ਬਠਿੰਡਾ, 27 ਜੁਲਾਈ (ਵੀਰਪਾਲ ਸਿੰਘ)- ਆਲ ਇੰਡੀਆ ਕਾਰ ਡੀਲਰ ਐਸੋਸੀਏਸ਼ਨ ਅਤੇ ਟੂਵੀਲਰ ਐਸੋਸੀਏਸ਼ਨ ਬਠਿੰਡਾ ਵਲੋਂ ਪੰਜਾਬ ਸਰਕਾਰ ਵਲੋਂ ਲਿਆਂਦੀ ਗਈ ਨਵੀਂ ਟਰਾਂਸਪੋਰਟ ਨੀਤੀ ਦੇ ਵਿਰੋਧ ਵਿਚ ਡਿਪਟੀ ਕਮਿਸ਼ਨਰ ਬਠਿੰਡਾ ਦੇ ਨਾਮ ਮੰਗ ਪੱਤਰ ਦਿੱਤਾ ਗਿਆ। ਪੰਜਾਬ ਸਰਕਾਰ ਵਲੋਂ ਲਿਆਂਦੀ ਗਈ ਨਵੀਂ ਟਰਾਂਸਪੋਰਟ ਨੀਤੀ ਨੂੰ ਵਾਪਸ ਲਏ ਜਾਣ ਦੀ ਮੰਗ ਕੀਤੀ। ਕਾਰ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਲੱਖਾ ਢਿੱਲੋਂ ਨੂੰ ਪ੍ਰ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਪੰਜਾਬ ਸਰਕਾਰ ਦੀ ਨਵੀਂ ਟਰਾਂਸਪੋਰਟ ਨੀਤੀ ਨੂੰ ਵਾਪਸ ਕਰਵਾਉਣ ਲਈ ਆਲ ਇੰਡੀਆ ਕਾਰ ਡੀਲਰ ਐਸੋਸੀਏਸ਼ਨ ਅਤੇ ਟੂ ਵੀਲਰ ਡੀਲਰ ਐਸੋਸੀਏਸ਼ਨ ਵਲੋਂ ਸਾਂਝੇ ਤੌਰ ‘ਤੇ ਪੰਜਾਬ ਭਰ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦੇ ਕੇ ਰੋਸ ਉਸ ਪ੍ਰਗਟ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਸਰਕਾਰ ਦੀ ਇਸ ਨੀਤੀ ਨਾਲ ਕਾਰ ਡੀਲਰ ਐਸੋਸੀਏਸ਼ਨ ਅਤੇ ਟੂ ਵੀਲਰ ਐਸੋਸੀਏਸ਼ਨ ਨਾਲ ਜੁੜੇ ਹਜ਼ਾਰਾਂ ਨੌਜਵਾਨ ਬੇਰੁਜ਼ਗਾਰ ਹੋ ਸਕਦੇ ਹਨ ਤੇ ਲੋਕਾਂ ਨੂੰ ਆਪਣੀਆਂ ਗੱਡੀਆਂ ‘ਤੇ ਲੋਨ ਲੈਣ ਵਿਚ ਵੀ ਬਹੁਤ ਮੁਸ਼ਕਿਲਾਂ ਆ ਸਕਦੀਆਂ ਹਨ।
ਆਲ ਇੰਡੀਆ ਕਾਰ ਅਤੇ ਟੂ-ਵ੍ਹੀਲਰ ਡੀਲਰ ਐਸੋਸੀਏਸ਼ਨm ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦਿੱਤਾ ਮੰਗ-ਪੱਤਰ
ਅਜੀਤ ਡੈਸਕ
28-07-2026