02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਗਲੋਬਲ ਡਿਸਕਵਰੀ ਸਕੂਲ ਦੇ ਖੇਡ ਮੈਦਾਨ ’ਚ ਜ਼ੋਨਲ ਸਕੂਲ ਪੱਧਰੀ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼

ਅਜੀਤ ਡੈਸਕ 24-07-2026

ਲਹਿਰਾ ਮੁਹੱਬਤ, 23 ਜੁਲਾਈ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਜੂਬੀਕਨਜ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੁਰਕੋਟ (ਰਾਮਪੁਰਾ) ਦੇ ਖੇਡ ਮੈਦਾਨ ਵਿਚ ਇਤਿਹਾਸਕ 70ਵੀਂ ਮੰਡੀ ਕਲਾਂ, ਜ਼ੋਨਲ ਸਕੂਲ ਪੱਧਰੀ ਖੇਡ ਮੁਕਾਬਲਿਆਂ ਦੀ ਸ਼ਾਨਦਾਰ ਸ਼ੁਰੂਆਤ ਹੋਈ। ਸੈਸ਼ਨ 2026-27 ਦੀਆਂ ਵੱਡੀਆਂ ਖੇਡ ਪ੍ਰਤੀਯੋਗਤਾਵਾਂ ਦੇ ਸਫ਼ਲ ਮੇਜ਼ਬਾਨ ਵਜੋਂ ਆਪਣੀਆਂ ਵਧੀਆ ਖੇਡ ਸਹੂਲਤਾਂ ਅਤੇ ਬਿਹਤਰੀਨ ਪ੍ਰਬੰਧਾਂ ਨਾਲ ਮਹਿਮਾਨ ਸਕੂਲਾਂ ਦਾ ਨਿੱਘਾ ਸਵਾਗਤ ਕੀਤਾ। ਜੋ 20 ਤੋਂ 22 ਜੁਲਾਈ ਤੱਕ ਤਿੰਨ ਰੋਜ਼ਾ ਖੇਡ ਮੇਲੇ ਦੀ ਪੂਰੀ ਕਮਾਨ ਸਰਾਫ਼ ਐਜੂਬੀਕਨ ਗਲੋਬਲ ਡਿਸਕਵਰੀ ਸਕੂਲ ਨੇ ਸੰਭਾਲੀ। ਉਦਘਾਟਨੀ ਸਮਾਰੋਹ ਦੌਰਾਨ ਸਕੂਲ ਦੇ ਸ਼ਾਨਦਾਰ ਸਟੂਡੈਂਟ ਬੈਂਡ ਦੀ ਗੂੰਜ ਤੇ ਤਾਲੀਆਂ ਨਾਲ ਮੁੱਖ ਮਹਿਮਾਨਾਂ ਅਤੇ ਪ੍ਰਬੰਧਕਾਂ ਦਾ ਨਿੱਘਾ ਸਵਾਗਤ ਕੀਤਾ। ਸਕੂਲ ਦੀ ਇਸ ਪ੍ਰਾਪਤੀ ਅਤੇ ਆਯੋਜਨ ਦੇ ਗਵਾਹ ਬਣਨ ਲਈ ਸਿੱਖਿਆ ਜਗਤ ਦੀਆਂ ਕਈ ਮੁੱਖ ਸ਼ਖ਼ਸੀਅਤਾਂ ਸ਼੍ਰੀਮਤੀ ਮਮਤਾ ਖੁਰਾਨਾ ਜ਼ਿਲ੍ਹਾ ਸਿੱਖਿਆ ਅਫ਼ਸਰ, ਜਸਵਿੰਦਰ ਸਿੰਘ ਗਿੱਲ ਡੀ.ਐਸ.ਓ, ਚਮਕੌਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਸ਼੍ਰੀਮਤੀ ਮਧੂ ਬਾਲਾ ਜੋਨਲ ਸਕੱਤਰ, ਗੁਰਚਰਨ ਸਿੰਘ ਜ਼ੋਨਲ ਪ੍ਰਧਾਨ ਅਤੇ ਰਜਨੀਸ਼ ਬਾਂਸਲ ਪੈੱ੍ਰਸ ਸਕੱਤਰ ਸ਼ਾਮਲ ਸਨ। ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ, ਸਖ਼ਤ ਅਨੁਸ਼ਾਸਨ ਅਤੇ ਸਿਹਤਮੰਦ ਮੁਕਾਬਲੇਬਾਜ਼ੀ ਦਾ ਸੁਨੇਹਾ ਦਿੰਦਿਆਂ ਸਰਵੋਤਮ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ। ਸਕੂਲ ਦੀ ਮੇਜ਼ਬਾਨੀ ਦੀ ਪਰੰਪਰਾ ਨੂੰ ਨਿਭਾਉਂਦਿਆਂ ਸਕੂਲ ਦੇ ਚੇਅਰਮੈਨ ਇੰਜ. ਕਮਲੇਸ਼ ਸਰਾਫ਼, ਵਾਈਸ ਚੇਅਰਮੈਨ ਅਮਿਤ ਸਰਾਫ਼, ਜਨਰਲ ਮੈਨੇਜਰ ਕਪਿਲ ਗਰਗ, ਪ੍ਰਿੰਸੀਪਲ ਸ਼੍ਰੀਮਤੀ ਕਾਵਿਆ ਅਸੀਜਾ ਅਤੇ ਐਡਮਿਨ ਹੈੱਡ ਮਿਸ ਨੰਦਿਨੀ ਗਰਗ ਨੇ ਸਾਰੇ ਸਨਮਾਨਿਤ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ। ਜਿੱਥੇ ਬੈਡਮਿੰਟਨ, ਟੇਬਲ ਟੈਨਿਸ, ਸ਼ਤਰੰਜ (ਚੈਸ), ਹੈਂਡਬਾਲ ਅਤੇ ਸਕੇਟਿੰਗ ਦੇ ਖੇਡ ਮੁਕਾਬਲੇ ਕਰਵਾਏ। ਅੰਤ ਵਿਚ ਸਕੂਲ ਪਰਿਵਾਰ ਨੇ ਸ਼੍ਰੀਮਤੀ ਮਮਤਾ ਖੁਰਾਨਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਉਨ੍ਹਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਪਿਛਲੀ ਖ਼ਬਰ ਨਸ਼ਾ-ਮੁਕਤ ਨੌਜਵਾਨ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਨੌਜਵਾਨ ਵੱਧ ਤੋਂ ਵੱਧ ਹਿੱਸਾ ਲੈਣ ਅਗਲੀ ਖ਼ਬਰ ਪਾਵਰਕਾਮ ਨੂੰ ਸਰਕਾਰਾਂ ਦੀਆਂ ਮੁਫ਼ਤ ਬਿਜਲੀ ਦੇਣ ਦੀਆਂ ਸਕੀਮ ਨੇ ਕੀਤਾ ਕੰਗਾਲ-ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।