03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸੋਲਰ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਪੁਲਿਸ ਅੜਿੱਕੇ

ਰਾਮਾਂ ਮੰਡੀ, 2 ਅਗਸਤ (ਤਰਸੇਮ ਸਿੰਗਲਾ)- ਥਾਣਾ ਰਾਮਾਂ ਪੁਲਿਸ ਨੇ ਪਿੰਡ ਬੰਗੀ ਰੁਲਦੂ ਅਤੇ ਰਾਮਾਂ ਇਲਾਕੇ ਦੇ ਖੇਤਾਂ ਵਿਚੋਂ ਸੋਲਰ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਵਾਲੇ ਇਕ ਗਰੋਹ ਦੇ ਚਾਰ ਕਥਿਤ ਮੈਂਬਰਾਂ ਨੂੰ ਕਿਸਾਨਾਂ ਦੇ ਸਹਿਯੋਗ ਨਾਲ ਕਾਬੂ ਕਰਨ ਵਿਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਦਿਲਬਾਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਸਿੰਘ ਵਾਸੀ ਪਿੰਡ ਬੰਗੀ ਰੁਲਦੂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸ਼ਨੀਵਾਰ ਸਵੇਰੇ ਜਦੋਂ ਉਹ ਆਪਣੇ ਖੇਤ ਵਿਚ ਪਹੁੰਚਿਆ ਤਾਂ ਸੋਲਰ ਮੋਟਰ ਦੀਆਂ ਤਾਰਾਂ ਅਤੇ ਮੋਟਰ ਤੋਂ ਸਟਾਰਟਰ ਤੱਕ ਜਾਣ ਵਾਲੀ ਕੇਬਲ ਚੋਰੀ ਹੋ ਚੁੱਕੀ ਸੀ।

ਅਜੀਤ ਡੈਸਕ 03-08-2026
ਰਾਮਾਂ ਮੰਡੀ, 2 ਅਗਸਤ (ਤਰਸੇਮ ਸਿੰਗਲਾ)- ਥਾਣਾ ਰਾਮਾਂ ਪੁਲਿਸ ਨੇ ਪਿੰਡ ਬੰਗੀ ਰੁਲਦੂ ਅਤੇ ਰਾਮਾਂ ਇਲਾਕੇ ਦੇ ਖੇਤਾਂ ਵਿਚੋਂ ਸੋਲਰ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਵਾਲੇ ਇਕ ਗਰੋਹ ਦੇ ਚਾਰ ਕਥਿਤ ਮੈਂਬਰਾਂ ਨੂੰ ਕਿਸਾਨਾਂ ਦੇ ਸਹਿਯੋਗ ਨਾਲ ਕਾਬੂ ਕਰਨ ਵਿਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਥਾਣਾ ਮੁਖੀ ਦਿਲਬਾਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਸਿੰਘ ਵਾਸੀ ਪਿੰਡ ਬੰਗੀ ਰੁਲਦੂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸ਼ਨੀਵਾਰ ਸਵੇਰੇ ਜਦੋਂ ਉਹ ਆਪਣੇ ਖੇਤ ਵਿਚ ਪਹੁੰਚਿਆ ਤਾਂ ਸੋਲਰ ਮੋਟਰ ਦੀਆਂ ਤਾਰਾਂ ਅਤੇ ਮੋਟਰ ਤੋਂ ਸਟਾਰਟਰ ਤੱਕ ਜਾਣ ਵਾਲੀ ਕੇਬਲ ਚੋਰੀ ਹੋ ਚੁੱਕੀ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਨੇੜਲੇ ਕਿਸਾਨ ਕੁਲਵਿੰਦਰ ਸਿੰਘ, ਅਮਨਦੀਪ ਸਿੰਘ (ਵਾਸੀ ਬੰਗੀ ਰੁਲਦੂ), ਤੇਜਾ ਸਿੰਘ ਅਤੇ ਸੁਖਪਾਲ ਸਿੰਘ (ਵਾਸੀ ਬੰਗੀ ਨਿਹਾਲ ਸਿੰਘ) ਦੇ ਖੇਤਾਂ ਵਿਚੋਂ ਵੀ ਸੋਲਰ ਮੋਟਰਾਂ ਦੀਆਂ ਕੇਬਲਾਂ ਚੋਰੀ ਹੋਈਆਂ ਸਨ। ਇਸ ਤੋਂ ਇਲਾਵਾ ਸੁਖਪਾਲ ਸਿੰਘ ਦੇ ਕੋਠੇ ਵਿਚੋਂ ਇੱਕ ਪੱਖਾ ਵੀ ਚੋਰੀ ਕਰ ਲਿਆ ਗਿਆ।ਸ਼ਿਕਾਇਤਕਰਤਾਵਾਂ ਵੱਲੋਂ ਕੀਤੀ ਗਈ ਮੁੱਢਲੀ ਪੜਤਾਲ ਦੇ ਆਧਾਰ ‘ਤੇ ਵਿਸ਼ਾਲ ਕੁਮਾਰ, ਅਸੀਸ ਕੁਮਾਰ ਉਰਫ਼ ਜੋਜੋ, ਸਾਹਿਲ ਕੁਮਾਰ ਅਤੇ ਦੀਪ ਕੁਮਾਰ, ਸਾਰੇ ਵਾਸੀ ਰਾਮਾਂ ਮੰਡੀ ‘ਤੇ ਸ਼ੱਕ ਜ਼ਾਹਿਰ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਚਾਰਾਂ ਨੂੰ ਕਾਬੂ ਕਰ ਲਿਆ।ਥਾਣਾ ਮੁਖੀ ਨੇ ਦੱਸਿਆ ਕਿ ਸਬ-ਇੰਸਪੈਕਟਰ ਸਿਕੰਦਰ ਸਿੰਘ ਦੀ ਅਗਵਾਈ ਹੇਠ ਮੁੱਢਲੀ ਜਾਂਚ ਉਪਰੰਤ ਉਕਤ ਚਾਰਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 303(2) ਅਤੇ 3(5) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਮੁਲਜ਼ਮਾਂ ਤੋਂ ਕੀਤੀ ਜਾ ਰਹੀ ਡੂੰਘੀ ਪੁੱਛਗਿੱਛ ਦੌਰਾਨ ਇਲਾਕੇ ਵਿਚ ਹੋਈਆਂ ਹੋਰ ਚੋਰੀਆਂ ਦੇ ਮਾਮਲਿਆਂ ਦੇ ਵੀ ਅਹਿਮ ਖ਼ੁਲਾਸੇ ਹੋਣ ਦੀ ਪੂਰੀ ਸੰਭਾਵਨਾ ਹੈ। ਪੁਲਿਸ ਚੋਰੀ ਹੋਇਆ ਸਮਾਨ ਬਰਾਮਦ ਕਰਨ ਅਤੇ ਗਰੋਹ ਦੇ ਹੋਰ ਸੰਭਾਵਿਤ ਮੈਂਬਰਾਂ ਦੀ ਭਾਲ ਵਿਚ ਵੀ ਜੁਟੀ ਹੋਈ ਹੈ।
ਪਿਛਲੀ ਖ਼ਬਰ ਸੜਕ ਦੁਰਘਟਨਾਵਾਂ ’ਚ 6 ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਹਰਿਦੁਆਰ ਤੋਂ ਕਾਂਵੜ ਯਾਤਰਾ 6 ਅਗਸਤ ਤੋਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।