22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਬਠਿੰਡਾ ਰੇਲਵੇ ਕਾਲੋਨੀ ’ਚ ਸਹਾਇਕ ਲੋਕੋ ਪਾਇਲਟ ਉੱਪਰ ਲੁਟੇਰਿਆਂ ਨੇ ਕੀਤਾ ਹਮਲਾ

ਬਠਿੰਡਾ, 21 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੀ ਰੇਲਵੇ ਕਾਲੋਨੀ ਵਿਚ ਡਿਊਟੀ ਤੋਂ ਵਾਪਸ ਪਰਤ ਰਹੇ ਇਕ ਸਹਾਇਕ ਲੋਕੋ ਪਾਇਲਟ ‘ਤੇ ਲੁੱਟ ਦੇ ਇਰਾਦੇ ਨਾਲ ਤਿੰਨ ਬਦਮਾਸ਼ਾਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਉਕਤ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਤੇ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਅਜੀਤ ਡੈਸਕ 22-08-2026
ਬਠਿੰਡਾ, 21 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਬਠਿੰਡਾ ਦੀ ਰੇਲਵੇ ਕਾਲੋਨੀ ਵਿਚ ਡਿਊਟੀ ਤੋਂ ਵਾਪਸ ਪਰਤ ਰਹੇ ਇਕ ਸਹਾਇਕ ਲੋਕੋ ਪਾਇਲਟ ‘ਤੇ ਲੁੱਟ ਦੇ ਇਰਾਦੇ ਨਾਲ ਤਿੰਨ ਬਦਮਾਸ਼ਾਂ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਉਕਤ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਤੇ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦੀ ਕੰਨ ਦੀ ਸਰਜਰੀ ਕੀਤੀ ਗਈ ਹੈ। ਜ਼ਖਮੀ ਸਹਾਇਕ ਲੋਕੋ ਪਾਇਲਟ ਦੀ ਪਹਿਚਾਣ ਸੰਦੀਪ ਕੁਮਾਰ ਮੀਨਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਹਾਇਕ ਲੋਕੋ ਪਾਇਲਟ ਸੰਦੀਪ ਕੁਮਾਰ ਮੀਨਾ ਜਦੋਂ ਡਿਊਟੀ ਤੋਂ ਵਾਪਸ ਆ ਰਿਹਾ ਸੀ ਤਾਂ ਰੇਲਵੇ ਕਾਲੋਨੀ ਵਿਚ ਤਿੰਨ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਤੇ ਲੁੱਟ ਦੀ ਕੋਸ਼ਿਸ਼ ਦੌਰਾਨ ਬਦਮਾਸ਼ਾਂ ਨੇ ਉਸ ਦੇ ਕੰਨ ਉਪਰ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ, ਜ਼ਖ਼ਮੀ ਰੇਲਵੇ ਕਰਮਚਾਰੀ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲਿਸ ਵਲੋ ਜ਼ਖ਼ਮੀ ਰੇਲਵੇ ਕਰਮਚਾਰੀ ਦੇ ਬਿਆਨ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕਰਦੇ ਹੋਏ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉੱਧਰ ਰੇਲਵੇ ਵਿਭਾਗ ਵਿਚ ਤੈਨਾਤ ਲੋਕਾਂ ਦਾ ਕਹਿਣਾ ਸੀ, ਕਿ ਬਠਿੰਡਾ ਵਿਚ ਕਿਸੇ ਲੋਕੋ ਪਾਇਲਟ ਜਾਂ ਕਰਮਚਾਰੀ ਨੂੰ ਲੁੱਟ ਦੇ ਇਰਾਦੇ ਨਾਲ ਨਿਸ਼ਾਨਾ ਬਣਾਉਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਉਨ੍ਹਾਂ ਦੇ ਅਨੁਸਾਰ ਇਸ ਤੋਂ ਪਹਿਲਾਂ ਵੀ ਚਾਰ-ਪੰਜ ਕਰਮਚਾਰੀਆਂ ਉਪਰ ਹਮਲੇ ਹੋ ਚੁੱਕੇ ਹਨ।
ਪਿਛਲੀ ਖ਼ਬਰ - ਮਾਮਲਾ ਪੰਜਾਬ ਸਰਕਾਰ ਵਲੋਂ ਪਾਵਰਕਾਮ ’ ਚ ਠੇਕਾ ਮੁਲਾਜ਼ਮਾਂ ਦੀ ਨਿਯੁਕਤੀ ਰੋਕਣ ਦਾ - ਲਹਿਰਾ ਥਰਮਲ ਦੇ 1800 ਕਰੀਬ ਆਊਟ... ਅਗਲੀ ਖ਼ਬਰ ਬਠਿੰਡਾ ’ਚ ਕਾਰ ਡਰਾਈਵਰ ਦੀ ਕੁੱਟਮਾਰ ਕਰਦੇ ਹੋਏ ਲੁਟੇਰੇ ਕਾਰ ਖੋਹ ਕੇ ਹੋਏ ਫਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।