03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਭਲਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਵੇਗਾ ਸੰਪੂਰਨ

ਤਲਵੰਡੀ ਸਾਬੋ, 2 ਅਗਸਤ (ਰਣਜੀਤ ਸਿੰਘ ਰਾਜੂ)- ਮੀਰੀ-ਪੀਰੀ ਦਿਹਾੜੇ ਤੇ 24 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਆਰੰਭਿਆ ਅਲੌਕਿਕ ‘ਮੀਰੀ-ਪੀਰੀ ਖ਼ਾਲਸਾ ਮਾਰਚ’ (ਨਗਰ ਕੀਰਤਨ) ਵੱਖ-ਵੱਖ ਪੜਾਵਾਂ ਅਤੇ ਇਲਾਕਿਆਂ ਤੋਂ ਹੁੰਦਾ ਹੋਇਆ 4 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਪੂਰਨ ਜਾਹੋ-ਜਲਾਲ ਨਾਲ ਸੰਪੂਰਨ ਹੋਵੇਗਾ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਵੱਲੋਂ ਸੰਗਤ ਨੂੰ ਮਾਰਚ ‘ਚ ਹਾਜ਼ਰੀਆਂ ਭਰਨ ਦਾ ਸੱਦਾ ਦਿੱਤਾ ਗਿਆ ਹੈ। ਤਖਤ ਸਾਹਿਬ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ 4 ਅਗਸਤ ਨੂੰ ਸਵੇਰੇ 9 ਵਜੇ ਮਾਰਚ ਦੀ ਆਰੰਭਤਾ ਗੁਰਦੁਆਰਾ ਹਾਜੀ ਰਤਨ ਸਾਹਿਬ (ਬਠਿੰਡਾ) ਤੋਂ ਅਰਦਾਸ ਉਪਰੰਤ ਹੋਵੇਗੀ।

ਸਿੰਘ ਸਾਹਿਬ ਜਥੇਦਾਰ ਬਾਬਾ ਟੇਕ ਸਿੰਘ ਦੀ ਫਾਈਲ ਤਸਵੀਰ। 03-08-2026
ਤਲਵੰਡੀ ਸਾਬੋ, 2 ਅਗਸਤ (ਰਣਜੀਤ ਸਿੰਘ ਰਾਜੂ)- ਮੀਰੀ-ਪੀਰੀ ਦਿਹਾੜੇ ਤੇ 24 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਆਰੰਭਿਆ ਅਲੌਕਿਕ ‘ਮੀਰੀ-ਪੀਰੀ ਖ਼ਾਲਸਾ ਮਾਰਚ’ (ਨਗਰ ਕੀਰਤਨ) ਵੱਖ-ਵੱਖ ਪੜਾਵਾਂ ਅਤੇ ਇਲਾਕਿਆਂ ਤੋਂ ਹੁੰਦਾ ਹੋਇਆ 4 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਪੂਰਨ ਜਾਹੋ-ਜਲਾਲ ਨਾਲ ਸੰਪੂਰਨ ਹੋਵੇਗਾ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਵੱਲੋਂ ਸੰਗਤ ਨੂੰ ਮਾਰਚ ‘ਚ ਹਾਜ਼ਰੀਆਂ ਭਰਨ ਦਾ ਸੱਦਾ ਦਿੱਤਾ ਗਿਆ ਹੈ। ਤਖਤ ਸਾਹਿਬ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ 4 ਅਗਸਤ ਨੂੰ ਸਵੇਰੇ 9 ਵਜੇ ਮਾਰਚ ਦੀ ਆਰੰਭਤਾ ਗੁਰਦੁਆਰਾ ਹਾਜੀ ਰਤਨ ਸਾਹਿਬ (ਬਠਿੰਡਾ) ਤੋਂ ਅਰਦਾਸ ਉਪਰੰਤ ਹੋਵੇਗੀ।ਆਰੰਭਤਾ ਤੋਂ ਬਾਅਦ ਖ਼ਾਲਸਾ ਮਾਰਚ ਬਠਿੰਡਾ ਸ਼ਹਿਰ ਦੇ ਵਾਲਮੀਕ ਚੌਕ, ਭਾਗੂ ਰੋਡ, 100 ਫੁੱਟੀ ਰੋਡ, ਗੁਰਦੁਆਰਾ ਗੁਰੂ ਅਰਜਨ ਦੇਵ ਜੀ (ਬਰਨਾਲਾ ਰੋਡ), ਭੁੱਚੋ ਖ਼ੁਰਦ, ਚੱਕ ਫਤਿਹ ਸਿੰਘ ਵਾਲਾ, ਚੱਕ ਰਾਮ ਸਿੰਘ ਵਾਲਾ, ਧੰਨ ਸਿੰਘ ਖਾਨਾ, ਕੋਟਫ਼ੱਤਾ, ਮਾਈਸਰਖਾਨਾ, ਯਾਤਰੀ, ਜੋਧਪੁਰ ਪਾਖਰ, ਬੁਰਜ ਸੇਮਾ, ਬੰਘੇਰ ਚੜ੍ਹਤ ਸਿੰਘ, ਨੱਤ ਹੁੰਦਾ ਹੋਇਆ ਸ਼ਾਮ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚ ਕੇ ਸੰਪੂਰਨ ਹੋਵੇਗਾ। ਉੱਧਰ ਬਿਆਨ ਰਾਹੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਦੇਸ਼-ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਪੰਥਕ ਸ਼ਖ਼ਸੀਅਤਾਂ ਦੇ ਨਾਲ ਵਿਸ਼ੇਸ਼ ਕਰਕੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ 4 ਅਗਸਤ ਨੂੰ ਉਹ ਨਿਰਧਾਰਿਤ ਰੂਟਾਂ ਅਤੇ ਸ਼ਾਮ ਨੂੰ ਤਖ਼ਤ ਸਾਹਿਬ ਵਿਖੇ ਵੱਡੀ ਗਿਣਤੀ ‘ਚ ਪਹੁੰਚ ਕੇ ਨਗਰ ਕੀਰਤਨ ਦਾ ਸਵਾਗਤ ਕਰਨ ਅਤੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ। ਸਿੰਘ ਸਾਹਿਬ ਨੇ ਕਿਹਾ ਕਿ ਮੀਰੀ-ਪੀਰੀ ਦਾ ਸੰਕਲਪ ਖ਼ਾਲਸਾ ਪੰਥ ਦੀ ਆਨ-ਬਾਨ ਤੇ ਸ਼ਾਨ ਦਾ ਪ੍ਰਤੀਕ ਹੈ ਅਤੇ ਇਹ ਮਾਰਚ ਪੰਥਕ ਏਕਤਾ ਤੇ ਚੜ੍ਹਦੀਕਲਾ ਦਾ ਸੁਨੇਹਾ ਦਿੰਦਾ ਹੈ।ਸਿੰਘ ਸਾਹਿਬ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ‘ਤੇ ਇਸ ਮਾਰਚ ‘ਚ ਸ਼ਮੂਲੀਅਤ ਕਰ ਰਹੇ ਹਨ। ਸਿੰਘ ਸਾਹਿਬ ਨੇ ਦੱਸਿਆ ਕਿ ਨਗਰ ਕੀਰਤਨ ਦੀ ਸਮਾਪਤੀ ਦੇ ਮੌਕੇ ‘ਤੇ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਦਲ-ਪੰਥ ਵਿਸ਼ੇਸ਼ ਤੌਰ ‘ਤੇ ਹਾਜ਼ਰੀਆਂ ਭਰਨਗੇ। ਪੁਰਾਤਨ ਰਵਾਇਤਾਂ ਅਨੁਸਾਰ ਨਿਹੰਗ ਸਿੰਘ ਫੌਜਾਂ ਸ਼ਸਤਰ ਪ੍ਰਦਰਸ਼ਨ,ਗੱਤਕਾ ਕਲਾ ਰਾਹੀਂ ਖਾਲਸੇ ਦੀ ਪੁਰਾਤਨ ਸ਼ਾਨੋ-ਸ਼ੌਕਤ ਅਤੇ ਯੁੱਧ ਕਲਾ ਦੇ ਜੌਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕਰਨਗੀਆਂ।
ਪਿਛਲੀ ਖ਼ਬਰ ਪੁਰਾਣੇ ਵਾਹਨਾਂ ਦੀ ਆਰ.ਸੀ. ’ਤੇ ਨਾਂਅ ਤਬਦੀਲੀ ਦੀ ਲੰਬੀ ਪ੍ਰਕਿਰਿਆ ਰਿਸ਼ਵਤਖੋਰੀ ਨੂੰ ਦੇ ਰਹੀ ਹੈ ਹਵਾ- ਗਗਨਦੀਪ ਸਿੰਘ ਬਹ... ਅਗਲੀ ਖ਼ਬਰ ਸੜਕ ਦੁਰਘਟਨਾਵਾਂ ’ਚ 6 ਵਿਅਕਤੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।