ਰਾਮਾਂ ਮੰਡੀ, 25 ਜੁਲਾਈ (ਤਰਸੇਮ ਸਿੰਗਲਾ)- ਮੈਡਮ ਜਯੋਤੀ ਯਾਦਵ ਬੈਂਸ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਬਠਿੰਡਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਗਦੀਸ਼ ਕੁਮਾਰ ਕਪਤਾਨ ਪੁਲਿਸ (ਹੈੱਡਕੁਆਟਰ), ਜਸਜੋਤ ਸਿੰਘ ਉਪ ਕਪਤਾਨ ਪੁਲਿਸ ਤਲਵੰਡੀ ਸਾਬੋ ਅਤੇ ਦਿਲਬਾਗ ਸਿੰਘ ਮੁੱਖ ਅਫਸਰ ਥਾਣਾ ਰਾਮਾਂ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਰਿਫਾਇਨਰੀ ਸਮੇਤ ਪੁਲਿਸ ਪਾਰਟੀ ਵਲੋਂ ਬੀਤੇ ਦਿਨ ਬਾਹੱਦ ਪਿੰਡ ਬਾਘਾ ਤੋਂ 2 ਔਰਤਾਂ ਰਮਨਦੀਪ ਕੌਰ ਵਾਸੀ ਜੀਵਨ ਸਿੰਘ ਵਾਲਾ ਥਾਣਾ ਤਲਵੰਡੀ ਸਾਬੋ ਅਤੇ ਸੁਖਪਾਲ ਕੌਰ ਵਾਸੀ ਤਲਵੰਡੀ ਸਾਬੋ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜਾ ਵਿਚੋਂ 20.790 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ ਡੋਡੇ ਬਰਾਮਦ ਕਰਵਾਏ ਗਏ। ਥਾਣਾ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਉਕਤ ਦੋਵੇਂ ਔਰਤਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਮਾਮਲਾ ਦਰਜ ਕਰਕੇ ਇਨ੍ਹਾਂ ਨੂੰ ਹਵਾਲਾਤ ਥਾਣਾ ਰਾਮਾਂ ਵਿਚ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਰਮਨਦੀਪ ਕੌਰ ਵਿਰੁੱਧ ਇਸ ਤੋਂ ਪਹਿਲਾਂ ਵੀ ਥਾਣਾ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਰਜਿਸਟਰਡ ਹੈ।
ਚੂਰਾ ਪੋਸਤ ਡੋਡੇ ਤਸਕਰੀ ਦੇ ਦੋਸ਼ਾਂ ਹੇਠ ਦੋ ਔਰਤਾਂ ਗ੍ਰਿਫਤਾਰ
ਅਜੀਤ ਡੈਸਕ
26-07-2026