸਿੰਘ ਰਾਜੂ): ਸਰਕਾਰ ਬਣਦਿਆਂ ਹੀ ਨਸ਼ਾ ਖ਼ਤਮ ਕਰਨ ਦੇ ਦਾਅਵਿਆਂ ਨਾਲ 2022 ’ਚ ਪੰਜਾਬ ਦੀ ਸੱਤਾ ਤੱਕ ਪਹੁੰਚੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਢੇ ਚਾਰ ਸਾਲ੍ਹ ਲੰਘ ਚੁੱਕੇ ਹਨ, ਪਰ ਨਸ਼ੇ ਦੀ ਰੋਕਥਾਮ ’ਚ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਸਾਬਿਤ ਹੋਈ ਹੈ ਤੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਦੀਆਂ ਮੰਦਭਾਗੀਆਂ ਖ਼ਬਰਾਂ ਨਿਰੰਤਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਤੇ ਕਾਂਗਰਸ ਵਲੋਂ ਹਲਕੇ ’ਚ ਸਰਗਰਮ ਨੌਜਵਾਨ ਆਗੂ ਗੁਰਬਾਜ਼ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਕੀਤਾ। ਸਿੱਧੂ ਜੋ ਕਿ ਤਲਵੰਡੀ ਸਾਬੋ ਦੇ ਕਾਂਗਰਸੀ ਆਗੂ ਜਸਵੰਤ ਸਿੰਘ ਲੀਲਾ ਦੀ ਅੰਤਿਮ ਅਰਦਾਸ ’ਚ ਸ਼ਮੂਲੀਅਤ ਕਰਨ ਅਤੇ ਪਿੰਡ ਗਿਆਨਾ ’ਚ ਆਪਣੇ ਪੁਰਾਣੇ ਸਾਥੀ ਧਰਵਿੰਦਰ ਸਿੰਘ ਢਿੱਲੋਂ ਦੇ ਤਾਇਆ ਜਰਨੈਲ ਸਿੰਘ ਦੇ ਦੇਹਾਂਤ ਤੇ ਅਫ਼ਸੋਸ ਪ੍ਰਗਟ ਕਰਨ ਵਿਸ਼ੇਸ਼ ਤੌਰ ’ਤੇ ਹਲਕੇ ’ਚ ਪਹੁੰਚੇ ਸਨ ਨੇ ਪਿੰਡਾਂ ’ਚ ਲੋਕਾਂ ਦੇ ਜਨਤਕ ਪ੍ਰੋਗਰਾਮਾਂ ’ਚ ਹਾਜ਼ਰੀ ਭਰਨ ਉਪਰੰਤ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਮਾਮਲੇ ’ਚ ਇਹ ਸਰਕਾਰ ਮਾੜੇ ਮੋਟੇ ਨਸ਼ਾ ਤਸਕਰਾਂ ’ਤੇ ਪਰਚੇ ਦਰਜ ਕਰਕੇ ਬੁੱਤਾ ਸਾਰ ਰਹੀ ਹੈ ਜਦੋਂਕਿ ਸਾਢੇ ਚਾਰ ਦੇ ਕਾਰਜਕਾਲ ਦੌਰਾਨ ਇੱਕ ਵੀ ਵੱਡਾ ਨਸ਼ਾ ਤਸਕਰ ਇਸ ਸਰਕਾਰ ਦੇ ਸਮੇਂ ਫੜਿਆ ਨਹੀ ਜਾ ਸਕਿਆ ਤੇ ਦੂਜੇ ਪਾਸੇ ਨਸ਼ੇ ਨਾਲ ਬੱਚਿਆਂ ਦੇ ਹੋ ਰਹੇ ਹਾਲ ਤੋਂ ਦੁਖੀ ਬੀਬੀਆਂ ਹੁਣ ਇਨ੍ਹਾਂ ਦੇ ਰਾਸ਼ਨ ਵੰਡ ਸਮਾਗਮਾਂ ’ਚ ਸ਼ਰੇਆਮ ਕਹਿਣ ਲੱਗ ਪਈਆਂ ਹਨ ਕਿ ਸਾਨੂੰ ਭਾਂਵੇ ਰਾਸ਼ਨ ਨਾ ਦਿਉ ਪਰ ਨਸ਼ੇ ਬੰਦ ਕਰਵਾਉ। ਉਨ੍ਹਾਂ ਨੇ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ ਤੇ ਫ਼ੇਲ੍ਹ ਕਰਾਰ ਦਿੱਤਾ। ਸਿੱਧੂ ਨਾਲ ਇਸ ਮੌਕੇ ਜੱਟਮਹਾਂ ਸਭਾ ਹਲਕਾ ਪ੍ਰਧਾਨ ਮਨਜੀਤ ਸਿੰਘ ਲਾਲੇਆਣਾ, ਜਸਪਾਲ ਸਿੰਘ ਪਾਲਾ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਰਾਮਾਂ, ਕ੍ਰਿਸ਼ਨ ਯਾਦਵ, ਹੈਪੀ ਬਹਿਮਣ, ਗੁਰਾਦਿੱਤਾ ਸਿੰਘ ਸੀਂਗੋ, ਤੇਜ ਰਾਮ ਸ਼ਰਮਾ, ਗੁਰਜੀਤ ਰੋਮਾਣਾ ਸ਼ੇਖਪੁਰਾ, ਦਰਸ਼ਨ ਗਿੱਲ, ਜਸਪਾਲ ਭਗਵਾਨਪੁਰਾ, ਜੱਗਾ ਬੰਗੀ, ਚਰਨਜੀਤ ਸਿੰਘ ਕੋਟਬਖਤੂ, ਕੁਲਦੀਪ ਰਾਇਲ ਆਦਿ ਆਗੂ ਮੌਜੂਦ ਸਨ।

ਪਿਛਲੀ ਖ਼ਬਰ ਪਿੰਡ ਮੱਲਵਾਲਾ ਤੋਂ ਦੁਨੇਵਾਲਾ ਨੂੰ ਜਾਂਦੀ ਸੜਕ ਪਿਛਲੇ ਸੱਤ ਅੱਠ ਮਹੀਨੇ ਤੋਂ ਪੱਟ ਕੇ ਬੱਜਰ ਪਾ ਕੇ ਛੱਡੀ ਅਗਲੀ ਖ਼ਬਰ ਪਰਚਾ ਦਰਜ ਕਰਨ ਦੇ ਇਵਜ਼ ਵਜੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਥਾਣਾ ਤਲਵੰਡੀ ਸਾਬੋ ਦਾ ਏ.ਐਸ.ਆਈ. ਵਿਜੀਲੈਂਸ ਨੇ ਦਬੋਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।