02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਟ੍ਰਾਂਸਪੋਰਟਰ ਦੇ ਘਰੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੀ ਔਰਤ ਗ੍ਰਿਫ਼ਤਾਰ

ਅਜੀਤ ਡੈਸਕ 14-07-2026

ਬਠਿੰਡਾ, 13 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਸ਼ਹਿਰ ਦੇ ਇਕ ਟ੍ਰਾਂਸਪੋਰਟਰ ਦੇ ਘਰੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਦੇ ਕਰਨ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਉਕਤ ਟ੍ਰਾਂਸਪੋਰਟ ਦੇ ਘਰ ਵਿਚ ਕੰਮ ਕਰਨ ਵਾਲੀ ਔਰਤ ਹੀ ਨਿਕਲੀ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਬੀਤੀ 8 ਜੁਲਾਈ ਨੂੰ ਅਜੇ ਕੁਮਾਰ ਵਾਸੀ ਬਠਿੰਡਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਟ੍ਰਾਂਸਪੋਰਟ ਮਾਲਕ ਦੇ ਘਰ ਤੋਂ ਹੌਲੀ-ਹੌਲੀ ਸੋਨੇ ਦੇ ਗਹਿਣੇ ਚੋਰੀ ਹੋ ਰਹੇ ਹਨ ਤੇ ਹੁਣ ਤੱਕ ਕਰੀਬ ਸੱਤ ਲੱਖ ਰੁਪਏ ਦੀ ਕੀਮਤ ਦੇ ਵੱਖ-ਵੱਖ ਗਹਿਣੇ ਗ਼ਾਇਬ ਹੋ ਚੁੱਕੇ ਹਨ, ਜਿਸ ਦੇ ਆਧਾਰ ’ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਮੁਕੱਦਮਾ ਦਰਜ ਕਰਦਿਆਂ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਗਹਿਣੇ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਉਕਤ ਟ੍ਰਾਂਸਪੋਰਟ ਦੇ ਘਰ ਵਿਚ ਕੰਮ ਕਰਨ ਵਾਲੀ ਔਰਤ ਗੀਤਾ ਨੇ ਹੀ ਅੰਜਾਮ ਦਿੱਤਾ ਹੈ, ਜਿਸ ਨੂੰ ਗ੍ਰਿਫ਼ਤਾਰ ਕਰਦਿਆਂ ਉਸ ਦੇ ਕਬਜ਼ੇ ’ਚੋਂ ਕਰੀਬ ਸਾਢੇ 6 ਲੱਖ ਰੁਪਏ ਦੀ ਕੀਮਤ ਦੇ ਵੱਖ-ਵੱਖ ਗਹਿਣੇ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਜਦੋਂ ਘਰ ਦਾ ਕੋਈ ਵਿਅਕਤੀ ਆਪਣਾ ਸੋਨੇ ਦਾ ਕੋਈ ਗਹਿਣਾ ਕਿਤੇ ਰੱਖ ਕੇ ਭੁੱਲ ਜਾਂਦਾ ਸੀ ਤਾਂ ਇਹ ਔਰਤ ਉਸ ਗਹਿਣੇ ਨੂੰ ਲੁਕੋ ਲੈਂਦੀ ਸੀ ਤੇ ਜਦੋਂ ਗਹਿਣੇ ਗ਼ਾਇਬ ਹੋਣ ਦੀ ਗਿਣਤੀ ਵਧਣ ਲੱਗੀ ਤਾਂ ਘਰ ਦੇ ਮਾਲਕਾਂ ਨੇ ਪੁਲਿਸ ਤੱਕ ਪਹੁੰਚ ਕੀਤੀ। ਉਨ੍ਹਾਂ ਕਿਹਾ ਕਿ ਹੋਰ ਪੁੱਛ-ਗਿੱਛ ਲਈ ਕਥਿਤ ਦੋਸ਼ਣ ਦਾ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਬਾਕਸ- ਦਾਣਾ ਮੰਡੀ ’ਚੋਂ ਮੋਟਰਸਾਈਕਲ ਅਤੇ ਕੱਪੜਾ ਮਾਰਕੀਟ ’ਚੋਂ ਸਾਈਕਲ ਚੋਰੀ
ਬਠਿੰਡਾ ’ਚ ਇਸ ਵੇਲੇ ਚੋਰਾਂ ਨੇ ਪੂਰੀ ਦਹਿਸ਼ਤ ਫੈਲਾਈ ਹੋਈ ਹੈ, ਜੋ ਲਗਾਤਾਰ ਲੋਕਾਂ ਦੇ ਘਰ ’ਚ ਵੜ ਕੇ ਚੋਰੀਆਂ ਕਰ ਰਹੇ ਹਨ ਤੇ ਬਾਜ਼ਾਰਾਂ ਆਦਿ ਵਿਚ ਖੜੇ ਮੋਟਰਸਾਈਕਲਾਂ ਤੇ ਸਾਈਕਲਾਂ ’ਤੇ ਵੀ ਹੱਥ ਸਾਫ਼ ਕਰ ਰਹੇ ਹਨ। ਅੱਜ ਵੀ ਸਥਾਨਕ ਦਾਣਾ ਮੰਡੀ ਕੋਲੋਂ ਇਕ ਸਿਲਵਰ ਰੰਗ ਦਾ ਮੋਟਰਸਾਈਕਲ ਅਤੇ ਕੱਪੜਾ ਮਾਰਕੀਟ ’ਚੋਂ ਸਾਈਕਲ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਸਾਈਕਲ ਚੋਰ ਨੂੰ ਤਾਂ ਕੁਝ ਸਮੇਂ ਬਾਅਦ ਲੋਕਾਂ ਵਲੋਂ ਇੱਥੋਂ ਦੀ ਗਣੇਸ਼ਾ ਬਸਤੀ ਨਜ਼ਦੀਕ ਦਬੋਚ ਲਿਆ ਗਿਆ।

ਪਿਛਲੀ ਖ਼ਬਰ ਦਮਦਮੀ ਟਕਸਾਲ ਸੇਵਕ ਜਥੇ ਦੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ, ਮਾਲਵਾ ਜ਼ੋਨ ਪ੍ਰਧਾਨ ਆਤਮਾ ਸਿੰਘ ਰਹੇ ਮੌਜੂਦ ਅਗਲੀ ਖ਼ਬਰ ਪੰਦਰਾਂ ਕਿੱਲੋ ਤੋਂ ਵੱਧ ਚੂਰਾ ਪੋਸਤ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।