02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਕਿਸਾਨੀ ’ਤੇ ਪੈਣ ਲੱਗਿਆ ਪਾਵਰਕਾਮ ਮੁਲਾਜ਼ਮਾਂ ਦੀ ਹੜਤਾਲ ਦਾ ਅਸਰ

ਅਜੀਤ ਡੈਸਕ 27-07-2026

ਨਥਾਣਾ, 26 ਜੁਲਾਈ (ਗੁਰਦਰਸ਼ਨ ਲੁੱਧੜ): ਪਾਵਰ ਕਾਰਪੋਰੇਸ਼ਨ ਜੂਨੀਅਰ ਇੰਜੀਨੀਅਰਾਂ ਅਤੇ ਬਿਜਲੀ ਸਬ ਸਟੇਸ਼ਨ ਕਰਮਚਾਰੀਆਂ ਦੀ ਹੜਤਾਲ ਦਾ ਅਸਰ ਹੁਣ ਕਿਸਾਨੀ ’ਤੇ ਪੈਂਦਾ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਤੋਂ ਪਾਵਰਕਾਮ ਇੰਜੀਨੀਅਰ/ਜੂਨੀਅਰ ਇੰਜੀਨੀਅਰ ਅਤੇ ਬਿਜਲੀ ਸਬ ਸਟੇਸ਼ਨ ਕਰਮਚਾਰੀ ‘ਕੰਮ ਛੱਡੋ ਹੜਤਾਲ’ ’ਤੇ ਹਨ। ਇਤਨੇ ਦਿਨਾਂ ਵਿਚ ਹੜਤਾਲ ’ਤੇ ਗਏ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਨਾ ਤਾਂ ਕਿਸੇ ਗੱਲਬਾਤ ਰਾਹੀਂ ਕੰਮ ਤੇ ਲਿਆਂਦਾ ਜਾ ਸਕਿਆ ਹੈ ਅਤੇ ਨਾ ਹੀ ਬਿਜਲੀ ਸਪਲਾਈ ਯਕੀਨੀ ਬਣਾਈ ਰੱਖਣ ਲਈ ਕੋਈ ਬਦਲਵਾਂ ਪ੍ਰਬੰਧ ਕੀਤਾ ਜਾ ਸਕਿਆ ਹੈ। ਪਾਵਰਕਾਮ ਸਬ ਡਵੀਜ਼ਨ ਨਥਾਣਾ ਨਾਲ ਸਬੰਧਿਤ 33 ਕੇ.ਵੀ ਗਰਿੱਡ ਗੰਗਾ ਤਹਿਤ ਪੈਂਦੇ ਬਿਜਲੀ ਫੀਡਰ ਉਧਾਰ ਸਰ ਵਾਲੇ ਕਿਸਾਨਾਂ ਤਰਸੇਮ ਸਿੰਘ, ਕਰਨੈਲ ਸਿੰਘ ਗੰਗਾ, ਹਰਪ੍ਰੀਤ ਸਿੰਘ ਨਥਾਣਾ, ਸੁਖਮਨਪ੍ਰੀਤ ਸਿੰਘ ਚੰਨੀ, ਹਰਦੀਪ ਸਿੰਘ ਗੰਗਾ, ਗੱਗੀ ਸਿੱਧੂ ਅਤੇ ਹੋਰਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕੀ ਉਨ੍ਹਾਂ ਦੇ ਖੇਤਾਂ ਲਈ ਪਿਛਲੇ 3-4 ਦਿਨਾਂ ਤੋਂ ਬਿਜਲੀ ਸਪਲਾਈ ਦੀ ਮਾਰ ਪੈ ਰਹੀ ਹੈ ਅਤੇ ਬਿਜਲੀ ਫੀਡਰ ਉਧਾਰ ਸਰ ਦੀ ਲੰਬੀ ਲਾਈਨ ਵਿਚ ਕਈ ਵਾਰ ਨੁਕਸ ਪਿਆ ਹੈ, ਜਿਸ ਨੂੰ ਦੂਰ ਕਰਨ ਲਈ ਸਰਕਾਰੀ ਪੱਧਰ ’ਤੇ ਕੋਈ ਮੁਲਾਜ਼ਮ ਨਹੀਂ ਆਇਆ ਅਤੇ ਉਨ੍ਹਾਂ ਨੂੰ ਆਪਣੇ ਖਰਚੇ ’ਤੇ ਇਹ ਨੁਕਸ ਦੂਰ ਕਰਵਾਉਣੇ ਪਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਮਾਰੀ ਗਈ ਬਿਜਲੀ ਸਪਲਾਈ ਦੇਣ ਲਈ ਕਿਸੇ ਦੀ ਵੀ ਪ੍ਰਬੰਧਕੀ ਜ਼ਿੰਮੇਵਾਰੀ ਸਾਹਮਣੇ ਨਹੀਂ ਆ ਰਹੀ। ਜਿਸ ਕਰਕੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਲੋੜੀਦਾ ਪਾਣੀ ਨਹੀਂ ਮਿਲ ਰਿਹਾ। ਉਕਤ ਬਿਜਲੀ ਫੀਡਰ ਨਾਲ ਸਬੰਧਿਤ ਕਿਸਾਨਾਂ ਨੇ ਦੱਸਿਆ ਕਿ ਬੀਤੇ ਕਈ ਦਿਨਾਂ ਤੋਂ ਉਨ੍ਹਾਂ ਦੇ ਖੇਤ ਮੀਂਹ ਤੋਂ ਵੀ ਸੱਖਣੇ ਹਨ ਅਤੇ ਬਿਜਲੀ ਦੀ ਸਪਲਾਈ ਤੋਂ ਵੀ। ਜੇਕਰ ਬਿਜਲੀ ਸਪਲਾਈ ਦਾ ਇਹੋ ਹਾਲ ਰਿਹਾ ਤਾਂ ਉਨ੍ਹਾਂ ਦੇ ਝੋਨੇ ਦੀ ਫ਼ਸਲ ਪੂਰ ਚੜ੍ਹਨੀ ਮੁਸ਼ਕਲ ਹੋ ਸਕਦੀ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਇਹ ਉਨ੍ਹਾਂ ਦੇ ਖੇਤਾਂ ਲਈ ਬਿਜਲੀ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਦੀ ਪਿਛਲੇ ਦਿਨੀਂ ਖ਼ਰਾਬ ਹੋਈ ਬਿਜਲੀ ਸਪਲਾਈ ਦਾ ਬਕਾਇਆ ਦਿੱਤਾ ਜਾਵੇ।

ਪਿਛਲੀ ਖ਼ਬਰ ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਐੱਮ.ਏ. ਪੰਜਾਬੀ ਦੇ ਨਤੀਜੇ ਸ਼ਾਨਦਾਰ ਅਗਲੀ ਖ਼ਬਰ ਜੈ ਬਾਬਾ ਬਰਫ਼ਾਨੀ ਕਾਂਵੜ ਸੰਘ ਵਲੋਂ 13ਵੀਂ ਕਾਂਵੜ ਯਾਤਰਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।