ਪੀਲੀਆ ਦੀ ਲਪੇਟ ’ਚ ਦੇਸੂਜੋਧਾ, ਪਿੰਡ ਵਾਸੀਆਂ ਨੇ ਸੌਂਪੀ 50 ਬਿਮਾਰ ਬੱਚਿਆਂ ਦੀ ਸੂਚੀ
ਡੱਬਵਾਲੀ, 3 ਅਗਸਤ (ਇਕਬਾਲ ਸਿੰਘ ਸ਼ਾਂਤ)- ਪਿੰਡ ਦੇਸੂਜੋਧਾ ਵਿਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਕਾਰਨ ਫੈਲੇ ਪੀਲੀਆ ਦੇ ਪ੍ਰਕੋਪ ਨੇ ਗੰਭੀਰ ਰੂਪ ਧਾਰ ਲਿਆ ਹੈ। ਪਿੰਡ ਵਿਚ ਵੱਧ ਰਹੇ ਮਾਮਲਿਆਂ ਤੋਂ ਨਾਰਾਜ਼ ਪਿੰਡ ਵਾਸੀ ਅੱਜ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਡੱਬਵਾਲੀ ਸਥਿਤ ਮੰਡਲ ਦਫ਼ਤਰ ਪੁੱਜੇ ਅਤੇ ਅਧਿਕਾਰੀਆਂ ਨੂੰ ਕਰੀਬ 50 ਬਿਮਾਰ ਬੱਚਿਆਂ ਦੀ ਲਿਖਤੀ ਸੂਚੀ ਸੌਂਪੀ।
ਹ
ਹਸਪਤਾਲ ਵਿਚ ਦਾਖਲ ਦੇਸੂਜੋਧਾ ਪੀਲੀਆ ਤੋਂ ਪੀੜਤ ਬੱਚਾ।
04-08-2026
ਡੱਬਵਾਲੀ, 3 ਅਗਸਤ (ਇਕਬਾਲ ਸਿੰਘ ਸ਼ਾਂਤ)- ਪਿੰਡ ਦੇਸੂਜੋਧਾ ਵਿਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਕਾਰਨ ਫੈਲੇ ਪੀਲੀਆ ਦੇ ਪ੍ਰਕੋਪ ਨੇ ਗੰਭੀਰ ਰੂਪ ਧਾਰ ਲਿਆ ਹੈ। ਪਿੰਡ ਵਿਚ ਵੱਧ ਰਹੇ ਮਾਮਲਿਆਂ ਤੋਂ ਨਾਰਾਜ਼ ਪਿੰਡ ਵਾਸੀ ਅੱਜ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਡੱਬਵਾਲੀ ਸਥਿਤ ਮੰਡਲ ਦਫ਼ਤਰ ਪੁੱਜੇ ਅਤੇ ਅਧਿਕਾਰੀਆਂ ਨੂੰ ਕਰੀਬ 50 ਬਿਮਾਰ ਬੱਚਿਆਂ ਦੀ ਲਿਖਤੀ ਸੂਚੀ ਸੌਂਪੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਮੁੱਢਲੀ ਸੂਚੀ ਹੈ, ਜਦਕਿ ਪੀਲੀਆ ਪੀੜਤਾਂ ਦੀ ਗਿਣਤੀ 100 ਤੋਂ ਵੱਧ ਹੈ। ਪਿੰਡ ਵਾਸੀਆਂ ਦੀ ਸ਼ਿਕਾਇਤ ਤੋਂ ਬਾਅਦ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਦੇ ਐਕਸੀਅਨ ਵਿਜੈ ਕੁਮਾਰ, ਐਸਡੀਓ ਵਿਸ਼ਾਲ ਜਿਆਣੀ ਅਤੇ ਜੇ . ਈ. ਰੋਹਤਾਸ਼ ਵਿਭਾਗੀ ਟੀਮ ਸਮੇਤ ਦੇਸੂਜੋਧਾ ਪੁੱਜੇ। ਦੂਸ਼ਿਤ ਪਾਣੀ ਕਾਰਨ ਪੀਲੀਆ ਦਾ ਪ੍ਰਕੋਪ ਫੁੱਲੋ ਰੋਡ ਸਥਿਤ ‘ਫਲਾ ਦਰਵਾਜ਼ਾ’ ਦੇ ਆਲੇ-ਦੁਆਲੇ ਦੇ ਕਈ ਵਾਰਡਾਂ ਵਿਚ ਫੈਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵਿਭਾਗੀ ਟੀਮ ਨੇ ਪੀਲੀਆ ਪੀੜਤ ਪਰਿਵਾਰਾਂ ਦੇ ਘਰਾਂ ਤੋਂ ਪਾਣੀ ਦੇ ਕਰੀਬ 10 ਸੈਂਪਲ ਲਏ। ਅਧਿਕਾਰੀ ਕਈ ਘੰਟਿਆਂ ਤੱਕ ਪਿੰਡ ਵਿਚ ਪਾਣੀ ਦੀ ਜਾਂਚ ਵਿਚ ਜੁਟੇ ਰਹੇ। ਇਸ ਮਾਮਲੇ ‘ਚ ਜ਼ਿਲ੍ਹਾ ਪ੍ਰਸ਼ਾਸਨ ਵੀ ਸਰਗਰਮ ਨਜ਼ਰ ਆਇਆ ਤੇ ਡਿਪਟੀ ਕਮਿਸ਼ਨਰ ਦਫ਼ਤਰ ਵਲੋਂ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ।ਪਿੰਡ ਵਾਸੀ ਗੁਰਪ੍ਰੀਤ ਸਰਾਂ, ਕਾਲਾ ਸਿੰਘ, ਪੰਚ ਸਰਵਜੀਤ ਸਿੰਘ, ਪੰਚ ਇਕਬਾਲ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਦੂਸ਼ਿਤ ਪਾਣੀ ਪੀਣ ਕਾਰਨ ਪਿੰਡ ਵਿਚ ਪੀਲੀਆ ਤੇ ਲੀਵਰ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਹਨ। ਉਨ੍ਹਾਂ ਮੁਤਾਬਿਕ ਪ੍ਰਭਾਵਿਤ ਬੱਚਿਆਂ ਅਤੇ ਮਰੀਜ਼ਾਂ ਦੀ ਗਿਣਤੀ ਕਰੀਬ 150 ਤੱਕ ਪੁੱਜ ਚੁੱਕੀ ਹੈ, ਜਿਨ੍ਹਾਂ ਵਿਚੋਂ ਕਈਆਂ ਦਾ ਇਲਾਜ ਡੱਬਵਾਲੀ ਸਮੇਤ ਵੱਖ-ਵੱਖ ਸ਼ਹਿਰਾਂ ਦੇ ਹਸਪਤਾਲਾਂ ‘ਚ ਚੱਲ ਰਿਹਾ ਹੈ। ਗੁਰਪ੍ਰੀਤ ਸਰਾਂ ਨੇ ਕਿਹਾ ਕਿ ਪੀਲੀਆ ਦੇ ਮਾਮਲੇ ਘਰ-ਘਰ ਸਾਹਮਣੇ ਆ ਰਹੇ ਹਨ।ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪਿੰਡ ‘ਚ ਪਾਈ ਗਈ ਨਵੀਂ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਵਿਚ ਠੇਕੇਦਾਰ ਦੀ ਕਥਿਤ ਲਾਪਰਵਾਹੀ ਕਾਰਨ ਨਾਲੀਆਂ ਤੇ ਸੀਵਰੇਜ ਦਾ ਪੀਣ ਵਾਲੇ ਗੰਦੇ ਪਾਣੀ ਦੀਆਂ ਲਾਈਨਾਂ ਵਿਚ ਮਿਲ ਰਿਹਾ ਹੈ। ਉਨ੍ਹਾਂ ਪੰਚਾਇਤ ‘ ਤੇ ਸਫ਼ਾਈ ਵਿਵਸਥਾ ਸੁਚਾਰੂ ਨਾ ਰੱਖਣ ਦੇ ਦੋਸ਼ ਲਗਾਏ। ਪਿੰਡ ਵਾਸੀਆਂ ਨੇ ਪੀਣ ਵਾਲੇ ਪਾਣੀ ਅਤੇ ਸਫ਼ਾਈ ਵਿਵਸਥਾ ਜਲਦ ਦਰੁਸਤ ਨਾ ਹੋਣ ‘ਤੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕਰਨ ਦੀ ਚਿਤਾਵਨੀ ਦਿੱਤੀ।ਐਸਡੀਓ ਵਿਸ਼ਾਲ ਜਿਆਣੀ ਨੇ ਦੱਸਿਆ ਕਿ ਵਿਭਾਗੀ ਟੀਮ ਨੇ ਵਾਟਰ ਵਰਕਸ ਤੋਂ ਸਪਲਾਈ ਚਲਾ ਕੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਪਾਣੀ ਦੇ ਕਰੀਬ 10 ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੀਣ ਵਾਲੇ ਪਾਣੀ ਵਿਚ ਕਲੋਰੀਨ ਦੀ ਮਾਤਰਾ ਤੈਅ ਮਾਤਰਾ ਪਾਈ ਗਈ ਹੈ। ਬੈਕਟੀਰੀਆ ਦੀ ਪੁਸ਼ਟੀ ਲਈ ਸੈਂਪਲ ਲੈਬ ਵਿਚ ਭੇਜੇ ਗਏ ਹਨ, ਰਿਪੋਰਟ ਆਉਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਵੇਗੀ।