03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪਿਛਲੇ ਚਾਰ ਮਹੀਨਿਆਂ ਤੋਂ ਬਾਰਿਸ਼ ਨਾ ਪੈਣ ਕਰਕੇ ਖੇਤਾਂ ’ਚ ਸੋਕੇ ਵਰਗੇ ਬਣੇ ਹਾਲਾਤ

ਅਜੀਤ ਡੈਸਕ 29-07-2026

ਬੱਲੂਆਣਾ, 28 ਜੁਲਾਈ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਵਿਰਕ ਖ਼ੁਰਦ, ਵਿਰਕ ਕਲਾਂ, ਕਰਮਗੜ੍ਹ ਸੱਤ੍ਹਰਾਂ, ਬੱਲੂਆਣਾ ਦੇ ਪਿੰਡਾਂ ਵਿਚ ਅਪ੍ਰੈਲ ਮਹੀਨੇ ਤੋਂ ਅਜੇ ਤੱਕ ਭਰਵੀਂ ਬਾਰਸ਼ ਨਾਂ ਪੈਣ ਕਰਕੇ ਫ਼ਸਲਾਂ ਸੁੱਕ ਰਹੀਆਂ ਹਨ। ਨਰਮੇ ਦੀ ਫ਼ਸਲ ਵੀ ਔੜ ਮੰਨ ਰਹੀ ਹੈ। ਵਿਰਕ ਖ਼ੁਰਦ ਦੀ ਸੱਥ ਵਿਚ ਬੈਠੇ ਕਿਸਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਐਤਕੀਂ ਸਾਡੇ ਪਿੰਡ ਵਿਰਕ ਖ਼ੁਰਦ, ਵਿਰਕ ਕਲਾਂ, ਕਰਮਗੜ੍ਹ ਸੱਤ੍ਹਰਾਂ ਅਤੇ ਬੱਲੂਆਣਾ ਦੇ ਖੇਤ ਬਾਰਸ਼ ਬਿਨ੍ਹਾਂ ਸੁੱਕੇ ਪਏ ਹਨ। ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਝੋਨਿਆਂ ‘ਚ ਬਾਰਸ਼ ਬਿਨ੍ਹਾਂ ਪਾਣੀ ਹੀ ਨਹੀਂ ਖੜ੍ਹਦਾ, ਸੋਲਰ ਮੋਟਰਾਂ ਵੀ ਬੱਦਲਵਾਈ ਕਰਕੇ ਪਾਣੀ ਨਹੀਂ ਚੱਕ ਰਹੀਆਂ। ਖੇਤਾਂ ‘ਚ ਫ਼ਸਲਾਂ ਨੂੰ ਵਿਸਾਖ, ਜੇਠ, ਹਾੜ ਅਤੇ ਚੱਲ ਰਹੇ ਸਾਉਣ ਮਹੀਨੇ ਦੌਰਾਨ ਵੀ ਬਾਰਸ਼ ਦੀ ਕਣੀ ਵੀ ਨਹੀਂ ਪਈ। ਮਿੱਠੂ ਸਿੰਘ ਨੇ ਕਿਹਾ ਸਾਲ 2000 ਤੱਕ ਮਾਲਵਾ ਪੱਟੀ ਵਿਚ ਨਰਮੇ ਦੀ ਭਰਵੀਂ ਫ਼ਸਲ ਹੁੰਦੀ ਸੀ ਪਰ ਮਾੜੇ ਬੀਜ ਅਤੇ ਸਪਰੇਹਾਂ ਕਾਰਨ ਇਹ ਫ਼ਸਲ ਚਿੱਟੇ ਮੱਛਰ ਤੇ ਅਮਰੀਕਨ ਸੁੰਡੀ ਦੀ ਭੇਟ ਚੜ੍ਹ ਗਈ। ਸਰਕਾਰਾਂ ਨੇ ਹਰੇ ਇਨਕਲਾਬ ਦੀ ਆੜ ‘ਚ ਸਾਜ਼ਿਸ਼ ਤਹਿਤ ਝੋਨੇ ਦੀ ਫ਼ਸਲ ਕਿਸਾਨਾਂ ਉੱਪਰ ਥੋਪ ਦਿੱਤੀ ਜਿਸ ਤੋਂ ਖਹਿੜਾ ਛੁਡਾਉਣਾ ਔਖਾ ਹੋ ਗਿਆ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ-ਦਿਨ ਨੀਵਾਂ ਹੁੰਦਾ ਜਾ ਰਿਹਾ ਹੈ। ਕਿਸਾਨ ਗੁਰਚਰਨ ਸਿੰਘ ਨੇ ਕਿਹਾ ਕਿ ਘਟੀਆ ਕੀਟਨਾਸ਼ਕ ਦਵਾਈਆਂ ਦੀ ਅੰਧਾ ਧੁੰਦ ਵਰਤੋਂ ਕਰਵਾ ਕੇ ਪੰਜਾਬ ਦੀ ਉਪਜਾਊ ਧਰਤੀ ਨੂੰ ਨਸ਼ੇੜੀ ਬਣਾ ਦਿੱਤਾ ਹੈ। ਜੇਕਰ ਸਮੇਂ ਦੀਆਂ ਸਰਕਾਰਾਂ ਇਮਾਨਦਾਰੀ ਨਾਲ ਕਿਸਾਨਾਂ ਨੂੰ ਨਰਮੇ ਦਾ ਸੁਧਰਿਆ ਬੀਜ, ਚੰਗੀਆਂ ਸਪਰੇਹਾਂ ਅਤੇ ਰੇਹਾਂ ਮੁਹੱਈਆ ਕਰਵਾਵੇ ਨਰਮੇ ਦਾ ਭਾਅ ਵੀ ਚੰਗਾ ਦੇਵੇ ਤਾਂ ਹੀ ਕਿਸਾਨ ਦੇ ਹਾਲਾਤ ਸੁਧਰ ਸਕਦੇ ਹਨ ਨਹੀਂ ਤਾਂ ਕਰਜ਼ੇ ਦਾ ਸਤਾਇਆ ਕਿਸਾਨ ਖੁਦਕੁਸ਼ੀਆਂ ਕਰਦਾ ਰਹੇਗਾ।

ਪਿਛਲੀ ਖ਼ਬਰ ਬਠਿੰਡਾ ’ਚ ਲੱਗੇ ਕੂੜੇ ਦੇ ਢੇਰ ਮੀਂਹ ਦੇ ਪਾਣੀ ਕਾਰਨ ਸੜਕਾਂ ’ਤੇ ਖਿੱਲਰੇ ਅਗਲੀ ਖ਼ਬਰ ਨਸ਼ਿਆਂ ਦੇ ਖ਼ਾਤਮੇ ਲਈ ਬਠਿੰਡਾ ਪ੍ਰਸ਼ਾਸਨ ਦਾ ਵੱਡਾ ਕਦਮ, 27 ਹੌਟਸਪਾਟ ਖੇਤਰਾਂ ’ਚ ਹੋਣਗੇ ਖੇਡ ਮੇਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।