22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਤੇਜ਼ ਮੀਂਹ ਨੇ ਮਹਿਰਾਜ ਨੂੰ ਕੀਤਾ ਜਲਥਲ ਨੀਵੇਂ ਇਲਾਕਿਆਂ ’ ਚ ਪਾਣੀ ਭਰਿਆ , ਸੀਵਰੇਜ ਦੇ ਮੇਨ ਹੋਲ ਵੀ ਉਛਲੇ

ਮਹਿਰਾਜ, 21 ਅਗਸਤ (ਸੁਖਪਾਲ ਮਹਿਰਾਜ)-ਅੱਜ ਸਵੇਰੇ ਪਏ ਤੇਜ਼ ਮੀਂਹ ਕਾਰਨ ਜਿੱਥੇ ਪਿਛਲੇ ਕਰੀਬ ਇਕ ਹਫ਼ਤੇ ਤੋਂ ਪੈ ਰਹੀ ਗਰਮੀ ਅਤੇ ਹੁੰਮਸ ਤੋਂ ਲੋਕਾਂ ਨੂੰ ਰਾਹਤ ਮਿਲੀ, ਉੱਥੇ ਨਗਰ ਮਹਿਰਾਜ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੱਤੀ ਸੋਲ ਵਿਖੇ ਗੁਰਦੁਆਰਾ ਸਾਹਿਬ ਫੈਲਾਈਆਂ ਵਾਲੀ ਸੜਕ ਪਾਣੀ ਵਿਚ ਡੁੱਬ ਗਈ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਲਈ ਪਾਣੀ ਵਿਚੋਂ ਲੰਘਦਿਆਂ ਦੇਖਿਆ ਗਿਆ।

ਨਗਰ ਮਹਿਰਾਜ ਵਿਖੇ ਪੱਤੀ ਸੋਲ ਦੀ ਗਲੀ ’ਚ ਮੀਂਹ ਦੇ ਪਾਣੀ ਦਾ ਦ੍ਰਿਸ਼ । ਤਸਵੀਰ: ਸੁਖਪਾਲ ਮਹਿਰਾਜ 22-08-2026
ਮਹਿਰਾਜ, 21 ਅਗਸਤ (ਸੁਖਪਾਲ ਮਹਿਰਾਜ)-ਅੱਜ ਸਵੇਰੇ ਪਏ ਤੇਜ਼ ਮੀਂਹ ਕਾਰਨ ਜਿੱਥੇ ਪਿਛਲੇ ਕਰੀਬ ਇਕ ਹਫ਼ਤੇ ਤੋਂ ਪੈ ਰਹੀ ਗਰਮੀ ਅਤੇ ਹੁੰਮਸ ਤੋਂ ਲੋਕਾਂ ਨੂੰ ਰਾਹਤ ਮਿਲੀ, ਉੱਥੇ ਨਗਰ ਮਹਿਰਾਜ ਦੇ ਕਈ ਹਿੱਸਿਆਂ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੱਤੀ ਸੋਲ ਵਿਖੇ ਗੁਰਦੁਆਰਾ ਸਾਹਿਬ ਫੈਲਾਈਆਂ ਵਾਲੀ ਸੜਕ ਪਾਣੀ ਵਿਚ ਡੁੱਬ ਗਈ, ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਲਈ ਪਾਣੀ ਵਿਚੋਂ ਲੰਘਦਿਆਂ ਦੇਖਿਆ ਗਿਆ। ਇਸ ਮੌਕੇ ਕੁਝ ਲੋਕ ਮਜ਼ਾਕੀਆ ਲਹਿਜ਼ੇ ਵਿਚ ਇਹ ਕਹਿੰਦੇ ਵੀ ਸੁਣੇ ਗਏ ਕਿ ਹੁਣ ਤਾਂ ਇਸ ਸੜਕ ਤੋਂ ਲੰਘਣ ਲਈ ਕਿਸ਼ਤੀ ਦਾ ਪ੍ਰਬੰਧ ਕਰਨਾ ਪਵੇਗਾ, ਜਦਕਿ ਕਈ ਲੋਕ ਪਾਣੀ ਦੀ ਨਿਕਾਸੀ ਨੂੰ ਲੈ ਕੇ ਬੁੜਬੁੜਾਉਂਦੇ ਨਜ਼ਰ ਆਏ। ਇਸੇ ਤਰ੍ਹਾਂ ਵੱਡੇ ਬੱਸ ਸਟੈਂਡ ਨੂੰ ਜਾਣ ਲਈ ਸ਼ੇਰੇ ਪੰਜਾਬ ਪੈਲੇਸ ਦੇ ਸਾਹਮਣੇ ਵਾਲੀ ਸੜਕ ’ਤੇ ਵੀ ਪਾਣੀ ਭਰ ਗਿਆ। ਨੀਵੇਂ ਘਰਾਂ ਵਿਚ ਪਾਣੀ ਦਾਖ਼ਲ ਹੋਣ ਕਾਰਨ ਲੋਕਾਂ ਨੂੰ ਘਰਾਂ ਵਿਚੋਂ ਪਾਣੀ ਬਾਹਰ ਕੱਢਦੇ ਦੇਖਿਆ ਗਿਆ। ਮਹਿਰਾਜ-ਰਾਮਪੁਰਾ ਸੜਕ ’ਤੇ ਅਨਾਜ ਮੰਡੀ ਦੇ ਸਾਹਮਣੇ ਵੀ ਪਾਣੀ ਖੜ੍ਹਾ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਇਸ ਦੌਰਾਨ ਕਈ ਥਾਵਾਂ ’ਤੇ ਸੀਵਰੇਜ ਦੇ ਮੇਨ ਹੋਲ ਵੀ ਉਛਲਦੇ ਨਜ਼ਰ ਆਏ। ਉਧਰ ਕਿਸਾਨਾਂ ਨੇ ਮੀਂਹ ਨੂੰ ਫ਼ਸਲਾਂ ਲਈ ਲਾਹੇਵੰਦ ਦੱਸਦਿਆਂ ਕਿਹਾ ਕਿ ਇਹ ਬਰਸਾਤ ਫ਼ਸਲਾਂ ਲਈ ਦੇਸੀ ਘਿਓ ਦਾ ਕੰਮ ਕਰੇਗੀ। ਲੋਕਾਂ ਨੇ ਜਿੱਥੇ ਮੀਂਹ ਨਾਲ ਮਿਲੀ ਗਰਮੀ ਤੋਂ ਰਾਹਤ ’ਤੇ ਖੁਸ਼ੀ ਪ੍ਰਗਟਾਈ, ਉੱਥੇ ਨਗਰ ਵਿਚ ਪਾਣੀ ਦੀ ਨਿਕਾਸੀ ਦੇ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਵੀ ਕੀਤੀ।
ਪਿਛਲੀ ਖ਼ਬਰ ‘ਦ ਆਕਸਫ਼ੋਰਡ ਸਕੂਲ ਵਿਖੇ ਧੂਮ-ਧਾਮ ਨਾਲ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਕੌਂਸਲਰ ਗੁਰਤੇਜ ਸਿੰਘ ਗੋਰਾ ਨੂੰ ਸਦਮਾ, ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।