12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬਠਿੰਡਾ ਬਣਿਆ ਚੋਰਾਂ ਦਾ ਗੜ੍ਹ

ਬਠਿੰਡਾ , 11 ਅਗਸਤ ( ਵੀਰਪਾਲ ਸਿੰਘ )- ਬਠਿੰਡਾ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ । ਬਠਿੰਡਾ ਪੁਲਿਸ ਨੇ ਵੱਖ - ਵੱਖ ਥਾਵਾਂ ਤੋਂ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਸਮੇਤ 4 ’ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ ।

ਅਜੀਤ ਡੈਸਕ 12-08-2026
ਬਠਿੰਡਾ , 11 ਅਗਸਤ ( ਵੀਰਪਾਲ ਸਿੰਘ )- ਬਠਿੰਡਾ ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ । ਬਠਿੰਡਾ ਪੁਲਿਸ ਨੇ ਵੱਖ - ਵੱਖ ਥਾਵਾਂ ਤੋਂ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਸਮੇਤ 4 ’ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ । ਜਿਨ੍ਹਾਂ ਵਿਚੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪਹਿਲੇ ਮਾਮਲੇ ਵਿਚ ਜਾਂਚ ਕਰ ਰਹੇ ਪੁਲਿਸ ਅਫ਼ਸਰ ਹਰਜੀਤ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਗੌਰਵ ਗੋਪੀਨਾਥ ਪੁੱਤਰ ਦੀਪਕ ਗੋਪੀਨਾਥ ਅਤੇ ਮਨੋਜ ਪਾਂਡੇ ਵਾਸੀ ਕੈਂਟ ਬਠਿੰਡਾ ਵਲੋਂ ਥਾਣਾ ਕੈਂਟ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਸਾਬਕਾ ਫ਼ੌਜੀ ਬਿਕਰਮਜੀਤ ਸਿੰਘ ਵਾਸੀ ਪਿੰਡ ਗੱਗਰ ਭਾਨਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਮੇਰੇ ਘਰੋਂ 20 ਤੋਲੇ ਸੋਨਾ ਅਤੇ 30 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਗਿਆ । ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ ਤੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਗਿਆ , ਜਿਸ ਪਾਸੋਂ ਨਹਿਰ ਦੀ ਪੱਟੜੀ ਨੇੜੇ ਮਿੱਟੀ ਥੱਲੇ ਦੱਬਣ ਕੇ ਰੱਖੇ ਸੋਨੇ ਚਾਂਦੀ ਦੇ ਗਹਿਣੇ ਬਰਾਮਦ ਕਰਕੇ ਉਕਤ ਵਿਅਕਤੀ ’ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ । ਪੁਲਿਸ ਮੁਤਾਬਿਕ ਚੋਰੀ ਕਰਨ ਵਾਲੇ ਸਾਬਕਾ ਫ਼ੌਜੀ ਦਾ ਪੀੜਤ ਦੇ ਘਰ ਆਉਣਾ ਜਾਣਾ ਸੀ । ਦੂਸਰੇ ਮਾਮਲੇ ਵਿਚ ਤਫ਼ਤੀਸ਼ੀ ਪੁਲਿਸ ਅਧਿਕਾਰੀ ਕਸ਼ਮੀਰ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਨਪ੍ਰੀਤ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਗਿੱਲਪੱਤੀ ਵਲੋਂ ਥਾਣਾ ਥਰਮਲ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਹਰਦੀਪ ਸਿੰਘ ਅਤੇ ਪ੍ਰਦੀਪ ਸਿੰਘ ਵਾਸੀ ਝੁੱਗੀਆਂ ਨੇੜੇ ਗਰੀਨ ਸਿਟੀ 8 ਅਗਸਤ 2026 ਨੂੰ ਮੇਰੀ ਦੁਕਾਨ ਵਿਚੋਂ ਬਲੈਰੋ ਗੱਡੀ ਦੀ ਬੈਰਿੰਗ , ਵੈਲਡਿੰਗ ਸੈੱਟ ਦੀਆਂ ਤਾਰਾਂ , ਦੋ ਬੈਟਰੀਆਂ , ਦੋ ਲੀਡਾਂ ਗੱਡੀ ਸਟਾਰਟ ਕਰਨ ਵਾਲੀਆਂ ਚੋਰੀ ਕਰਕੇ ਲੈ ਗਏ । ਪੁਲਿਸ ਨੇ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ ਤੇ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਤੀਜੇ ਮਾਮਲੇ ਵਿਚ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਅਮਰੀਕ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ਼ ਐਮੀਨੈਂਸ ਪਰਸਰਾਮ ਨਗਰ ਦੇ ਪ੍ਰਿੰਸੀਪਲ ਗੁਰਪ੍ਰੀਤ ਸਿੰਘ ਵਲੋਂ ਥਾਣਾ ਕੈਨਾਲ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਸਕੂਲ ਵਿਚ ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਕੋਈ ਨਾਮਾਲੂਮ ਵਿਅਕਤੀ 10 ਏ . ਸੀ . ਦੀਆਂ ਕਾਪਰ ਦੀਆਂ ਤਾਰਾਂ ਚੋਰੀ ਕਰਕੇ ਲੈ ਗਿਆ । ਜਿਨ੍ਹਾਂ ਦੀ ਕੀਮਤ 10,000 ਰੁਪਏ ਬਣਦੀ ਹੈ । ਸਾਨੂੰ ਛੁੱਟੀ ਤੋਂ ਬਾਅਦ 3-7-2026 ਨੂੰ ਇਸ ਵਾਰਦਾਤ ਦਾ ਪਤਾ ਲੱਗਾ । ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ’ ਤੇ ਅਣਪਛਾਤੇ ਵਿਅਕਤੀ ’ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ ।
ਪਿਛਲੀ ਖ਼ਬਰ ਸੜਕ ਹਾਦਸੇ ਤੋਂ ਬਾਅਦ ਅੱਧੀ ਰਾਤ ਨੂੰ ਫ਼ਿਲਮੀ ਅੰਦਾਜ਼ ਵਿਚ ਆਟੋ ਰਿਕਸ਼ਾ ਦੀ ਭੰਨਤੋੜ ਅਗਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਮੁੱਖ ਮੰਤਰੀ ਦੇ ਸੰਯੁਕਤ ਪ੍ਰਮੁੱਖ ਸਕੱਤਰ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।