29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸਿਹਤ ਵਿਭਾਗ ਵਲੋਂ ਅਰਬਨ ਹੈਲਥ ਕੇਅਰ ਸੈਂਟਰ, ਜਨਤਾ ਨਗਰ ਵਿਖੇ ਹਫ਼ਤਾਵਾਰੀ ਟੀਕਾਕਰਨ ਅਤੇ ਮਮਤਾ ਦਿਵਸ ਮਨਾਇਆ

ਅਜੀਤ ਡੈਸਕ 10-07-2026

ਬਠਿੰਡਾ, 9 ਜੁਲਾਈ (ਅਵਤਾਰ ਸਿੰਘ ਕੈਂਥ)-ਅਰਬਨ ਹੈਲਥ ਕੇਅਰ ਸੈਂਟਰ, ਜਨਤਾ ਨਗਰ ਬਠਿੰਡਾ ਵਿਖੇ ‘ਹਫ਼ਤਾਵਾਰੀ ਟੀਕਾਕਰਨ ਅਤੇ ਮਮਤਾ ਦਿਵਸ’ ਮਨਾਇਆ ਗਿਆ, ਜਿਸ ਦੌਰਾਨ ਛੋਟੇ ਬੱਚਿਆਂ ਨੂੰ ਅੱਠ ਮਾਰੂ ਛੂਤ-ਰੋਗਾਂ ਤੋਂ ਬਚਾਓ ਲਈ ਅਤੇ ਗਰਭਵਤੀ ਔਰਤਾਂ ਨੂੰ ਚਾਨਣੀ (ਧੁਨਕ ਰੋਗ) ਤੋਂ ਬਚਾਓ ਲਈ ਟੀਕੇ ਲਾਏ ਗਏ। ਛੋਟੇ ਬੱਚਿਆਂ ਨੂੰ ਅੰਧਰਾਤੇ ਰੋਗ ਤੋਂ ਬਚਾਓ ਲਈ ਵਿਟਾਮਨ-ਏ-ਖੁਰਾਕ ਦੀ ਖੁਰਾਕ ਪਿਆਈ ਗਈ, ਗਰਭਵਤੀ ਔਰਤਾਂ ਨੂੰ ਖੂਨ ਦੀ ਘਾਟ ਪੂਰੀ ਕਰਨ ਵਾਲੀਆਂ ਆਇਰਨ ਫੌਲਿਕ ਐਸਿਡ ਦੀਆਂ ਗੋਲੀਆਂ ਤੋਂ ਇਲਾਵਾ ਕੈਲਸ਼ੀਅਮ ਦੀਆਂ ਗੋਲੀਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਰਮਨਦੀਪ ਕੌਰ ਬਹੁ ਮੰਤਵੀ ਸਿਹਤ ਕਰਮਚਾਰਨ ਤੋਂ ਇਲਾਵਾ ਸਥਾਨਕ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੇ ਆਪੋ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਇਸੇ ਦੌਰਾਨ ਦੱਸਿਆ ਗਿਆ ਕਿ ਗਰਭ-ਅਵਸਥਾ ਦੌਰਾਨ ਹੀ ਬੱਚੇ ਦੇ ਸਰੀਰਕ ਤੇ ਮਾਨਸਿਕ ਵਿਕਾਸ ਦਾ ਆਧਾਰ ਨਿਸ਼ਚਿਤ ਹੋ ਜਾਂਦਾ ਹੈ, ਇਸ ਲਈ ਜ਼ਰੂਰੀ ਹੈ ਕਿ ਕਿਸੇ ਵੀ ਔਰਤ ਦੇ ਗਰਭ ਧਾਰਨ ਤੋਂ ਲੈ ਕੇ ਉਸ ਦੀ ਖੁਰਾਕ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਭਾਵ, ਉਸ ਦੀ ਖੁਰਾਕ ਸਹੀ ਅਰਥਾਂ ਵਿੱਚ ਪੌਸ਼ਟਿਕ ਹੋਣੀ ਚਾਹੀਦੀ ਹੈ। ਇਸੇ ਦੌਰਾਨ ਸਮਾਜ ਸੇਵਕ ਲਾਲ ਚੰਦ ਸਿੰਘ ਨੇ ਕਿਹਾ ਕਿ ਸਥਾਨਕ ਲੋਕਾਂ ਤੇ ਸਮਾਜਸੇਵੀ ਸੰਸਥਾਵਾਂ ਵਲੋਂ ਵੀ ਅਜਿਹੀਆਂ ਥਾਵਾਂ ’ਤੇ ਜਿੱਥੇ ਕਿਤੇ ਵੀ ਟੀਕਾਕਰਨ ਕੈਂਪ ਲਾਏ ਜਾਂਦੇ ਹਨ, ਜ਼ਰੂਰ ਗੇੜਾ ਮਾਰਨਾ ਚਾਹੀਦਾ ਹੈ ਅਤੇ ਆਪਣੇ ਪੱਧਰ ’ਤੇ ਵੀ ਉੱਥੇ ਘਾਟਾਂ/ਕਮਜ਼ੋਰੀਆਂ ਨੂੰ ਵੇਖ ਕੇ ਉਨ੍ਹਾਂ ਨੂੰ ਆਪਣੇ ਪੱਧਰ ’ਤੇ ਵੀ ਦੂਰ ਕੀਤਾ ਜਾਣਾ ਚਾਹੀਦਾ ਹੈ।

ਪਿਛਲੀ ਖ਼ਬਰ ਮਾਡਰਨ ਸੈਕੂਲਰ ਪਬਲਿਕ ਸਕੂਲ ਵਿਖੇ ‘ਮਿਸ਼ਨ ਹਰਿਆਲੀ-2026’ ਦੀ ਸ਼ੁਰੂਆਤ ਅਗਲੀ ਖ਼ਬਰ ਰਾਮਾਂ ਪਿੰਡ ਵਿਚ ਮੋਬਾਈਲ ਮੈਡੀਕਲ ਯੂਨਿਟ ਕੈਂਪ ਲਗਾਇਆ , 48 ਮਰੀਜ਼ਾਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।