02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਦਮਦਮੀ ਟਕਸਾਲ ਸੇਵਕ ਜਥੇ ਦੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ, ਮਾਲਵਾ ਜ਼ੋਨ ਪ੍ਰਧਾਨ ਆਤਮਾ ਸਿੰਘ ਰਹੇ ਮੌਜੂਦ

ਅਜੀਤ ਡੈਸਕ 14-07-2026

ਤਲਵੰਡੀ ਸਾਬੋ, 13 ਜੁਲਾਈ (ਰਣਜੀਤ ਸਿੰਘ ਰਾਜੂ)- ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਸੇਵਕ ਜਥੇ ਦੇ ਵਿਸਥਾਰ ਲਈ ਅੱਜ ਇਲਾਕੇ ਦੀ ਪ੍ਰਸਿੱਧ ਧਾਰਮਿਕ ਸੰਸਥਾ ਗੁ: ਬੁੰਗਾ ਮਸਤੂਆਣਾ ਵਿਖੇ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਵਿਸ਼ੇਸ਼ ਇਕੱਤਰਤਾ ਕਰਦਿਆਂ ਮਾਲਵਾ ਜ਼ੋਨ ‘ਚ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਨਿਯੁਕਤੀਆਂ ਬਾਬਤ ਜਾਰੀ ਕੀਤੇ ਪ੍ਰੈੱਸ ਬਿਆਨ ਮੁਤਾਬਿਕ ਜਥੇਦਾਰ ਜਗਤਾਰ ਸਿੰਘ ਸੇਖੂ ਨੂੰ ਜ਼ਿਲ੍ਹਾ ਪ੍ਰਧਾਨ ਬਠਿੰਡਾ,ਬਾਬਾ ਬੂਟਾ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਮਾਨਸਾ ਅਤੇ ਬਾਬਾ ਗੁਰਜੰਟ ਸਿੰਘ ਨੂੰ ਮੀਤ ਪ੍ਰਧਾਨ ਹਰਿਆਣਾ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਝੁਨੀਰ ਤੋਂ ਜਥੇਦਾਰ ਬਾਬਾ ਹਰਵਿੰਦਰ ਸਿੰਘ ਭਾਗ,ਸਰਦੂਲਗੜ੍ਹ ਤੋਂ ਜਥੇਦਾਰ ਮੱਖਣ ਸਿੰਘ, ਬਠਿੰਡਾ ਦਿਹਾਤੀ ਤੋਂ ਜਸਜੀਤ ਸਿੰਘ ਨੂੰ ਜਥੇਦਾਰ ਅਤੇ ਇੰਦਰਜੀਤ ਸਿੰਘ ਨੂੰ ਮੀਤ ਜਥੇਦਾਰ ਬਣਾਇਆ। ਗੁਰਤੇਜ ਸਿੰਘ ਸਿੱਧੂ ਨੂੰ ਮਾਲਵਾ ਜ਼ੋਨ ਦਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਗੁ: ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਕਾਕਾ ਸਿੰਘ,ਮਾਲਵਾ ਜੋਨ ਦੇ ਪ੍ਰਧਾਨ ਭਾਈ ਆਤਮਾ ਸਿੰਘ ਬਠਿੰਡਾ, ਜਥੇਦਾਰ ਗੁਰਮੀਤ ਸਿੰਘ ਤਲਵੰਡੀ ਸਾਬੋ (ਕਾਨੂੰਨੀ ਤੇ ਮੀਡੀਆ ਸਲਾਹਕਾਰ), ਬਾਬਾ ਗੁਰਜੰਟ ਸਿੰਘ ਸੇਖੂ, ਮੀਤ ਪ੍ਰਧਾਨ ਜਸਨੂਰ ਸਿੰਘ, ਪ੍ਰਧਾਨ ਕੁਲਦੀਪ ਸਿੰਘ ਹਰਿਆਣਾ, ਭਾਈ ਗੁਰਮੀਤ ਸਿੰਘ ਸੁਖਚੈਨ (ਸੀਨੀਅਰ ਮੈਂਬਰ), ਭਾਈ ਪ੍ਰਗਟ ਸਿੰਘ ਸਾਬਕਾ ਸਰਪੰਚ ਤ੍ਰਿਲੋਕੇਵਾਲਾ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਨੇ ਸ਼ਿਰਕਤ ਕੀਤੀ।ਸਮਾਗਮ ਦੌਰਾਨ ਜਥੇਦਾਰ ਬਾਬਾ ਸੁਖਦੇਵ ਸਿੰਘ ਆਨੰਦਪੁਰ ਸਾਹਿਬ ਵਾਲੇ, ਮਾਲਵਾ ਜੋਨ ਪ੍ਰਧਾਨ ਭਾਈ ਆਤਮਾ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜਗਤਾਰ ਸਿੰਘ ਸੇਖੂ ਦਾ ਹਲਕਾ ਤਲਵੰਡੀ ਸਾਬੋ ਦੇ ਪਿੰਡ ਸੇਖੂ ਤੇ ਸ਼ੇਖਪੁਰਾ, ਹਰਿਆਣਾ ਦੇ ਪਿੰਡਾਂ ਤਿੱਗੜੀ, ਤ੍ਰਿਲੋਕੇਵਾਲਾ, ਦਾਦੂ, ਸੁਖਚੈਨ ਤੋਂ ਇਲਾਵਾ ਰੋੜੀ, ਸਰਦੂਲਗੜ੍ਹ, ਬਠਿੰਡਾ, ਤਲਵੰਡੀ ਸਾਬੋ ਅਤੇ ਮਾਨਸਾ ਜ਼ਿਲ੍ਹੇ ਤੋਂ ਪਹੁੰਚੀਆਂ ਸੰਗਤਾਂ ਵਲੋਂ ਸਿਰਪਾਉ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਜਦੋਂਕਿ ਬੁੱਢਾ ਦਲ (96 ਕ੍ਰੋੜੀ) ਵਲੋਂ ਪੁੱਜੇ ਬਾਬਾ ਦਲੇਰ ਸਿੰਘ ਨੇ ਵੀ ਸਨਮਾਨਿਤ ਕੀਤਾ। ਇਸ ਮੌਕੇ ਪੰਥਕ ਏਕਤਾ ਲਈ ਅਤੇ ਲੋਕ ਭਲਾਈ ਕਾਰਜਾਂ ਨੂੰ ਮਿਲਜੁਲ ਕੇ ਕੰਮ ਕਰਨ ਦਾ ਸੰਦੇਸ਼ ਦਿੱਤਾ ਗਿਆ। ਨਵ-ਨਿਯੁਕਤ ਅਹੁਦੇਦਾਰ ਸ਼ੁਕਰਾਨੇ ਵਜੋਂ ਤਖਤ ਸ੍ਰੀ ਦਮਦਮਾ ਸਾਹਿਬ ਵੀ ਨਤਮਸਤਕ ਹੋਏ।

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਵਿੱਦਿਆ ਸਕੱਤਰ ਸੁਖਮਿੰਦਰ ਸਿੰਘ ਨੇ ਜਥੇਦਾਰ ਬਾਬਾ ਟੇਕ ਸਿੰਘ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਟ੍ਰਾਂਸਪੋਰਟਰ ਦੇ ਘਰੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੀ ਔਰਤ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।