05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਡੇਰਾ ਬਾਬਾ ਸਿੱਧ ਤਿਲਕਰਾ ਦਿਉਣ ਵਿਖੇ ਸੰਤ ਬਾਬਾ ਜਮਨਾ ਦਾਸ ਦੀ 24ਵੀਂ ਬਰਸੀ ਮੌਕੇ ਭੰਡਾਰਾ ਕਰਵਾਇਆ

ਅਜੀਤ ਡੈਸਕ 30-07-2026
ਬੱਲੂਆਣਾ, 29 ਜੁਲਾਈ (ਗੁਰਨੈਬ ਸਾਜਨ)- ਡੇਰਾ ਬਾਬਾ ਸਿੱਧ ਤਿਲਕਰਾ ਦਿਉਣ ਵਿਖੇ ਸੰਤ ਬਾਬਾ ਜਮਨਾ ਦਾਸ ਦੀ 24ਵੀਂ ਬਰਸੀ ਮੌਕੇ ਭੰਡਾਰਾ ਕੀਤਾ ਗਿਆ। ਇਸ ਮੌਕੇ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰੂ ਘਰ ਦੇ ਵਜ਼ੀਰ ਭਾਈ ਅਮਰਜੀਤ ਸਿੰਘ ਵਲੋਂ ਨਗਰ ਲਈ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਮਾਲ੍ਹ ਪੂੜੇ ਖੀਰ ਦਾ ਲੰਗਰ ਅਤੁੱਟ ਵਰਤਾਇਆ ਗਿਆ। ਸੰਤ ਬਾਬਾ ਜਮਨਾ ਦਾਸ ਦੇ ਪਿੰਡ ਮਿਰਜੇਕਾ ਅਤੇ ਦਿਆਲਪੁਰਾ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵੀ ਹਰ ਸਾਲ ਦੀ ਤਰ੍ਹਾਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਪਿੰਡ ਦੀਆਂ ਸਮੁੱਚੀਆਂ ਸੰਗਤਾਂ ਤੇ ਆਸ-ਪਾਸ ਪਿੰਡਾਂ ਤੋਂ ਸੰਗਤਾਂ ਵੀ ਨਤਮਸਤਕ ਹੋਈਆਂ। ਬੋਘਾ ਸਿੰਘ ਸਾਬਕਾ ਸਰਪੰਚ ਦੇ ਘਰ ਕੋਲ ਸੰਗਤਾਂ ਲਈ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਡੇਰਾ ਦੇ ਮੁੱਖ ਸੇਵਾਦਾਰ ਬਾਬਾ ਤੇਜਾ ਦਾਸ ਅਤੇ ਕਮੇਟੀ ਮੈਂਬਰਾਂ ਵਲੋਂ ਜਰਨੈਲ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਬਣੇ ਚੇਅਰਮੈਨ ਅਤੇ ਅਕਾਲੀ ਲੀਡਰਸ਼ਿਪ ਗੁਰੂ ਘਰ ਹੋਈ ਨਤਮਸਤਕ ਅਗਲੀ ਖ਼ਬਰ ਪਿੰਡ ਗੁੰਮਟੀ ਕਲਾਂ ਤੋਂ ਅਕਾਲੀ ਦਲ ਨੂੰ ਵੱਡਾ ਝਟਕਾ-ਤਿੰਨ ਦਰਜਨ ਪਰਿਵਾਰ ‘ਆਪ’ ਵਿਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।