03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸੜਕ ਦੁਰਘਟਨਾਵਾਂ ’ਚ 6 ਵਿਅਕਤੀ ਜ਼ਖ਼ਮੀ

ਬਠਿੰਡਾ, 2 ਅਗਸਤ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਰਿੰਗ ਰੋਡ ‘ਤੇ ਸਥਿਤ ਕਿਸਾਨ ਚੌਕ ਨੇੜੇ ਇਕ ਈ-ਰਿਕਸ਼ਾ ਪਲਟਣ ਕਾਰਨ ਈ-ਰਿਕਸ਼ਾ ਵਿਚ ਬੈਠੇ ਡਰਾਈਵਰ ਸਮੇਤ ਪੰਜ ਸਵਾਰੀਆਂ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੇ ਟੀਮ ਮੈਂਬਰ ਵਿੱਕੀ ਕੁਮਾਰ, ਸੰਦੀਪ ਗਿੱਲ ਐਂਬੂਲੈਂਸ ਲੈ ਕੇ ਹਾਦਸੇ ਵਾਲੀ ਥਾਂ ‘ਤੇ ਪਹੁੰਚੇ।

ਅਜੀਤ ਡੈਸਕ 03-08-2026
ਬਠਿੰਡਾ, 2 ਅਗਸਤ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਰਿੰਗ ਰੋਡ ‘ਤੇ ਸਥਿਤ ਕਿਸਾਨ ਚੌਕ ਨੇੜੇ ਇਕ ਈ-ਰਿਕਸ਼ਾ ਪਲਟਣ ਕਾਰਨ ਈ-ਰਿਕਸ਼ਾ ਵਿਚ ਬੈਠੇ ਡਰਾਈਵਰ ਸਮੇਤ ਪੰਜ ਸਵਾਰੀਆਂ ਗੰਭੀਰ ਜ਼ਖਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ‘ਤੇ ਸਹਾਰਾ ਜਨ ਸੇਵਾ ਦੇ ਟੀਮ ਮੈਂਬਰ ਵਿੱਕੀ ਕੁਮਾਰ, ਸੰਦੀਪ ਗਿੱਲ ਐਂਬੂਲੈਂਸ ਲੈ ਕੇ ਹਾਦਸੇ ਵਾਲੀ ਥਾਂ ‘ਤੇ ਪਹੁੰਚੇ। ਸਹਾਰਾ ਟੀਮ ਨੇ ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ। ਜ਼ਖਮੀਆਂ ‘ਚ ਕਲਪਨਾ ਪਤਨੀ ਕਾਲੀਆ 35, ਬੇਦੀ ਪਤਨੀ ਅਭਿਰਾਮ 50, ਜੋਤੀ ਪਤਨੀ ਗੋਵਿੰਦ 35, ਸੁਜੀਆ ਪਤਨੀ ਲਕਸ਼ਮੀ ਨਿਵਾਸੀ ਜਨਤਾ ਨਗਰ ਉੜੀਆ ਕਾਲੋਨੀ ਦੇ ਰਹਿਣ ਵਾਲੇ ਹੈ। ਇਸ ਤੋਂ ਇਲਾਵਾ ਇਕ ਹੋਰ ਘਟਨਾ ਸਥਾਨਕ ਰੇਲਵੇ ਸਟੇਸ਼ਨ ‘ਤੇ ਵਾਪਰੀ, ਜਿਥੇ ਇਕ ਨੌਜਵਾਨ ਰਾਜੂ ਨਾਮਕ ਰੈਂਪ ‘ਤੇ ਫਿਸਲਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਸਹਾਰਾ ਟੀਮ ਵਲੋਂ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਪਿਛਲੀ ਖ਼ਬਰ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ‘ਮੀਰੀ-ਪੀਰੀ ਖ਼ਾਲਸਾ ਮਾਰਚ’ ਭਲਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਵੇਗਾ ਸੰਪੂਰਨ ਅਗਲੀ ਖ਼ਬਰ ਸੋਲਰ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਪੁਲਿਸ ਅੜਿੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।